ਬਰਨਾਲਾ : ਜਿਲ੍ਹਾ ਬਰਨਾਲਾ ਨੂੰ ਸਾਹਿਤਕਾਰਾਂ ਦੀ ਧਰਤੀ ਮੰਨਿਆ ਜਾਂਦਾ ਹੈ। ਕਿਉਂਕਿ ਬਰਨਾਲਾ ਦੇ ਅਨੇਕਾਂ ਸਾਹਿਤਕਾਰਾਂ ਨੇ ਦੇਸ਼ ਦੁਨੀਆ ਵਿੱਚ ਆਪਣੀਆਂ ਲਿਖੀਆਂ ਕਿਤਾਬਾਂ ਨਾਲ ਵੱਡਾ ਨਾਮ ਕਮਾਇਆ ਹੈ। ਇਸੇ ਤਰ੍ਹਾਂ ਬਰਨਾਲਾ ਨਾਲ ਸਬੰਧਤ ਪੰਜਾਬੀ ਸਾਹਿਤਕਾਰ ਵਜੋਂ ਰਾਮ ਸਰੂਪ ਅਣਖੀ ਦਾ ਵੱਡਾ ਨਾਮ ਹੈ। ਜਿਹਨਾਂ ਦੀ ਯਾਦ ਵਿੱਚ ਬਰਨਾਲਾ ਨਗਰ ਕੌਂਸ਼ਲ ਵੱਲੋਂ ਇੱਕ ਵੱਡਾ ਕੰਮ ਕੀਤਾ ਗਿਆ ਹੈ।
ਨਗਰ ਕੌਂਸਲ ਬਰਨਾਲਾ ਵੱਲੋਂ ਨਾਵਲਕਾਰ ਰਾਮ ਸਰੂਪ ਅਣਖੀ ਦੇ ਨਾਮ ’ਤੇ ਇੱਕ ਲਾਇਬ੍ਰੇਰੀ ਅਤੇ ਲਰਨਿੰਗ ਰਿਸੋਰਸ ਸੈਂਟਰ ਸਥਾਪਿਤ ਕੀਤਾ ਗਿਆ ਹੈ। ਜਿਸਦਾ ਉਦਘਾਟਨ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਡੀ.ਸੀ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਅਤੇ ਹੋਰ ਨਾਮੀ ਸਾਹਿਤਕਾਰਾਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
ਇਹ ਵੀ ਪੜ੍ਹੋ:ਸੂਬੇ ’ਚ ਹੈਪੇਟਾਈਟਸ ਬੀ ਦਾ ਮੁਫਤ ਇਲਾਜ ਅਤੇ ਜਾਂਚ ਸ਼ੁਰੂ
ਉਨ੍ਹਾਂ ਕਿਹਾ ਕਿ ਇਹ ਸਿਰਫ਼ ਲਾਇਬ੍ਰੇਰੀ ਹੀ ਨਹੀਂ ਹੈ, ਬਲਕਿ ਇਸ ਵਿੱਚ ਕੀਤੀ ਗਈ ਕੰਪਿਊਟਰਾਈਜੇਸ਼ਨ ਦਾ ਨੌਜਵਾਨ ਪੀੜੀ ਨੂੰ ਵੱਡਾ ਲਾਭ ਮਿਲੇਗਾ। ਵੱਖ ਵੱਖ ਭਾਸ਼ਾਵਾਂ ਸਿੱਖਣ ਲਈ ਵੀ ਇਸ ਆਧੁਨਿਕ ਲਾਇਬ੍ਰੇਰੀ ਲਾਹੇਵੰਦ ਰਹੇਗੀ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਇੱਕ ਹੋਰ ਮਹਾਨ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਜੀ ਦੇ ਨਾਮ ’ਤੇ ਨਗਰ ਸੁਧਾਰ ਟਰੱਸਟ ਵਿੱਚ ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇਗੀ।