ETV Bharat / state

ਮਥੁਰਾ ਗੈਂਗ ਦਾ ਮੁਖੀ, ਦੋ ਨਸ਼ਾ ਤਸਕਰਾਂ ਨਾਲ ਡਰੱਗ ਮਨੀ ਅਤੇ ਨਸ਼ੇ ਸਣੇ ਕਾਬੂ - ਡਰੱਗ ਮਨੀ ਅਤੇ ਨਸ਼ੇ ਸਣੇ ਕਾਬੂ

ਪੁਲਿਸ ਨੂੰ ਨਸ਼ਿਆਂ ਵਿਰੁੱਧ ਵੱਡੀ ਸਫ਼ਲਤਾ ਮਿਲੀ ਹੈ, ਮਿਲੀ ਜਾਣਕਾਰੀ ਮੁਤਾਬਕ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਮਥੁਰਾ ਗੈਂਗ ਦੇ ਮੁੱਖ ਸਰਗਨਾ ਨੂੰ ਉਸਦੇ ਦੋ ਸਾਥੀਆਂ ਸਮੇਤ ਕਾਬੂ ਕੀਤਾ ਗਿਆ ਹੈ।

ਡਰੱਗ ਮਨੀ ਅਤੇ ਨਸ਼ੇ ਸਮੇਤ ਕੀਤਾ ਕਾਬੂ
ਡਰੱਗ ਮਨੀ ਅਤੇ ਨਸ਼ੇ ਸਮੇਤ ਕੀਤਾ ਕਾਬੂ
author img

By

Published : Mar 29, 2021, 10:52 PM IST

ਬਰਨਾਲਾ: ਪੁਲਿਸ ਨੂੰ ਨਸ਼ਿਆਂ ਵਿਰੁੱਧ ਵੱਡੀ ਸਫ਼ਲਤਾ ਮਿਲੀ ਹੈ, ਮਿਲੀ ਜਾਣਕਾਰੀ ਮੁਤਾਬਕ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਮਥੁਰਾ ਗੈਂਗ ਦੇ ਮੁੱਖ ਸਰਗਨੇ ਨੂੰ ਉਸਦੇ ਦੋ ਸਾਥੀਆਂ ਸਮੇਤ ਕਾਬੂ ਕੀਤਾ ਗਿਆ ਹੈ।

ਪੁਲਿਸ ਨੇ ਮੁਲਜ਼ਮਾਂ ਤੋਂ 16 ਲੱਖ ਰੁਪਏ ਡਰੱਗ ਮਨੀ ਅਤੇ 1 ਲੱਖ 10500 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ। ਬਰਨਾਲਾ ਪੁਲਿਸ ਵਲੋਂ ਪਿਛਲੇ ਸਾਲ ਮਥੁਰਾ ਗੈਂਗ ਨੂੰ ਬੇਨਕਾਬ ਕਰਕੇ 46 ਲੱਖ ਤੋਂ ਵੱਧ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਸਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲੇ ਦੇ ਡੀਐਸਪੀ ਲਖਬੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਬਰਨਾਲਾ ਪੁਲਿਸ ਵਲੋਂ ਕੁੱਝ ਮਹੀਨੇ ਪਹਿਲਾਂ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਮਥੁਰਾ ਗੈਂਗ ਨੂੰ ਬੇਨਕਾਬ ਕੀਤਾ ਸੀ, ਜਿਸ ਵਿੱਚ ਮਥੁਰਾ ਗੈਂਗ ਦਾ ਸਰਗਨਾ ਪੁਲਿਸ ਦੇ ਹੱਥ ਨਹੀਂ ਲੱਗਿਆ ਸੀ। ਜਿਸਨੂੰ ਬਰਨਾਲਾ ਪੁਲਿਸ ਵਲੋਂ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਨਾਂ ਦੱਸਿਆ ਕਿ ਗੈਂਗ ਦੇ ਸਰਗਨੇ ਦੇ ਨਾਲ ਦੋ ਹੋਰ ਤਸਕਰਾਂ ਨੂੰ ਵੀ ਪੁਲਿਸ ਵਲੋਂ ਗਿਰਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮਥੁਰਾ ਗੈਂਗ ਦੇ ਸਰਗਨੇ ਵਲੋਂ ਪੁਲਿਸ ਨੇ 16 ਲੱਖ ਰੁਪਏ ਡਰੱਗ ਮਨੀ ਅਤੇ 110500 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ। ਉਨਾਂ ਦੱਸਿਆ ਕਿ ਇਹ ਗੈਂਗ ਅਨਪੜ ਲੋਕਾਂ ਦੇ ਨਾਮ ਉੱਤੇ ਦਵਾਈਆਂ ਵੇਚਣ ਦਾ ਲਾਇਸੈਂਸ ਬਣਵਾਉਂਦੇ ਸਨ ਅਤੇ ਹਰ ਮਹੀਨੇ ਤਿੰਨ ਤੋਂ ਚਾਰ ਕਰੋੜ ਨਸ਼ੀਲੀ ਗੋਲੀਆਂ ਪੰਜਾਬ ਅਤੇ ਆਸਪਾਸ ਦੇ ਰਾਜਾਂ ਵਿੱਚ ਸਪਲਾਈ ਕਰਦੇ ਸਨ। ਉਨਾਂ ਕਿਹਾ ਦੀ ਗੈਂਗ ਦੇ ਮੁੱਖ ਦੇ ਕਾਬੂ ਵਿੱਚ ਆਉਣ ਦੇ ਬਾਅਦ ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਹੋਲੇ ਮਹੱਲੇ ਮੌਕੇ ਸਿੰਘਾਂ ਨੇ ਸਜਾਏ ਦੁਮਾਲੇ

ETV Bharat Logo

Copyright © 2025 Ushodaya Enterprises Pvt. Ltd., All Rights Reserved.