ਬਰਨਾਲਾ: ਧੁੰਦ ਦੇ ਮੱਦੇਨਜ਼ਰ ਪੁਲੀਸ ਨੇ ਮਿਸ਼ਨ ਸੁਰੱਖਿਆ ਦੀ ਸ਼ੁਰੂਆਤ ਕੀਤੀ। ਐਸਐਸਪੀ ਸੰਦੀਪ ਗੋਇਲ ਵੀ ਅਗਵਾਈ ਵਿੱਚ ਮਿਸ਼ਨ ਸੁਰੱਖਿਆ ਅਧੀਨ ਜ਼ਿਲ੍ਹੇ ਵਿੱਚ ਚਲਦੇ ਈ-ਰਿਕਸ਼ਾ, ਆਟੋ ਅਤੇ ਰਿਕਸ਼ਾ ਵਾਲਿਆਂ ਨੂੰ ਰਿਫਲੈਕਟਰ ਜੈਕਟਾਂ ਵੰਡਿਆ ਗਈਆਂ।
ਮਿਸ਼ਨ ਸੁਰੱਖਿਆ ਦੀ ਸ਼ੁਰੂਆਤ
ਐਸਐਸਪੀ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸ਼ਹੀਦੀ ਦਿਹਾੜੇ ਨੂੰ ਸਮਰਪਤ ਮਿਸ਼ਨ ਸੁਰੱਖਿਆਰ ਦੀ ਸ਼ੁਰੂਆਤ ਜ਼ਿਲ੍ਹਾਂ ਪੁਲਿਸ ਵੱਲੋਂ ਕੀਤੀ ਗਈ। ਇਸ ਮਿਸ਼ਨ ਦੇ ਪਹਿਲੇ ਪੜਾਅ ਵਿੱਚ 10 ਹਜ਼ਾਰ ਰਿਫਲੈਕਟਰ ਜੈਕਟਾਂ ਵੰਡਿਆ ਗਈਆਂ। ਇਨ੍ਹਾਂ ਰਿਫਲੈਕਟਰ ਜੈਕਟਾਂ ਨੂੰ ਈ-ਰਿਕਸ਼ਾ, ਰਿਕਸ਼ਾ ਅਤੇ ਆਟੋ ਚਾਲਕਾਂ ਨੂੰ ਮੁਫ਼ਤ ਵਿੱਚ ਦਿੱਤੀਆਂ ਗਈਆਂ। ਐਸਐਸਪੀ ਨੇ ਕਿਹਾ ਕਿ ਠੰਢ ਦੇ ਦਿਨਾਂ ਵਿੱਚ ਵੱਡੇ ਹਾਦਸਿਆਂ ਨੂੰ ਰੋਕਣ ਲਈ ਇਹ ਪਹਿਲ ਕੀਤੀ ਗਈ ਹੈ।
ਚਾਲਕਾਂ ਨੇ ਜ਼ਿਲ੍ਹਾਂ ਪੁਲਿਸ ਦੀ ਕੀਤੀ ਸ਼ਲਾਘਾ
ਈ-ਰਿਕਸ਼ਾ, ਰਿਕਸ਼ਾ ਅਤੇ ਆਟੋ ਚਾਲਕਾਂ ਨੇ ਜ਼ਿਲ੍ਹਾਂ ਪੁਲਿਸ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜੈਕਟਾਂ ਬਹੁਤ ਹੀ ਲਾਭਦਾਇਕ ਹੋਣਗੀਆਂ ਅਤੇ ਸੜਕੀ ਹਾਦਸਿਆਂ ਤੋਂ ਬਚਾਅ ਕਰਨਗੀਆਂ। ਉਨ੍ਹਾਂ ਨੇ ਪੁਲਿਸ ਦਾ ਧੰਨਵਾਦ ਵੀ ਕੀਤਾ।