ਬਰਨਾਲਾ: ਸੂਬੇ ਵਿੱਚ ਸੰਘਣੀ ਦੁੱਧ ਦੇ ਜ਼ੋਰ ਫੜ੍ਹਦਿਆਂ (Condensed milk and negligence of administration) ਹੀ ਹਾਦਸਿਆਂ ਨੇ ਜ਼ੋਰ ਫੜ੍ਹ ਲਿਆ ਹੈ ਅਤੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਉੱਤੇ ਤਪਾ ਮੰਡੀ ਘੁੜੈਲੀ ਚੌਂਕ ਤੇ ਬਣ ਰਹੇ ਪੁਲ ਅਤੇ ਧੁੰਦ ਕਾਰਨ ਸੜਕੀ ਹਾਦਸਾ ਹੋ ਗਿਆ। ਜਿਸ ਵਿਚ ਲਗਾਤਾਰ ਅੱਠ ਗੱਡੀਆਂ ਆਪਸ ਵਿਚ ਟਕਰਾ (Eight vehicles collided) ਗਈਆਂ। ਸੜਕੀ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦਾ ਜਿੱਥੇ ਲੱਖਾਂ ਦਾ ਨੁਕਸਾਨ ਹੋਇਆ ਉਥੇ ਇੱਕ ਗਰੀਬ ਵਿਅਕਤੀ ਦੀਆ ਪੰਜ ਬੱਕਰੀਆਂ ਦੀ ਵੀ ਮੌਤ ਹੋ ਗਈ।
ਪ੍ਰਸ਼ਾਸਨ ਉੱਤੇ ਇਲਜ਼ਾਮ: ਇਸ ਮੌਕੇ ਪੀੜਤ ਕਾਰ ਸਵਾਰਾਂ ਨੇ ਤਪਾ ਮੰਡੀ ਵਿਖੇ ਬਣ ਰਹੇ ਨਵੇਂ ਪੁਲ ਦੇ ਪ੍ਰਬੰਧਕਾਂ (Serious accusations against the bridge managers) ਉੱਤੇ ਗੰਭੀਰ ਇਲਜ਼ਾਮ ਲਾਉਂਦਿਆ ਕਿਹਾ ਕਿ ਘਟੀਆ ਪ੍ਰਬੰਧਾਂ ਕਾਰਨ ਸੜਕੀ ਹਾਦਸਾ ਹੋਇਆ ਹੈ। ਉਨ੍ਹਾਂ ਦੀ ਗੱਡੀ ਨਾਲ ਲੱਖਾਂ ਦਾ ਨੁਕਸਾਨ (Loss of lakhs with the vehicle) ਹੋਇਆ ਹੈ ਪੁਲ ਬਣਨ ਲਈ ਕੋਈ ਵੀ ਸਾਇਨ ਬੋਰਡ ਨਹੀਂ ਲਗਾਈ ਗਏ ਅਤੇ ਨਾ ਹੀ ਕੋਈ ਢੁਕਵਾਂ ਪ੍ਰਬੰਧ ਕੀਤਾ ਗਿਆ ਜਿਸ ਕਾਰਨ ਇਹ ਹਾਦਸੇ ਹੋ ਰਹੇ ਹਨ।
ਦੂਜੇ ਪਾਸੇ ਧੁੰਦ ਨੂੰ ਵੀ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ, ਜੋ ਅੱਗੇ ਖੜ੍ਹੀਆਂ ਹਾਦਸਾ ਗ੍ਰਸਤ ਗੱਡੀਆਂ ਦਾ ਪਤਾ ਨਾ ਲੱਗਣ ਕਾਰਨ ਗੱਡੀਆਂ ਵਿੱਚ ਵੱਜਦੀਆਂ ਗਈਆਂ। ਇਸ ਸੜਕ ਹਾਦਸੇ ਕਾਰਨ ਜਿੱਥੇ 8 ਗੱਡੀਆਂ ਦਾ ਭਾਰੀ ਨੁਕਸਾਨ (Heavy damage to 8 vehicles) ਹੋਇਆ ਹੈ ਅਤੇ ਪੰਜ ਬੱਕਰੀਆਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: ਜਗਮੀਤ ਬਰਾੜ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਜਥੇਦਾਰ ਨੇ ਦਿੱਤਾ ਨਵਾਂ ਨਾਂ