ਬਰਨਾਲਾ: ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਦੇ ਪਿੰਡ ਨਿਹਾਲੂਵਾਲ ਵਿਖੇ ਦੋ ਵਿਅਕਤੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ।(men climbed upon water tank) ਇਸ ਸੰਬੰਧੀ ਮਲਕੀਤ ਸਿੰਘ ਵਾਸੀ ਪੰਡੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਤੋਂ ਅਤੇ ਉਸ ਦੇ ਮਿੱਤਰ ਬਸੰਤ ਸਿੰਘ ਪਿੰਡ ਗੋਬਿੰਦਗੜ੍ਹ ਤੋਂ ਨਿਹਾਲੂਵਾਲ ਦਾ ਵਿਅਕਤੀ ਜਗਤਾਰ ਸਿੰਘ ਕੁਝ ਸਮਾਂ ਪਹਿਲਾਂ ਪੈਸੇ ਉਧਾਰ ਲੈ ਗਿਆ (loosing money to a known) ਸੀ ਅਤੇ ਹੁਣ ਵਾਪਸ ਕਰਨ ਦਾ ਨਾਮ ਨਹੀਂ ਲੈ ਰਿਹਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹੁਣ ਕੋਈ ਸੁਣਵਾਈ ਵੀ ਨਹੀਂ ਹੋ ਰਹੀ ਜਿਸ ਕਰਕੇ ਉਹ ਅੱਜ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਹਨ ਉਨ੍ਹਾਂ ਅੱਗੇ ਕਿਹਾ ਕਿ ਬਸੰਤ ਸਿੰਘ ਪਿੰਡ ਗੋਬਿੰਦਗਡ਼੍ਹ ਦੇ 8 ਲੱਖ ਅਤੇ ਮਲਕੀਤ ਸਿੰਘ ਵਾਸੀ ਪੰਡੋਰੀ ਦੇ 27 ਲੱਖ ਦੇ ਕਰੀਬ ਪੈਸੇ ਵਾਪਸ ਨਹੀਂ ਮਿਲੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਮਜਬੂਰਨ ਇਹ ਕਦਮ (men climbed upon water tank for loosing money to a known) ਚੁੱਕਣਾ ਪਿਆ।
ਪਾਣੀ ਵਾਲੀ ਟੈਂਕੀ ਤੇ ਵਿਅਕਤੀਆਂ ਦੇ ਚੜ੍ਹਨ ਦਾ ਪਤਾ ਲੱਗਦਿਆਂ ਹੀ ਥਾਣਾ ਮਹਿਲ ਕਲਾਂ ਦੇ ਨਵ ਨਿਯੁਕਤ ਐਸਐਚਓ ਗੁਰਮੇਲ ਸਿੰਘ ਨੇ ਨਿਹਾਲੂਵਾਲ ਪਿੰਡ ਪਹੁੰਚ ਕੇ ਟੈਂਕੀ ਤੇ ਚੜ੍ਹੇ ਵਿਅਕਤੀਆਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ (sho gave assurance of action) ਦੇ ਕੇ ਉਨ੍ਹਾਂ ਨੂੰ ਥੱਲੇ ਉਤਾਰ ਉਤਾਰ ਲਿਆ। ਪਰ ਲੋਕਾਂ ਵਿੱਚ ਇਹ ਚਰਚਾ ਆਮ ਹੀ ਵੇਖਣ ਨੂੰ ਮਿਲ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਜਦੋਂ ਟੈਂਕੀ ਤੇ ਚੜ੍ਹਨ ਵਾਲਾ ਵਿਅਕਤੀ ਪੰਡੋਰੀ ਪਿੰਡ ਦਾ ਹੈ ਅਤੇ ਪੰਡੋਰੀ ਪਿੰਡ ਦਾ ਹੀ ਇਸਦੇ ਇਲਾਕੇ ਦਾ ਐੱਮ ਐੱਲ ਏ ਕੁਲਵੰਤ ਪੰਡੋਰੀ ਜਿੱਤਿਆ ਹੋਇਆ ਹੈ ਤਾਂ ਇਸ ਨੇ ਉਸ ਕੋਲ ਫਰਿਆਦ ਕਿਉਂ ਨਹੀਂ ਕੀਤੀ ਜਾਂ ਆਪਣੇ ਪਿੰਡ ਟੈਂਕੀ ਤੇ ਕਿਉਂ ਨਹੀਂ ਚੜ੍ਹਿਆ।
ਇਹ ਵੀ ਪੜ੍ਹੋ:ਸਫ਼ਰ ਕਰਨਾ ਹੋਇਆ ਹੋਰ ਵੀ ਮਹਿੰਗਾ, ਅੱਧੀ ਰਾਤ ਤੋਂ ਲਾਗੂ ਹੋਏ ਵਧੇ ਹੋਏ ਟੋਲ