ਬਰਨਾਲਾ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ, ਇਸ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਹਰ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹੈ। ਉਥੇ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਬਰਨਾਲਾ ਨੂੰ ਕੋਰੋਨਾ ਮੁਕਤ ਕਰਨ ਲਈ ਦਸਤਕ ਮੁਹਿੰਮ ਚਲਾਈ ਗਈ ਹੈ। ਪੁਲਿਸ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਸ਼ਹਿਰ ਦੇ ਵਪਾਰੀਆਂ ਦੇ ਨਾਲ ਕੀਤੀ ਗਈ।
ਪ੍ਰਸ਼ਾਸ਼ਨ ਵੱਲੋਂ ਘਰਾਂ ’ਚ ਦਸਤਕ ਦੇ ਕੀਤਾ ਜਾਵੇਗਾ ਜਾਗਰੂਕ
ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਪੀਸੀਆਰ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਵਲੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਇਹ ਦਸਤਕ ਮੁਹਿਮ ਚਲਾਈ ਗਈ ਹੈ। ਮਿਸ਼ਨ ਦਸਤਕ ਦੇ ਮਾਧਿਅਮ ਨਾਲ ਹਰ ਗਲੀ ਮਹੱਲੇ ਵਿੱਚ ਹਰ ਦਰਵਾਜੇ 'ਤੇ ਜਾਕੇ ਦਸਤਕ ਦੇਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾ ਰਿਹਾ ਹੈ।
ਮਿਸ਼ਨ ਦਾ ਮੁੱਖ ਉਦੇਸ਼ "2 ਡੋਜ ਜ਼ਰੂਰੀ ਸੁਰੱਖਿਆ ਹੋਵੇਗੀ ਪੂਰੀ"
ਇਸ ਮਿਸ਼ਨ ਦਾ ਉਦੇਸ਼ "2 ਡੋਜ ਜਰੂਰੀ ਸੁਰੱਖਿਆ ਹੋਵੇਗੀ ਪੂਰੀ" ਤਹਿਤ ਕੋਵਿਡ ਨਿਯਮਾਂ ਦਾ ਪਾਲਣ ਕਰਨਾ ਜਰੂਰੀ ਹੈ। ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਨਾ ਕਰਦੇ ਸਮਾਜਿਕ ਦੂਰੀ ਬਣਾਏ ਰੱਖਣਾ, ਮੂੰਹ ਉੱਤੇ ਮਾਸਕ ਲਗਾਉਣਾ, ਸੈਨਿਟਾਇਜਰ ਦਾ ਇਸਤੇਮਾਲ ਕਰਨਾ, ਵਾਰ- ਵਾਰ ਹੱਥ ਧੋਣਾ ਬਹੁਤ ਜਰੂਰੀ ਹੈ।
ਉਨ੍ਹਾਂ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਘਰ ਦੇ ਹਰ ਮੈਂਬਰ ਨੂੰ ਕੋਰੋਨਾ ਤੋਂ ਬਚਣ ਲਈ ਟੀਕਾਕਰਨ ਕਰਵਾਉਣਾ ਹੈ।
ਇਹ ਵੀ ਪੜ੍ਹੋ: ਲੋਕਾਂ ਨੂੰ ਬਚਾਉਣ ਦੀ ਥਾਂ ਕੁਰਸੀ ਬਚਾਉਣ 'ਚ ਲੱਗੀ ਪੰਜਾਬ ਕਾਂਗਰਸ: ਸੁਖਬੀਰ ਬਾਦਲ