ETV Bharat / state

ਇਸ ਪਿੰਡ ਦੀ ਪੰਚਾਇਤ ਤੇ ਪਰਿਵਾਰਾਂ ਨੇ ਬਣਾਈ ਕਮੇਟੀ, ਨਸ਼ਾ ਛੁਡਾਉਣ ਲਈ ਪੁਲਿਸ ਦਾ ਦੇਣਗੇ ਸਾਥ

author img

By

Published : Aug 19, 2023, 8:21 PM IST

ਨਸ਼ੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਦੇ ਵਿਚਕਾਰ ਇੱਕ ਵਿਸ਼ਾਲ ਨਸ਼ਾ ਮੁਕਤ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਪੁਲਿਸ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਪਿੰਡ ਦੀ ਕਮੇਟੀ ਬਣਾਉਣ ਦੀ ਅਪੀਲ ਵੀ ਕੀਤੀ, ਉਥੇ ਹੀ ਪੁਲਿਸ ਪ੍ਰਸ਼ਾਸਨ ਨੇ ਨਸ਼ਾ ਤਸਕਰਾਂ ਨੂੰ ਫੜਨ ਦਾ ਦਾਅਵਾ ਵੀ ਕੀਤਾ।

ਨੌਜਵਾਨਾਂ ਨੇ ਦੱਸਿਆ ਨਸ਼ਾ ਛੱਡਣ ਦਾ ਤਰੀਕਾ!
ਨੌਜਵਾਨਾਂ ਨੇ ਦੱਸਿਆ ਨਸ਼ਾ ਛੱਡਣ ਦਾ ਤਰੀਕਾ!

ਬਰਨਾਲਾ : ਨਸ਼ਾ ਪੰਜਾਬ ਦੇ ਹੱਡਾਂ 'ਚ ਰਚ ਚੁੱਕਾ ਹੈ। ਇਸੇ ਲਈ ਨਸ਼ੇ ਨੂੰ ਖ਼ਤਮ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤਾ ਜਾ ਰਹੇ ਹਨ। ਇੰਨ੍ਹਾਂ ਉਪਰਾਲਿਆਂ ਦੇ ਚੱਲਦੇ ਹੀ ਹਲਕਾ ਭਦੌੜ ਦੇ ਪਿੰਡ ਰੂੜੇਕੇ 'ਚ ਨਸ਼ੇ ਦੇ ਖਾਤਮੇ ਲਈ ਪਿੰਡ ਦੇ ਕਲੱਬ, ਪੰਚਾਇਤ, ਸਮਾਜ ਸੇਵੀਆਂ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜੋ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਨਸ਼ੇ ਦੇ ਖਾਤਮੇ ਲਈ ਸਹਿਯੋਗ ਕਰੇਗੀ। ਇਹ ਕਮੇਟੀ ਪਿੰਡਾਂ ਵਿੱਚ ਸੈਮੀਨਾਰ ਕਰਵਾਏਗੀ। ਇਸ ਦੌਰਾਨ ਹੀ 6 ਮਹੀਨੇ ਪਹਿਲਾਂ ਚਿੱਟਾ ਛੱਡ ਕੇ ਆਏ ਇਕ ਨੌਜਵਾਨ ਵੱਲੋਂ ਆਪਣਾ ਪਿਛੋਕੜ ਬਿਆਨ ਕਰਦੇ ਹੋਏ ਲੋਕਾਂ ਨੂੰ ਪ੍ਰੇਰਿਤ ਕੀਤਾ।

ਨਸ਼ਾ ਮੁਕਤ ਮੁਹਿੰਮ ਤਹਿਤ ਸੈਮੀਨਾਰ: ਨਸ਼ੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਦੇ ਵਿਚਕਾਰ ਇੱਕ ਵਿਸ਼ਾਲ ਨਸ਼ਾ ਮੁਕਤ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਪੁਲਿਸ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਪਿੰਡ ਦੀ ਕਮੇਟੀ ਬਣਾਉਣ ਦੀ ਅਪੀਲ ਵੀ ਕੀਤੀ, ਉਥੇ ਹੀ ਪੁਲਿਸ ਪ੍ਰਸ਼ਾਸਨ ਨੇ ਨਸ਼ਾ ਤਸਕਰਾਂ ਨੂੰ ਫੜਨ ਦਾ ਦਾਅਵਾ ਵੀ ਕੀਤਾ। ਪੁਲਿਸ ਨੇ ਆਖਿਆ ਕਿ ਜੋ ਵੀ ਨਸ਼ਾ ਵੇਚਦਾ ਫੜਿਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸੈਮੀਨਾਰ 'ਚ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਸੈਮੀਨਾਰ 'ਚ ਚਿੱਟਾ ਛੱਡ ਚੁੱਕੇ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਨੌਜਵਾਨਾਂ ਨੇ ਆਖਿਆ ਕਿ ਨਸ਼ੇ ਦਾ ਤਿਆਗ ਕਰਕੇ ਇੱਕ ਚੰਗਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਲਈ ਸਮਰਪਣ ਅਤੇ ਆਤਮ-ਵਿਸ਼ਵਾਸ ਦੀ ਲੋੜ ਹੁੰਦੀ ਹੈ। ਉਕਤ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਖਿਲਾਫ ਸਖਤ ਕਦਮ ਚੁੱਕੇ ਜਾਣ ਅਤੇ ਪਿੰਡ 'ਚ ਨਸ਼ਾ ਵੇਚਣ ਆਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਪੁਲਿਸ ਨੇ ਮੰਗਿਆ ਆਮ ਲੋਕਾਂ ਦਾ ਸਹਿਯੋਗ: ਇਸ ਮੌਕੇ ਜਗਜੀਤ ਸਿੰਘ ਐਸ.ਐਚ.ਓ ਥਾਣਾ ਰੂੜੇਕੇ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲਹਿਰ ਪੈਦਾ ਹੋਣੀ ਚਾਹੀਦੀ ਹੈ। ਇਹ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ।ਇਸ ਲਈ ਲੋਕਾਂ ਨੂੰ ਇਹੀ ਅਪੀਲ਼ ਕੀਤੀ ਗਈ ਕਿ ਮਿਲ ਕੇ ਪਿੰਡ ਚੋਂ ਨਸ਼ੇ ਦਾ ਖਾਤਮਾ ਕਰਨਾ ਹੈ।

ਚਿੱਟਾ ਛੱਡਣ ਵਾਲੇ ਨੌਜਵਾਨ: ਉਧਰ ਇਸ ਮੌਕੇ ਚਿੱਟਾ ਛੱਡ ਚੁੱਕੇ ਨੌਜਵਾਨਾਂ ਨੇ ਆਪਣੀ ਦਾਸਤਾਨ ਦੱਸਦੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਦਿਨ ਵਿੱਚ 3 ਤੋਂ 4 ਟੀਕੇ ਲਗਾਉਂਦਾ ਸੀ। ਉਸ ਦੇ ਮਨ ਵਿਚ ਹਮੇਸ਼ਾ ਇਹੀ ਸੀ ਕਿ ਹੁਣ ਉਹ ਕੁਝ ਪਲਾਂ ਦਾ ਮਹਿਮਾਨ ਹੈ। ਚਿੱਟੇ ਨੇ ਉਸਨੂੰ ਬੁਰੀ ਤਰ੍ਹਾਂ ਵੱਢਿਆ ਕੇ ਰੱਖ ਦਿੱਤਾ ਸੀ ਜੇ ਉਸਨੂੰ ਇਹ ਨਹੀਂ ਮਿਲਦਾ ਸੀ, ਤਾਂ ਉਸ ਨੂੰ ਤੋੜ ਲੱਗ ਜਾਂਦੀ ਸੀ ਪਰ ਉਸ ਨੇ ਚਿੱਟਾ ਨੂੰ ਛੱਡਣ ਦਾ ਫੈਸਲਾ ਕੀਤਾ। ਕੁਝ ਦਿਨ ਉਹ ਬਹੁਤ ਦੁੱਖ ਵਿੱਚ ਸੀ, ਪਰ ਫਿਰ ਸਭ ਕੁਝ ਆਮ ਵਾਂਗ ਹੋ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਨਸ਼ਾ ਸਾਡੇ ਲਈ ਛੱਡਣਾ ਬਹੁਤ ਔਖਾ ਹੈ ਜੇਕਰ ਮਨ ਮਜ਼ਬੂਤ ​​ਹੋ ਜਾਵੇ ਤਾਂ ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.