ਬਰਨਾਲਾ: ਨਗਰ ਕੌਂਸਲ ਅਧਿਕਾਰੀਆਂ ਅਤੇ ਕਿਸਾਨ ਯੂਨੀਅਨ ਆਗੂ ਦਰਮਿਆਨ ਹੋਏ ਤਕਰਾਰ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਪੁਲਿਸ ਵਲੋਂ ਕਿਸਾਨ ਆਗੂ ਦੀ ਕੁੱਟਮਾਰ ਦੇ ਮਾਮਲੇ ਨਗਰ ਕੌਂਸਲ ਦੇ ਜੇਈ ਵਿਰੁੱਧ ਕੇਸ ਦਰਜ਼ ਕੀਤਾ ਗਿਆ ਹੈ। ਅੱਜ ਨਗਰ ਕੌਸਲ ਦੇ ਸਮੂਹ ਕਰਮਚਾਰੀਆਂ ਵਲੋਂ ਹੜਤਾਲ ਕਰਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਕਰਮਚਾਰੀਆਂ ਨੇ ਕਿਸਾਨ ਆਗੂ 'ਤੇ ਨਗਰ ਕੌਂਸਲ ਦੇ ਜੇਈ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦਿਆਂ ਉਸ ਉਪਰ ਪੁਲਿਸ ਕਾਰਵਾਈ ਕਰਨ ਅਤੇ ਜੇਈ ਵਿਰੁੱਧ ਦਰਜ਼ ਪੁਲਿਸ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਕਰਮਚਾਰੀਆਂ ਨੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਇਸ ਧੱਕੇਸ਼ਾਹੀ ਵਿਰੁੱਧ ਕੋਈ ਕਾਰਵਾਈ ਨਾ ਹੋਈ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਲਈ ਮਜਬੂਰ ਹੋਣਗੇ।
ਜੇਈ ਨਾਲ ਦੁਰਵਿਵਹਾਰ: ਇਸ ਮੌਕੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਕਿਹਾ ਕਿ 14 ਜੂਨ ਨੂੰ ਨਗਰ ਕੌਸਲ ਦਫ਼ਤਰ ਬਰਨਾਲਾ ਵਿਖੇ ਇੱਕ ਵਿਅਕਤੀ ਵਲੋਂ ਕੌਂਸਲ ਦੇ ਜੇਈ ਨਾਲ ਦੁਰਵਿਵਹਾਰ ਕਰਕੇ ਕੁੱਟਮਾਰ ਕੀਤੀ ਗਈ ਸੀ। ਜਿਸਤੋਂ ਬਾਅਦ ਉਕਤ ਵਿਅਕਤੀ ਵਲੋਂ ਇੱਕ ਕਿਸਾਨ ਯੂਨੀਅਨ ਦਾ ਪ੍ਰਭਾਵ ਪਾ ਕੇ ਸਾਡੇ ਮੁਲਾਜ਼ਮ ਉਪਰ ਪੁਲਿਸ ਕੇਸ ਦਰਜ਼ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹ ਸਰਾਸਰ ਧੱਕੇਸ਼ਾਹੀ ਹੈ। ਇੱਕ ਤਾਂ ਪਹਿਲਾਂ ਸਾਡੇ ਕਰਮਚਾਰੀ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਸਾਡੇ ਹੀ ਮੁਲਾਜ਼ਮ ਵਿਰੁੱਧ ਪਰਚਾ ਦਰਜ਼ ਕਰਵਾ ਦਿੱਤਾ ਗਿਆ ਹੈ। ਇਸ ਧੱਕੇਸ਼ਾਹੀ ਨੂੰ ਉਹ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ।
- ਲੁਧਿਆਣਾ ਕੈਸ਼ ਵੈਨ ਲੁੱਟ ਮਾਮਲਾ; ਪੁਲਿਸ ਨੇ ਕੰਪਨੀ ਦੇ ਡੀਵੀਆਰ ਕੀਤੇ ਬਰਾਮਦ, ਹੁਣ ਤੱਕ 7 ਕਰੋੜ ਦੇ ਕਰੀਬ ਰਕਮ ਰਿਕਵਰ
- ਹੋਟਲ ਦੀ ਖਿੱਚੜੀ ਖਾਣ ਮਗਰੋਂ ਮੱਧ ਪ੍ਰਦੇਸ਼ ਤੋਂ ਆਈਆਂ ਖਿਡਾਰਨਾਂ ਦੀ ਵਿਗੜੀ ਸਿਹਤ, 20 ਤੋਂ ਵੱਧ ਖਿਡਾਰਨਾਂ ਹੋਇਆ ਬੇਸੁੱਧ
- ਭਾਰਤ 'ਚ ਪੰਜਾਬ ਬਣਿਆ ਸਭ ਤੋਂ ਵੱਧ ਜ਼ੈੱਡ ਸਰਟੀਫਿਕੇਸ਼ਨ ਵਾਲਾ ਦੂਜਾ ਸੂਬਾ, ਪਹਿਲੇ 'ਤੇ ਤਮਿਲਨਾਡੂ, ਇਹ ਰਿਪੋਰਟ ਉਡਾ ਦੇਵੇਗੀ ਹੋਸ਼...
ਇਨਸਾਫ਼ ਲਈ ਸੰਘਰਸ਼ : ਉਹਨਾਂ ਕਿਹਾ ਕਿ ਸਾਡੇ ਕਰਮਚਾਰੀਆਂ ਵਲੋਂ ਪੁਲਿਸ ਕੋਲ ਸਿਕਾਇਤ ਵੀ ਦਰਜ਼ ਕਰਵਾਈ ਸੀ, ਪਰ ਉਕਤ ਦਰਵਿਵਹਾਰ ਅਤੇ ਕੁੱਟਮਾਰ ਕਰਨ ਵਾਲੇ ਵਿਅਕਤੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਮੁਲਾਜ਼ਮ ਦਫ਼ਤਰਾਂ ਵਿੱਚ ਕਿਵੇਂ ਕੰਮ ਕਰ ਸਕਦੇ ਹਨ। ਇਸ ਧੱਕੇਸ਼ਾਹੀ ਵਿਰੁੱਧ ਨਗਰ ਕੌਂਸਲ ਦੇ ਸਮੂਹ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੈ। ਉਹ ਐਸਐਸਪੀ ਅਤੇ ਡੀਸੀ ਬਰਨਾਲਾ ਨੂੰ ਵੀ ਮਿਲਣਗੇ। ਉਹਨਾਂ ਦੀ ਮੰਗ ਹੈ ਕਿ ਨਗਰ ਕੌਸਲ ਦੇ ਜੇਈ ਉਪਰ ਦਰਜ਼ ਕੀਤੇ ਪਰਚੇ ਨੂੰ ਰੱਦ ਕਰਨ ਅਤੇ ਗੁੰਡਾਗਰਦੀ ਕਰਨ ਵਾਲੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਹੈ। ਜੇਕਰ ਪ੍ਰਸਾਸ਼ਨ ਨੇ ਸਾਡੀ ਮੰਗ ਨਾ ਸੁਣੀ ਤਾਂ ਸਮੁੱਚੇ ਜਿਲ੍ਹੇ ਦੇ ਦਫ਼ਤਰਾਂ ਵਿੱਚ ਕੰਮ ਕਰਦੇ ਕਰਮਚਾਰੀ ਹੜਤਾਲ ਉਪਰ ਜਾਣਗੇ ਅਤੇ ਆਪਣੇ ਨਾਲ ਹੋਈ ਇਸ ਧੱਕੇਸ਼ਾਹੀ ਦੇ ਇਨਸਾਫ਼ ਲੈਣ ਤੱਕ ਸੰਘਰਸ਼ ਕਰਨਗੇ।