ETV Bharat / state

ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ, ਗਰੀਬ ਪਰਿਵਾਰ ਨੂੰ ਭੇਜਿਆ 5 ਲੱਖ 88 ਹਜ਼ਾਰ ਤੋਂ ਵੱਧ ਦਾ ਬਿੱਲ ! - ਪਰਿਵਾਰ ਦੀ ਪ੍ਰਸ਼ਾਸਨ ਨੂੰ ਅਪੀਲ

ਭਾਵੇਂ ਭਗਵੰਤ ਮਾਨ ਸਰਕਾਰ ਨੇ ਸੂਬੇ ਵਿੱਚ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਹੈ ਪਰ ਬਰਨਾਲਾ ਦੇ ਭਦੌੜ ਵਿੱਚ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਨੂੰ 5 ਲੱਖ 88 ਹਜ਼ਾਰ ਰੁਪਏ ਤੋਂ ਵੱਧ ਦਾ ਬਿੱਲ ਆ ਗਿਆ ਜਿਸ ਕਰਕੇ ਗਰੀਬ ਪਰਿਵਾਰ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸਦੇ ਨਾਲ ਹੀ ਪ੍ਰਸ਼ਸਾਨ ਤੋਂ ਮਸਲੇ ਦੇ ਹੱਲ ਦੀ ਮੰਗ ਕਰ ਰਿਹਾ ਹੈ।

ਗਰੀਬ ਪਰਿਵਾਰ ਨੂੰ ਆਇਆ 5 ਲੱਖ 88 ਹਜ਼ਾਰ ਤੋਂ ਵੱਧ ਦਾ ਆਇਆ ਬਿੱਲ

author img

By

Published : May 24, 2022, 8:45 PM IST

ਬਰਨਾਲਾ: ਬੇਸ਼ੱਕ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਫਰੀ ਬਿਜਲੀ ਦੇਣ ਦਾ ਵੱਡਾ ਮੁੱਦਾ ਲੈ ਕੇ ਪੰਜਾਬ ਵਿੱਚ ਸਰਕਾਰ ਬਣਾਈ ਹੈ ਅਤੇ ਹੁਣ ਵੀ ਹਰ ਪਰਿਵਾਰ ਨੂੰ 300 ਯੂਨਿਟ ਹਰ ਮਹੀਨੇ ਫਰੀ ਦੇਣ ਦਾ ਵਾਅਦਾ ਪੂਰਾ ਕੀਤਾ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਮਾਮਲਾ ਭਦੌੜ ਦੇ ਨਾਨਕਸਰ ਰੋਡ ਤੋਂ ਸਾਹਮਣੇ ਆਇਆ ਹੈ ਜੋ ਕਿ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਭਗਵਾਨ ਸਿੰਘ ਪੁੱਤਰ ਬਚਨ ਸਿੰਘ ਨੂੰ ਬਿਜਲੀ ਬੋਰਡ ਵੱਲੋਂ 5 ਲੱਖ 88 ਹਜਾਰ ਰੁਪਏ ਦਾ ਬਿਜਲੀ ਬਿੱਲ ਭੇਜ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਪ੍ਰੇਸ਼ਾਨੀ ਵਿਚ ਚੱਲ ਰਿਹਾ ਹੈ।

ਗਰੀਬ ਪਰਿਵਾਰ ਇੰਝ ਕਰ ਰਿਹਾ ਹੈ ਗੁਜ਼ਾਰਾ: ਜਾਣਕਾਰੀ ਦਿੰਦਿਆਂ ਭਗਵਾਨ ਸਿੰਘ ਨੇ ਕਿਹਾ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਕੋਈ ਏਸੀ ਵਗੈਰਾ ਵੀ ਨਹੀਂ ਲੱਗਿਆ ਹੈ ਅਤੇ ਉਨ੍ਹਾਂ ਦਾ ਮੀਟਰ ਬਾਦਲ ਸਰਕਾਰ ਤੋਂ ਲੈ ਕੇ ਹੁਣ ਤੱਕ ਫਰੀ ਬਿਜਲੀ ਵਾਲਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਬਿਜਲੀ ਰੀਡਿੰਗ ਕਰਨ ਵਾਲਾ ਲੜਕਾ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਨਹੀਂ ਦੇ ਰਿਹਾ ਸੀ ਅਤੇ ਕਈ ਵਾਰ ਉਨ੍ਹਾਂ ਵੱਲੋਂ ਬਿਜਲੀ ਦਾ ਬਿੱਲ ਮੰਗਿਆ ਗਿਆ ਤਾਂ ਰੀਡਿੰਗ ਵਾਲਾ ਲੜਕਾ ਕਹਿੰਦਾ ਕਿ ਤੁਹਾਡੇ ਤਾਂ ਯੂਨਿਟਾਂ ਹੀ ਕੁਝ ਖ਼ਾਸ ਨਹੀਂ ਮੱਚ ਰਹੀਆਂ ਇਸ ਕਾਰਨ ਤੁਹਾਡਾ ਬਿੱਲ ਹੀ ਨਹੀਂ ਬਣਦਾ ਅਤੇ ਉਸ ਤੋਂ ਬਾਅਦ ਬਿਜਲੀ ਬੋਰਡ ਵੱਲੋਂ ਖ਼ੁਦ ਹੀ ਸਾਡਾ ਬਿਜਲੀ ਮੀਟਰ ਖੜਾ ਹੈ ਅਤੇ ਚੱਲ ਨਹੀਂ ਰਿਹਾ ਕਹਿ ਕੇ ਨਵਾਂ ਮੀਟਰ ਲਗਾ ਦਿੱਤਾ ਜਿਸ ਤੋਂ ਬਾਅਦ ਪਹਿਲੇ ਹੀ ਬਿਜਲੀ ਬਿੱਲ ’ਤੇ ਉਨ੍ਹਾਂ ਨੂੰ ਬਿਜਲੀ ਮਹਿਕਮੇ ਵੱਲੋਂ 5 ਲੱਖ 88 ਹਜ਼ਾਰ 220 ਰੁਪਏ ਦਾ ਬਿੱਲ ਭੇਜ ਦਿੱਤਾ।

ਗਰੀਬ ਪਰਿਵਾਰ ਨੂੰ ਆਇਆ 5 ਲੱਖ 88 ਹਜ਼ਾਰ ਤੋਂ ਵੱਧ ਦਾ ਆਇਆ ਬਿੱਲ

160 ਯੂਨਿਟਾਂ ਦਾ 5 ਲੱਖ ਤੋਂ ਵੱਧ ਦਾ ਬਿੱਲ: ਉਹ ਖ਼ੁਦ ਅਨਪੜ੍ਹ ਹੋਣ ਕਾਰਨ ਜਦੋਂ ਉਨ੍ਹਾਂ ਨੇ ਬਿਜਲੀ ਦਾ ਬਿੱਲ ਪਰਿਵਾਰਕ ਮੈਂਬਰਾਂ ਨੂੰ ਅਤੇ ਬਾਹਰ ਬੁੱਧੀਜੀਵੀ ਵਰਗ ਨੂੰ ਦਿਖਾਇਆ ਤਾਂ ਉਨ੍ਹਾਂ ਵੱਲੋਂ ਬਿੱਲ ਦੀਆਂ ਯੂਨਿਟਾਂ ਸਿਰਫ 160 ਮੱਚਣ ਅਤੇ ਕੀਮਤ 5 ਲੱਖ 88 ਹਜਾਰ ਦੱਸਣ ’ਤੇ ਉਹ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਪੰਜ ਲੱਖ ਦੀ ਬਿਜਲੀ ਤਾਂ ਮੈਂ ਪੂਰੀ ਜ਼ਿੰਦਗੀ ਵਿੱਚ ਹੁਣ ਤੱਕ ਨਹੀਂ ਵਰਤੀ ਪਰ ਪਤਾ ਨਹੀਂ ਕਿਸ ਤਰ੍ਹਾਂ ਉਨ੍ਹਾਂ ਨੂੰ ਬਿਜਲੀ ਬੋਰਡ ਵੱਲੋਂ ਇਹ ਬਿੱਲ ਭੇਜਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਉਹ ਬਿਜਲੀ ਗਰਿੱਡ ਬਰਨਾਲਾ ਰੋਡ ’ਤੇ ਭਦੌੜ ਚਲੇ ਗਏ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਬਿੱਲ ਸਬੰਧੀ ਇਕ ਅਰਜ਼ੀ ਲਿਖ ਕੇ ਬਰਨਾਲਾ ਦੇ ਦਫ਼ਤਰ ਵਿਖੇ ਦੇ ਕੇ ਆਉਣ ਲਈ ਕਿਹਾ ਜਿਸ ਤੋਂ ਬਾਅਦ ਉਨ੍ਹਾਂ ਨੇ ਬਿੱਲ ਮੁਆਫੀ ਲਈ ਅਰਜ਼ੀ ਲਿਖ ਕੇ ਬਰਨਾਲਾ ਦੇ ਦਫਤਰ ਵਿਖੇ ਦੇ ਦਿੱਤੀ ਹੈ ਅਤੇ ਹੁਣ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦਾ ਬਿੱਲ ਮੁਆਫ਼ ਕਰਨ ਸਬੰਧੀ ਅਜੇ ਤੱਕ ਕੋਈ ਵੀ ਉਨ੍ਹਾਂ ਕੋਲ ਅਧਿਕਾਰੀ ਨਹੀਂ ਪਹੁੰਚਿਆ ਹਾਲਾਂਕਿ ਦਫਤਰਾਂ ਦੇ ਚੱਕਰ ਕੱਟਣ ਵਿੱਚ ਉਨ੍ਹਾਂ ਦੇ ਕਈ ਦਿਨ ਖ਼ਰਾਬ ਹੋ ਗਏ ਹਨ।

ਪਰਿਵਾਰ ਦੀ ਪ੍ਰਸ਼ਾਸਨ ਨੂੰ ਅਪੀਲ: ਉਨ੍ਹਾਂ ਕਿਹਾ ਕਿ ਉਹ ਗਰੀਬ ਹੋਣ ਕਾਰਨ ਇੰਨ੍ਹਾਂ ਬਿੱਲ ਨਹੀਂ ਭਰ ਸਕਦੇ। ਪ੍ਰਸ਼ਾਸਨ ਤੋਂ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਿੱਲ ਮੁਆਫ਼ ਕੀਤਾ ਜਾਵੇ ਅਤੇ ਜੇਕਰ ਮੀਟਰ ਵਿਚ ਖਰਾਬੀ ਹੈ ਤਾਂ ਮੀਟਰ ਨਵਾਂ ਲਗਾ ਦੇਣ ਅਤੇ ਅੱਗੇ ਤੋਂ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਲੋਕਾਂ ਨੂੰ ਬਿੱਲ ਵੰਡੇ ਜਾਣ ਤਾਂ ਜੋ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ।

ਕੀ ਕਹਿਣਾ ਹੈ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ: ਜਦੋਂ ਇਸ ਸਬੰਧੀ ਬਿਜਲੀ ਅਧਿਕਾਰੀ ਲਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਇਸ ਬਿੱਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਕੋਲ ਜੋ ਰਿਕਾਰਡ ਹੈ ਉਸ ਅਨੁਸਾਰ ਇੰਨ੍ਹਾਂ ਦਾ ਪੰਜ ਚਰਨ ਵਿਚ ਬਿੱਲ ਬਣਿਆ ਸੀ ਅਤੇ ਛੇਵੇਂ ਚਰਨ ਵਿੱਚ ਇੰਨ੍ਹਾਂ ਦਾ ਬਿੱਲ ਲੱਖਾਂ ਵਿਚ ਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਭਗਵਾਨ ਸਿੰਘ ਵੱਲੋਂ ਬਰਨਾਲਾ ਦੇ ਦਫ਼ਤਰ ਵਿੱਚ ਇੱਕ ਅਰਜ਼ੀ ਵੀ ਦਿੱਤੀ ਗਈ ਸੀ ਜਿਸ ’ਤੇ ਗੌਰ ਕਰਦਿਆਂ ਬਰਨਾਲਾ ਦਫ਼ਤਰ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਜਾਂਚ ਪੜਤਾਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫਤਰ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਜੋ ਸਾਹਮਣੇ ਆਇਆ ਹੈ ਉਸ ਵਿੱਚ ਇੰਜ ਲੱਗ ਰਿਹਾ ਹੈ ਕਿ ਖਪਤਕਾਰ ਭਗਵਾਨ ਸਿੰਘ ਨੇ ਲੱਖਾਂ ਰੁਪਏ ਦੀ ਬਿਜਲੀ ਨਹੀਂ ਵਰਤੀ ਅਤੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਕੁਝ ਹੀ ਦਿਨਾਂ ਵਿਚ ਇਸ ਮਾਮਲੇ ਦਾ ਹੱਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਹਾਈਕੋਰਟ ਵੱਲੋਂ ਕੇਂਦਰ ਨੂੰ PU ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦੇਣ ਬਾਰੇ ਵਿਚਾਰ ਕਰਨ ਦੇ ਨਿਰਦੇਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.