ਬਰਨਾਲਾ : ਪੰਜਾਬ ਵਿੱਚ ਜਿੱਥੇ ਦਿਨ-ਦਿਹਾੜੇ ਕਤਲ ਅਤੇ ਗੈਂਗਵਾਰਾਂ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਪੰਜਾਬ ਦੇ ਪਿੰਡਾਂ ਵਿੱਚ ਹੱਥੀਂ ਮਿਹਨਤ ਕਰ ਕੇ ਕਮਾਈ ਕਰਨ ਵਾਲੇ ਕਿਰਤੀ ਲੋਕ ਵੀ ਲੁੱਟ-ਖੋਹ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਮਾਮਲਾ ਬਰਨਾਲਾ ਜ਼ਿਲ੍ਹਾ ਦੇ ਪਿੰਡ ਜੋਧਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਮੋਟਰਸਾਈਕਲ ਸਵਾਰ ਨੌਜਵਾਨ ਲੁਟੇਰਿਆਂ ਵੱਲੋਂ ਇੱਕ ਬੱਕਰੀਆਂ ਚਾਰਨ ਵਾਲੇ ਗ਼ਰੀਬ ਵਿਅਕਤੀ ਨੂੰ ਲੁੱਟ ਲਿਆ ਗਿਆ।
ਪੀੜਤ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਬੱਕਰੀਆਂ ਚਾਰ ਕੇ ਆਪਣੇ ਘਰ ਦਾ ਗੁ਼ਜ਼ਾਰਾ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾ ਉਹ ਆਪਣੇ ਪਿੰਡ ਬੱਕਰੀਆਂ ਚਾਰ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਉੱਤੇ ਦੋ ਵਿਅਕਤੀ ਆਏ ਅਤੇ ਬੱਕਰੀ ਦੇ ਮੇਮਣਾ ਖ਼ਰੀਦਣ ਦੀ ਮੰਗ ਕੀਤੀ ਅਤੇ ਨੰਬਰ ਲਿਖਣ ਲਈ ਕਾਗਜ਼ ਦੀ ਮੰਗ ਕੀਤੀ। ਜਦੋਂ ਮੈਂ ਆਪਣਾ ਕਾਗਜ਼ ਕੱਢ ਕੇ ਦੇਣ ਲੱਗਿਆ ਤਾਂ ਉਹ ਮੇਰਾ ਪਰਸ ਖੋਹ ਕੇ ਫ਼ਰਾਰ ਹੋ ਗਏ। ਉਹਨਾਂ ਦੱਸਿਆ ਕਿ ਉਹਨਾਂਨੇ ਦੋ ਮੇਮਣੇ ਵੇਚ ਕੇ 13 ਹਜ਼ਾਰ ਰੁਪਏ ਜੁਟਾਏ ਇਕੱਠੇ ਕੀਤੇ ਸੀ ਪਰ ਉਹ ਲੁਟੇਰੇ ਉਸਦੀ ਨਕਦੀ ਸਮੇਤ ਉਸਦੇ ਪਰਸ ਵਿੱਚ ਲੋੜੀਂਦੇ ਡਾਕੂਮੈਂਟ ਵੀ ਲੈ ਕੇ ਫ਼ਰਾਰ ਹੋ ਗਏ।
ਉਹਨਾਂ ਦੱਸਿਆ ਕਿ ਉਹ ਮੁਸ਼ਕਿਲ ਨਾਲ ਆਪਣੇ ਘਰ ਦਾ ਗੁਜ਼ਾਰਾ ਇਸੇ ਤਰ੍ਹਾਂ ਬੱਕਰੀ ਚਾਰ ਕੇ ਕਰਦਾ ਹੈ ਪਰ ਉਹਨਾਂ ਲਈ ਤਾਂ ਇਹ 13 ਹਜ਼ਾਰ ਹੀ ਲੱਖਾਂ ਵਰਗੇ ਸਨ। ਉਹਨਾਂ ਇਸ ਸਬੰਧੀ ਥਾਣਾ ਸਦਰ ਬਰਨਾਲਾ ਦੀ ਪੁਲਿਸ ਨੂੰ ਸਿਕਾਇਤ ਵੀ ਦਰਜ਼ ਕਰਵਾਈ ਹੈ। ਉਹਨਾਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ।
ਉੱਥੇ ਇਸ ਸਬੰਧੀ ਡੀਐਸਪੀ ਬਰਨਾਲਾ ਰਾਜੇਸ਼ ਕੁਮਾਰ ਸਨੇਹੀ ਨੇ ਕਿਹਾ ਕਿ ਉਹਨਾਂ ਨੂੰ ਅਜੇ ਕੁੱਝ ਸਮਾਂ ਪਹਿਲਾਂ ਹੀ ਇਸ ਘਟਨਾ ਬਾਰੇ ਪਤਾ ਲੱਗਿਆ ਹੈ। ਜੇ ਉਹਨਾਂ ਕੋਲ ਇਸ ਦੀ ਲਿਖਤੀ ਸ਼ਿਕਾਇਤ ਆਈ ਤਾਂ ਉਹ ਜਾਂਚ ਕਰਕੇ ਮੁਲਜ਼ਮਾਂ ਨੂੰ ਜਲਦ ਫ਼ੜਨਗੇ।
ਇਹ ਵੀ ਪੜ੍ਹੋ : Gold and silver prices: ਜਾਣੋ ਅੱਜ ਕੀ ਰੇਟ ਵਿਕ ਰਿਹੈ ਸੋਨਾ ਤੇ ਚਾਂਦੀ