ਬਰਨਾਲਾ: ਗੁਰਦੁਆਰਾ ਬਾਬਾ ਗਾਧਾ ਸਿੰਘ ਜੀ ਬਰਨਾਲਾ (Gurdwara Baba Gadha Singh Ji Barnala) ਤੋਂ ਸਵੇਰੇ 9 ਵਜੇ ਨਗਰ ਕੀਰਤਨ ਅਰੰਭ ਹੋਇਆ ਅਤੇ ਸ਼ਹਿਰ ਵਿੱਚ ਦੀ ਵੱਖ ਵੱਖ ਪੜਾਵਾਂ ਵਿੱਚ ਦੀ ਗੁਜ਼ਰਦਾ ਹੋਇਆ ਸਾਮ ਨੂੰ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੋਰ ਜੀ ਵਿੱਖੇ ਸਮਾਪਤ ਹੋਇਆ। ਐਸਜੀਪੀਸੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਇਸ ਵਾਰ ਇਸ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਜੀ ਦੇ ਪੁਰਾਰਤਨ ਨਿਸ਼ਾਨੀਆਂ ਸ਼ਾਸਤਰ ਬਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ ।
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਾਹਾਰਜ ਜੀ ਦੀ ਦਸਤਾਰ ਕਿਰਪਾਨ ਚਾਦਰ ਅਤੇ ਹੋਰ ਪੁਰਾਤਨ ਨਿਸ਼ਾਨੀਆਂ (Dastar Kirpan Chadar and other ancient signs) ਦੇ ਦਰਸ਼ਨ ਕਰਵਾਏ ਗਏ। ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ਉੱਤੇ ਸੰਗਤਾਂ ਵਲੋਂ ਤਰਾਂ ਤਰਾਂ ਦੇ ਪਕਵਾਨਾਂ ਦੇ ਲੰਗਰ ਲਗਾ ਕੇ ਸ਼ਾਨਦਾਰ ਸਵਾਗਤ ਕੀਤਾ।
ਉਹਨਾਂ ਕਿਹਾ ਕਿ 8 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ (Bhog of Sri Akhand Path Sahib on November 8) ਤੋਂ ਉਪਰੰਤ ਵਿਸ਼ੇਸ਼ ਦੀਵਾਨ ਸਜੇਗਾ। ਭਾਈ ਗੁਰਦੀਪ ਸਿੰਘ ਜੀ ਪ੍ਰਸਿੱਧ ਢਾਡੀ ਜਥਾ ਤਲਵੰਡੀ ਸਾਬੋ, ਭਾਈ ਤੇਜਿੰਦਰ ਸਿੰਘ ਹਜੂਰੀ ਰਾਗੀ ਜਥਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਉਪਰੰਤ ਪ੍ਰਸਿੱਧ ਕਥਾਵਾਚਕ ਗਿਆਨੀ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਵਾਲੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਗੁਰੂ ਕੇ ਲੰਗਰ ਅਤੁਟ ਵਰਤਾਏ ਜਾਣਗੇ।
ਇਹ ਵੀ ਪੜ੍ਹੋ: ਖ਼ਾਸ ਹੈ ਗੁਰਦੁਆਰਾ ਕੋਠੜੀ ਸਾਹਿਬ ਦਾ ਇਤਿਹਾਸ, ਗੁਰੂ ਸਾਹਿਬ ਨੇ ਦਿਖਾਏ ਸਨ ਅਲੌਕਿਕ ਕੌਤਕ