ਬਰਨਾਲਾ: ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫ਼ਿਊ ਦੇ ਬਾਜਵੂਦ ਬਿਨ੍ਹਾਂ ਵਜਾ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕਾਂ ’ਤੇ ਬਰਨਾਲਾ ਪੁਲਿਸ ਨੇ ਸਖ਼ਤੀ ਕੀਤੀ ਗਈ ਹੈ। ਜਿਸ ਦੇ ਚਲਦਿਆਂ ਪੁਲਿਸ ਨੇ ਤਿੰਨ ਵੱਖ-ਵੱਖ ਥਾਵਾਂ ’ਤੇ ਓਪਨ ਜੇਲ੍ਹਾਂ ਬਣਾਈਆਂ ਗਈਆਂ ਹਨ। ਘਰਾਂ ਤੋਂ ਬਾਹਰ ਬਜ਼ਾਰਾਂ ਅਤੇ ਗਲੀਆਂ ਵਿੱਚ ਘੁੰਮਣ ਵਾਲੇ ਵਿਅਕਤੀਆਂ ਨੂੰ ਇਨ੍ਹਾਂ ਜੇਲ੍ਹਾਂ ਵਿੱਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਚੱਲਦਿਆਂ ਅੱਜ ਬਰਨਾਲਾ ਸ਼ਹਿਰ ਵਿੱਚ ਪੁਲਿਸ ਨੇ ਵੱਡੀ ਗਿਣਤੀ ਵਿੱਚ ਬੇਵਜਾ ਘੁੰਮ ਰਹੇ ਲੋਕਾਂ ਨੂੰ ਫ਼ੜ ਕੇ ਓਪਨ ਜੇਲ੍ਹ ’ਚ ਭੇਜਿਆ ਗਿਆ। ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀਆਂ ਉਪਰ ਧਾਰਾ 188 ਅਧੀਨ ਪਰਚੇ ਵੀ ਦਰਜ਼ ਕੀਤੇ ਗਏ ਹਨ।
ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਜਗਜੀਤ ਸਿੰਘ ਅਤੇ ਡੀਐਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਕੋਰੋਨਾ ਵਾਇਰਸ ਬਹੁਤ ਹੀ ਭਿਆਨਕ ਬੀਮਾਰੀ ਹੈ। ਜਿਸ ਕਰਕੇ ਸਰਕਾਰ ਵਲੋਂ ਲੋਕਾਂ ਨੂੰ ਇਸ ਤੋਂ ਬਚਾਉਣ ਲਈ ਕਰਫ਼ਿਊ ਲਗਾਇਆ ਗਿਆ ਹੈ। ਪਰ ਕੁੱਝ ਲੋਕ ਅਜੇ ਵੀ ਸਮਝ ਨਹੀਂ ਰਹੇ ਅਤੇ ਘਰਾਂ ਤੋਂ ਬਾਹਰ ਘੁੰਮ ਰਹੇ ਹਨ। ਜਿਨ੍ਹਾਂ ’ਤੇ ਬਰਨਾਲਾ ਪੁਲਿਸ ਵੱਲੋਂ ਸਖ਼ਤੀ ਕੀਤੀ ਗਈ ਹੈ।
ਜਿਸਦੇ ਚੱਲਦਿਆਂ ਅੱਜ 15-20 ਵਿਅਕਤੀਆਂ ਨੂੰ ਕਾਬੂ ਕਰਕੇ ਬੱਸਾਂ ਰਾਹੀਂ ਓਪਨ ਜੇਲ੍ਹ ਵਿੱਚ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਵਿਖੇ ਬਾਬਾ ਕਾਲਾ ਸਟੇਡੀਅਮ ਨੂੰ ਓਪਨ ਜੇਲ੍ਹ ਬਣਾਇਆ ਗਿਆ ਹੈ। ਜਿੱਥੇ ਉਲੰਘਣ ਕਰਨ ਵਾਲਿਆਂ ਨੂੰ ਵਿਅਕਤੀਆਂ ਨੂੰ ਕਾਨੂੰਨ ਭੰਗ ਕਰਨ ਸਬੰਧੀ ਸਬਕ ਪੜਾਇਆ ਜਾਵੇਗਾ।