ETV Bharat / state

ਵਿਆਹ ਤੋਂ ਵਾਪਿਸ ਆ ਰਹੇ ਪਰਿਵਾਰ ਨਾਲ ਵਾਪਰਿਆ ਸੜਕ ਹਾਦਸਾ, ਦੋ ਦੀ ਮੌਤ ਦੋ ਜ਼ਖ਼ਮੀ - barnala road accident

ਪਿੰਡ ਬੀਹਲਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਵਿਆਹ ਤੋਂ ਵਾਪਿਸ ਆ ਰਹੇ ਪਰਿਵਾਰ ਨਾਲ ਰਸਤੇ ਵਿੱਚ ਵਾਪਰਿਆ ਹਾਦਸਾ।

ਫ਼ੋਟੋ
author img

By

Published : Nov 18, 2019, 9:35 PM IST

Updated : Nov 18, 2019, 10:48 PM IST

ਬਰਨਾਲਾ : ਪਿੰਡ ਬੀਹਲਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਸੜਕ ਹਾਦਸਾ ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਬੀਹਲਾ ਨੇੜੇ ਵਾਪਰਿਆ ਜਿੱਥੇ ਇੱਟਾਂ ਦੇ ਭੱਠੇ ਦੇ ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ ਸਕੂਟਰ ਸਵਾਰ ਭੈਣ-ਭਰਾ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਜ਼ਖ਼ਮੀ ਹੋ ਗਏ।

ਪਿੰਡ ਵਾਸੀਆਂ ਨੇ ਦੱਸਿਆ ਕਿ ਜਸਪਾਲ ਸਿੰਘ ਵਾਸੀ ਗੋਇੰਦਵਾਲ (ਲੁਧਿਆਣਾ) ਟੱਲੇਵਾਲ ਦੇ ਰਾਜ ਪੈਲੇਸ ਵਿਖੇ ਆਪਣੇ ਪਰਿਵਾਰ ਨਾਲ ਵਿਆਹ ਆਇਆ ਹੋਇਆ ਸੀ। ਵਿਆਹ ਤੋਂ ਬਾਅਦ ਦੇਰ ਸ਼ਾਮ ਉਹ ਵਾਪਸ ਆਪਣੀ ਪਤਨੀ, ਬੇਟੇ ਅਤੇ ਭਾਣਜੀ ਨਾਲ ਸਕੂਟਰ 'ਤੇ ਸਵਾਰ ਹੋ ਕੇ ਪਿੰਡ ਗਹਿਲਾਂ ਵੱਲ ਨੂੰ ਜਾ ਰਿਹਾ ਸੀ ਜਿਸ ਦੌਰਾਨ ਉਨ੍ਹਾਂ ਦੇ ਸਕੂਟਰ ਦੀ ਭੱਠੇ ਦੀ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ।

ਵੇਖੋ ਵੀਡੀਓ

ਇਹ ਵੀ ਪੜ੍ਹੋ : ਜਗਮੇਲ ਕਤਲ ਮਾਮਲਾ: 20 ਲੱਖ ਰੁਪਏ ਮੁਆਵਜ਼ੇ 'ਤੇ ਸਹਿਮਤ ਹੋਇਆ ਪਰਿਵਾਰ

ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਬੱਚਿਆਂ ਦੀ ਤਾਂ ਮੌਕੇ 'ਤੇ ਹੀ ਟਰੈਕਟਰ ਤੋਂ ਕੁਚਲੇ ਜਾਣ ਕਰਕੇ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਸਕੂਟਰ ਸਵਾਰ ਜਸਪਾਲ ਸਿੰਘ ਅਤੇ ਉਸਦੀ ਪਤਨੀ ਗੁਰਮੀਤ ਕੌਰ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

Intro:
ਬਰਨਾਲਾ ਦੇ ਪਿੰਡ ਗਹਿਲ ਵਿਖੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਗਮ ਵਿੱਚ ਬਦਲ ਗਈਆਂ, ਜਦੋਂ ਵਿਆਹ ਵਿੱਚ ਆਏ ਇੱਕ ਰਿਸ਼ਤੇਦਾਰ ਨਾਲ ਸੜਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿੱਚ ਭੈਣ ਭਰਾ ਦੀ ਮੌਤ ਹੋ ਗਈ ਅਤੇ ਦੋ ਜਣੇ ਜਖ਼ਮੀ ਹੋ ਗਏ।

Body:ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਬੀਹਲਾ ਨੇੜੇ ਵਾਪਰਿਆ। ਜਿੱਥੇ ਇੱਟਾਂ ਦੇ ਭੱਠੇ ਦੇ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ ਸਕੂਟਰ ਸਵਾਰ ਭੈਣ-ਭਰਾ ਦੀ ਮੌਤ ਹੋ ਗਈ। ਜਾਣਕਾਰੀ ਅਨਾਸਰ ਜਸਪਾਲ ਸਿੰਘ ਵਾਸੀ ਗੋਇੰਦਵਾਲ(ਲੁਧਿਆਣਾ) ਟੱਲੇਵਾਲ ਦੇ ਰਾਜ ਪੈਲੇਸ ਵਿਖੇ ਆਪਣੇ ਪਰਿਵਾਰ ਨਾਲ ਵਿਆਹ ਆਇਆ ਹੋਇਆ ਸੀ। ਅੱਜ ਜਦੋਂ ਦੇਰ ਸ਼ਾਮ ਉਹ ਵਿਆਹ ਤੋਂ ਵਾਪਸ ਆਪਣੀ ਪਤਨੀ, ਆਪਣੇ ਬੇਟੇ ਅਤੇ ਭਾਣਜੀ ਨਾਲ ਸਕੂਟਰ 'ਤੇ ਸਵਾਰ ਹੋ ਕੇ ਪਿੰਡ ਗਹਿਲਾਂ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਉਸਤੋਂ ਅੱਗੇ ਇੱਕ ਟੱਲੇਵਾਲ ਦੇ ਭੱਠੇ ਦੀ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਜਾ ਰਹੀ ਸੀ। ਪਿੰਡ ਬੀਹਲਾ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਦੋਂ ਸਕੂਟਰ ਚਾਲਕ ਇਸ ਟਰੈਕਟਰ ਟਰਾਲੀ ਨੂੰ ਕਰਾਸ ਕਰਨ ਲੱਗਿਆ ਤਾਂ ਸਕੂਟਰ ਸਲਿੱਪ ਕਰ ਗਿਆ। ਜਿਸ ਕਾਰਨ ਸਕੂਟਰ 'ਤੇ ਸਵਾਰ ਇੱਕ ਛੋਟਾ ਲੜਕਾ ਅਤੇ ਲੜਕੀ ਟਰਾਲੀ ਦੇ ਟਾਇਰ ਥੱਲੇ ਆ ਗਏ। ਜਿਸ ਕਰਕੇ ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸਤੋਂ ਇਲਾਵਾ ਸਕੂਟਰ ਸਵਾਰ ਜਸਪਾਲ ਸਿੰਘ ਅਤੇ ਉਸਦੀ ਘਰਵਾਲੀ ਗੁਰਮੀਤ ਕੌਰ ਦੇ ਗੰਭੀਰ ਸੱਟਾਂ ਲੱਗੀਆਂ, ਜਿਹਨਾਂ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਬੱਚਿਆਂ ਵਿੱਚ ਹਰਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ(8) ਅਤੇ ਉਸਦੀ ਭੂਆ ਦੀ ਲੜਕੀ ਕੋਮਲਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਰਾਮਗੜ• ਸਿਵੀਆਂ ਸ਼ਾਮਲ ਹਨ।
Conclusion:ਇਸ ਸਬੰਧੀ ਪਿੰਡ ਗਹਿਲ ਦੇ ਪੰਚਾਇਤ ਮੈਂਬਰ ਲਛਮਨ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸੜਕ ਕਿਨਾਰੇ ਖੜੇ ਸੁੱਕੇ ਦਰੱਖਤਾਂ ਕਾਰਨ ਵਾਪਰਿਆ ਹੈ। ਇਸਤੋਂ ਪਹਿਲਾਂ ਵੀ ਇੱਕ ਹਾਦਸਾ ਇਹਨਾਂ ਦਰੱਖ਼ਤਾਂ ਕਾਰਨ ਵਾਪਰ ਚੁੱਕਿਆ ਹੈ। ਪਰ ਪ੍ਰਸ਼ਾਸ਼ਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸਤੋਂ ਇਲਾਵਾ ਸੜਕ ਦੇ ਕਿਨਾਰੇ ਵੀ ਟੁੱਟੇ ਹੋਏ ਹਨ।

ਥਾਣਾ ਟੱਲੇਵਾਲ ਦੇ ਏਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਹਾਦਸਾ ਪਿੰਡ ਬੀਹਲਾ ਅਤੇ ਗਹਿਲ ਦੇ ਵਿਚਕਾਰ ਵਾਪਰਿਆ ਹੈ। ਇੱਕ ਪਤੀ-ਪਤਨੀ ਟੱਲੇਵਾਲ ਵਿਖੇ ਵਿਆਹ ਸਮਾਗਮ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ। ਰਸਤੇ ਵਿੱਚ ਟਰੈਕਟਰ ਟਰਾਲੀ ਅਤੇ ਸਕੂਟਰ ਦਰਮਿਆਨ ਇਹ ਹਾਦਸਾ ਵਾਪਰ ਗਿਆ। ਜਿਸ ਵਿੱਚ ਦੋ ਬੱਚਿਆਂ ਦੀ ਮੌਤ ਹੋਈ ਹੈ ਅਤੇ ਪਤੀ-ਪਤਨੀ ਜਖ਼ਮੀ ਹੋਏ ਹਨ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਬਾਈਟ – ਲਛਮਨ ਸਿੰਘ ਪੰਚਾਇਤ ਮੈਂਬਰ
ਬਾਈਟ- ਹਰਬੰਸ ਸਿੰਘ ਏਐਸਆਈ

(ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ ਈਟੀਵੀ ਭਾਰਤ)
Last Updated : Nov 18, 2019, 10:48 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.