ETV Bharat / state

70 ਸਾਲਾਂ ਦੀ ਆਜ਼ਾਦੀ ਪੇਂਡੂ ਅਤੇ ਸ਼ਹਿਰੀ ਲੋਕਾਂ ਨੂੰ ਨਹੀਂ ਦੇ ਸਕੀ ਸਟਰੀਟ ਲਾਈਟਾਂ ਦੀ ਸਹੀ ਸੁਵਿਧਾ - ਬਰਨਾਲਾ ਐਮਸੀ

ਬਰਨਾਲਾ ਸ਼ਹਿਰ ਵਿੱਚ ਤਾਂ ਸਟਰੀਟ ਲਾਈਟਾਂ ਦੀ ਸਹੂਲਤ ਨਗਰ ਕੌਂਸਲ ਵੱਲੋਂ ਸਹੀ ਦਿੱਤੀ ਜਾ ਰਹੀ ਹੈ। ਜਦੋਂਕਿ ਸ਼ਹਿਰ ਦੇ ਆਲੇ-ਦੁਆਲੇ ਵਿੱਚ ਸਟਰੀਟ ਲਾਈਟਾਂ ਲਗਾ ਕੇ ਛੱਡ ਦਿੱਤੀਆਂ ਗਈਆਂ ਹਨ। ਜੋ ਕੁੱਝ ਦਿਨ ਚੱਲਣ ਤੋਂ ਬਾਅਦ ਖ਼ਰਾਬ ਹੋ ਜਾਂਦੀਆਂ ਹਨ। ਜਿਨ੍ਹਾਂ ਨੂੰ ਠੀਕ ਕਰਨ ਲਈ ਕੋਈ ਅਧਿਕਾਰੀ ਲੋਕਾਂ ਦੀ ਸੁਣਵਾਈ ਨਹੀਂ ਕਰਦਾ।

Rural and urban people of Barnala do not have access to street lights
70 ਸਾਲਾਂ ਦੀ ਆਜ਼ਾਦੀ ਪੇਂਡੂ ਅਤੇ ਸ਼ਹਿਰੀ ਲੋਕਾਂ ਨੂੰ ਨਹੀਂ ਦੇ ਸਕੀ ਸਟਰੀਟ ਲਾਈਟਾਂ ਦੀ ਸਹੀ ਸੁਵਿਧਾ
author img

By

Published : Oct 23, 2020, 9:03 AM IST

ਬਰਨਾਲਾ: ਦੇਸ਼ ਦੀ ਆਜ਼ਾਦੀ 70 ਵਰ੍ਹਿਆਂ ਤੋਂ ਉਪਰ ਆਪਣਾ ਸਮਾਂ ਲੰਘਾ ਚੁੱਕੀ ਹੈ। ਪਰ ਇਸ ਆਜ਼ਾਦੀ ਦਾ ਚਾਨਣ ਪੇਂਡੂ ਅਤੇ ਸ਼ਹਿਰੀ ਲੋਕਾਂ ਦੀ ਜ਼ਿੰਦਗੀ ਵਾਂਗ ਰਾਤ ਦਾ ਹਨੇਰਾ ਖ਼ਤਮ ਨਹੀਂ ਕਰ ਸਕੀ। ਪਿੰਡਾਂ ਅਤੇ ਸ਼ਹਿਰਾਂ ਵਿੱਚ ਅੱਜ ਵੀ ਲੋਕਾਂ ਨੂੰ ਜ਼ਰੂਰੀ ਸਹੂਲਤਾਂ ’ਚ ਆਉਂਦੀ ਸਟਰੀਟ ਲਾਈਟਾਂ ਦੀ ਸਹੂਲਤ ਨਹੀਂ ਮਿਲੀ। ਸ਼ਹਿਰੀ ਖ਼ੇਤਰਾਂ ਵਿੱਚ ਤਾਂ ਫ਼ਿਰ ਵੀ ਸਟਰੀਟ ਲਾਈਟਾਂ ਦੀ ਸਹੂਲਤ ਮਿਲ ਰਹੀ ਹੈ। ਪਰ ਸ਼ਹਿਰ ਦੇ ਆਲੇ-ਦੁਆਲੇ ਵਸੇ ਸ਼ਹਿਰੀ ਲੋਕਾਂ ਨੂੰ ਇਸ ਸਹੂਲਤ ਦਾ ਦਿਖਾਵਾ ਕੀਤਾ ਹੋਇਆ ਹੈ। ਜਦੋਂਕਿ ਪੇਂਡੂ ਲੋਕਾਂ ਨੂੰ ਤਾਂ ਬਿਲਕੁਲ ਹੀ ਸਟਰੀਟ ਲਾਈਟਾਂ ਦੀ ਸਹੂਲਤ ਤੋਂ ਵਾਂਝਾ ਰੱਖਿਆ ਗਿਆ ਹੈ।

70 ਸਾਲਾਂ ਦੀ ਆਜ਼ਾਦੀ ਪੇਂਡੂ ਅਤੇ ਸ਼ਹਿਰੀ ਲੋਕਾਂ ਨੂੰ ਨਹੀਂ ਦੇ ਸਕੀ ਸਟਰੀਟ ਲਾਈਟਾਂ ਦੀ ਸਹੀ ਸੁਵਿਧਾ

ਬਰਨਾਲਾ ਸ਼ਹਿਰ ਵਿੱਚ ਨਿਰੋਲ ਸ਼ਹਿਰੀ ਖ਼ੇਤਰ ਵਿੱਚ ਪੜਿਆ ਲਿਖਿਆ ਵਰਗ ਰਹਿਣ, ਵੱਡੇ ਅਧਿਕਾਰੀ ਅਤੇ ਮੀਡੀਆ ਦੀ ਨਜ਼ਰ ਰਹਿਣ ਕਾਰਨ ਸਟਰੀਟ ਲਾਈਟਾਂ ਦੀ ਸਹੂਲਤ ਨਗਰ ਕੌਂਸਲ ਵੱਲੋਂ ਸਹੀ ਦਿੱਤੀ ਜਾ ਰਹੀ ਹੈ। ਜਦੋਂਕਿ ਸ਼ਹਿਰ ਦੇ ਆਲੇ-ਦੁਆਲੇ ਵਿੱਚ ਸਟਰੀਟ ਲਾਈਟਾਂ ਲਗਾ ਕੇ ਛੱਡ ਦਿੱਤੀਆਂ ਗਈਆਂ ਹਨ। ਜੋ ਕੁਝ ਦਿਨ ਚੱਲਣ ਤੋਂ ਬਾਅਦ ਖ਼ਰਾਬ ਹੋ ਜਾਂਦੀਆਂ ਹਨ। ਜਿਨ੍ਹਾਂ ਨੂੰ ਠੀਕ ਕਰਨ ਲਈ ਕੋਈ ਅਧਿਕਾਰੀ ਲੋਕਾਂ ਦੀ ਸੁਣਵਾਈ ਨਹੀਂ ਕਰਦਾ। ਸ਼ਹਿਰ ਦੇ ਕਾਂਗਰਸੀ ਲੀਡਰ ਭਾਵੇਂ ਆਪਣੇ ਆਪ ਨੂੰ ਵਿਕਾਸ ਪੁਰਸ਼ ਦਾ ਨਾਂਅ ਦੇ ਰਹੇ ਹਨ, ਪਰ ਸ਼ਹਿਰ ਦਾ ਵਿਕਾਸ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਰਾਤ ਸਮੇਂ ਸਟਰੀਟ ਲਾਈਟਾਂ ਨਾ ਹੋਣ ਕਾਰਨ ਲੋਕ ਟੁੱਟੀਆਂ ਸੜਕਾਂ ’ਤੇ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਪੇਂਡੂ ਖ਼ੇਤਰਾਂ ਵਿੱਚ ਸਟਰੀਟ ਲਾਈਟਾਂ ਦੇ ਕੋਈ ਪ੍ਰਬੰਧ ਨਹੀਂ ਹਨ। 2017 ਵਿਧਾਨ ਸਭਾ ਅਤੇ 2019 ਲੋਕ ਸਭਾ ਚੋਣਾ ਸਮੇਂ ਸੋਲਰ ਲਾਈਟਾਂ ਜ਼ਰੂਰ ਪਿੰਡਾਂ ਵਿੱਚ ਲਗਾਈਆਂ ਗਈਆਂ ਸਨ। ਪਰ ਇਹ ਲਾਈਟਾਂ ਬਹੁਤੀਆਂ ਕਾਮਯਾਬ ਨਹੀਂ ਹੋ ਸਕੀਆਂ। ਜਿਸ ਕਰਕੇ ਪੇਂਡੂ ਲੋਕ ਆਪਣੇ ਪੱਧਰ ’ਤੇ ਹੀ ਬੱਲਬਾਂ ਰਾਹੀਂ ਰਾਤ ਸਮੇਂ ਚਾਨਣ ਦਾ ਪ੍ਰਬੰਧ ਕਰ ਰਹੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਸ਼ਹਿਰ ਦੇ ਵੱਖ-ਵੱਖ ਖ਼ੇਤਰਾਂ ਦੇ ਲੋਕ ਸਟਰੀਟ ਲਾਈਟਾਂ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਹੀ ਹਨ। ਲੋਕਾਂ ਦੀ ਇੱਕੋ ਸ਼ਿਕਾਇਤ ਹੈ ਕਿ ਨਿਰੋਲ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲ ਦੇ ਅਧਿਕਾਰੀ ਸਟਰੀਟ ਲਾਈਟਾਂ ਦੇ ਯੋਗ ਪ੍ਰਬੰਧ ਦਿੰਦੇ ਹਨ। ਜਦੋਂਕਿ ਸ਼ਹਿਰ ਦੇ ਆਲੇ ਦੁਆਲੇ ਦੇ ਹਨੇਰੇ ਨੂੰ ਦੂਰ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ। ਸ਼ਹਿਰਾਂ ਵਿੱਚ ਵੀ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਬੱਲਬ ਲਗਾ ਕੇ ਪ੍ਰਬੰਧ ਕੀਤੇ ਜਾਂਦੇ ਹਨ। ਨਗਰ ਕੌਂਸਲ ਅਧਿਕਾਰੀਆਂ ਨੂੰ ਬਾਰ ਬਾਰ ਸ਼ਿਕਾਇਤ ਕਰਨ ’ਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ।

70 ਸਾਲਾਂ ਦੀ ਆਜ਼ਾਦੀ ਬਾਝੋਂ ਵੀ ਹਨੇਰਾ

ਸ਼ਹਿਰ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਦੇਸ਼ ਦੀ ਆਜ਼ਾਦੀ ਨੂੰ ਭਾਵੇਂ 70 ਸਾਲ ਬੀਤ ਗਏ ਹਨ। ਪਰ ਇਹ ਆਜ਼ਾਦੀ ਲੋਕਾਂ ਨੂੰ ਚਾਨਣ ਨਹੀਂ ਵੰਡ ਸਕੀ। ਸਟਰੀਟ ਲਾਈਟਾਂ ਦੇ ਹਾਲ ਅੱਜ ਵੀ ਉਹੀ ਹਨ। ਸਿਰਫ਼ ਪਾਸ਼ ਕਲੋਨੀਆਂ ’ਚ ਲਾਈਟਾਂ ਦੇ ਸਹੀ ਪ੍ਰਬੰਧ ਹਨ।

ਸ਼ਹਿਰ ਦੇ ਵਿਕਾਸ ਪੁਰਸ਼ ਨੂੰ ਲਾਹਨਤਾਂ

ਬਰਨਾਲਾ ਜ਼ਿਲ੍ਹੇ ਦੇ ਵੱਡੇ ਕਾਂਗਰਸੀ ਲੀਡਰ ਨੂੰ ਵਿਕਾਸ ਪੁਰਸ਼ ਦਾ ਨਾਂਅ ਦਿੱਤਾ ਗਿਆ ਹੈ। ਪਰ ਸ਼ਹਿਰ ਦੇ ਮਾੜੇ ਵਿਕਾਸ ਪ੍ਰਬੰਧਾਂ ਤੋਂ ਦੁਖੀ ਲੋਕ ਵਿਕਾਸ ਪੁਰਸ਼ ਨੂੰ ਵੀ ਲਾਹਨਤਾਂ ਪਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਪੁਰਸ਼ ਦੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਪਿਛਲੇ 4 ਸਾਲਾਂ ਤੋਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਅਤੇ ਸਟਰੀਟ ਲਾਈਟਾਂ ਦੀ ਸਹੂਲਤ ਨਹੀਂ ਮਿਲ ਸਕੀ। ਜਿਸ ਕਰਕੇ ਲੋਕਾਂ ਨੂੰ ਹਨੇਰੇ ਵਿੱਚ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਐਮਸੀ ਦੀ ਵੀ ਸੁਣਵਾਈ ਨਹੀਂ

ਸਟਰੀਟ ਲਾਈਟਾਂ ਲਈ ਆਮ ਲੋਕਾਂ ਦੀ ਗੱਲ ਤਾਂ ਦੂਰ ਐਮਸੀ ਤੱਕ ਦੀ ਕੋਈ ਸੁਣਵਾਈ ਨਹੀਂ ਹੁੰਦੀ। ਸ਼ਹਿਰ ਦੇ ਸਾਬਕਾ ਐਮਸੀ ਜਗਰਾਜ ਸਿੰਘ ਪੰਡੋਰੀ ਨੇ ਕਿਹਾ ਕਿ ਉਸ ਦੇ ਅਧਿਕਾਰ ਖੇਤਰ ਵਿੱਚ ਸਟਰੀਟ ਲਾਈਟਾਂ ਲੰਬੇ ਸਮੇਂ ਤੋਂ ਖ਼ਰਾਬ ਹਨ। ਕਈ ਵਾਰ ਸਬੰਧਤ ਠੇਕੇਦਾਰ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ। ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਰਾਤ ਸਮੇਂ ਸਟਰੀਟ ਲਾਈਟਾਂ ਨਾ ਹੋਣ ਕਾਰਨ ਲੋਕ ਹਨੇਰੇ ਵਿੱਚ ਘਰਾਂ ਤੋਂ ਨਿਕਲਣ ਤੋਂ ਵੀ ਘਬਰਾਉਂਦੇ ਹਨ।

ਪੇਂਡੂ ਖ਼ੇਤਰਾਂ ਦਾ ਬਿਲਕੁਲ ਦੀਵਾ ਗੁੱਲ

ਸ਼ਹਿਰੀ ਖ਼ੇਤਰਾਂ ਵਿੱਚ ਭਾਵੇਂ ਨਗਰ ਕੌਂਸਲ ਵਲੋਂ ਕੁੱਝ ਹੱਦ ਤੱਕ ਸਟਰੀਟ ਲਾਈਟਾਂ ਦੇ ਪ੍ਰਬੰਧ ਕੀਤੇ ਗਏ ਹਨ। ਪਰ ਪੇਂਡੂ ਖ਼ੇਤਰਾਂ ਵਿੱਚ ਇਸ ਦਾ ਕੋਈ ਪੱਕਾ ਪ੍ਰਬੰਧ ਨਹੀਂ ਹੈ। ਪਿੰਡਾਂ ਦੀਆਂ ਪੰਚਾਇਤਾਂ ਨੂੰ ਸਟਰੀਟ ਲਾਈਟਾਂ ਲਈ ਕੋਈ ਫ਼ੰਡ ਮੁਹੱਈਆ ਨਹੀਂ ਹੁੰਦਾ। ਜਿਸ ਕਰਕੇ ਪਿੰਡਾਂ ਦੇ ਲੋਕ ਆਪਣੇ ਪੱਧਰ ’ਤੇ ਬੱਲਬਾਂ ਰਾਹੀਂ ਰਾਤ ਨੂੰ ਚਾਨਣ ਦਾ ਪ੍ਰਬੰਧ ਕਰਦੇ ਹਨ।

ਨਗਰ ਕੌਂਸਲ ਅਧਿਕਾਰੀ ਦੀ ਸਫ਼ਾਈ

ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲ ਵੱਲੋਂ ਲਗਾਤਾਰ ਸਟਰੀਟ ਲਾਈਟਾਂ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਸਟਰੀਟ ਲਾਈਟਾਂ ਖ਼ਰਾਬ ਹੋਣ ’ਤੇ ਇੱਕ ਟੋਲ ਫ਼ਰੀ ਨੰਬਰ ਵੀ ਸ਼ਹਿਰੀ ਲੋਕਾਂ ਨੂੰ ਦਿੱਤਾ ਗਿਆ ਹੈ। ਜਿਸ ’ਤੇ ਸ਼ਿਕਾਇਤ ਮਿਲਣ ਦੇ 24 ਘੰਟਿਆਂ ਵਿੱਚ ਖ਼ਰਾਬ ਲਾਈਟਾਂ ਨੂੰ ਚਾਲੂ ਕਰ ਦਿੱਤਾ ਜਾਂਦਾ ਹੈ। ਲਗਾਤਾਰ ਇਸ ਬਾਬਤ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਦਾ ਨਗਰ ਕੌਂਸਲ ਵੱਲੋਂ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਠੰਢ ਅਤੇ ਧੁੰਦ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ 1000 ਦੇ ਕਰੀਬ ਨਵੀਆਂ ਸਟਰੀਟ ਲਾਈਟਾਂ ਵੀ ਸ਼ਹਿਰ ਵਿੱਚ ਲਗਾਈਆਂ ਜਾ ਰਹੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.