ETV Bharat / state

ਕੈਨੇਡਾ ’ਚ ਮਾਸੜ ਨੇ ਗੋਲੀ ਮਾਰ ਕੇ ਭਨੇਵੇ ਦਾ ਕੀਤਾ ਕਤਲ - ਰਿਸ਼ਤਿਆਂ ਦਾ ਕਤਲ

ਵਿਦੇਸ਼ ਦੀ ਧਰਤੀ ਤੋਂ ਰਿਸ਼ਤਿਆਂ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੈਨੇਡਾ ’ਚ ਮਾਸੜ ਨੇ ਆਪਣੇ ਭਨੇਵੇ ਨੂੰ ਗੋਲੀ ਮਾਰ ਉਸ ਦਾ ਕਤਲ ਕਰ ਦਿੱਤਾ ਹੈ, ਮ੍ਰਿਤਕ ਨੌਜਵਾਨ ਨੇ ਪਰਿਵਾਰ ਨੇ ਮੁਲਜ਼ਮ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ ਜੋ ਬਰਨਾਲਾ ਦੇ ਪਿੰਡ ਭੱਠਲਾਂ ਦੇ ਰਹਿਣ ਵਾਲੇ ਹਨ।

ਕੈਨੇਡਾ ’ਚ ਮਾਸੜ ਨੇ ਗੋਲੀ ਮਾਰ ਕੇ ਭਨੇਵੇ ਦਾ ਕੀਤਾ ਕਤਲ

author img

By

Published : May 9, 2021, 7:30 PM IST

ਬਰਨਾਲਾ: ਜ਼ਿਲ੍ਹੇ ਦੇ ਪਿੰਡ ਭੱਠਲਾਂ ਦੇ ਇੱਕ ਨੌਜਵਾਨ ਦਾ ਕੈਨੈਡਾ ਵਿੱਚ ਉਸਦੇ ਮਾਸੜ ਵੱਲੋਂ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਕੈਨੇਡਾ ਦੇ ਐਡਮਿੰਟਨ ਸੂਬੇ ਦੀ ਹੈ, ਜਿੱਥੇ ਭੱਠਲਾਂ ਦਾ 19 ਸਾਲਾ ਨੌਜਵਾਨ ਹਰਮਨਜੋਤ ਸਿੰਘ ਕਰੀਬ 2 ਸਾਲ ਪਹਿਲਾਂ ਪੜਾਈ ਕਰਨ ਲਈ ਗਿਆ ਸੀ। ਉਹ ਕੈਨੇਡਾ ਆਪਣੀ ਮਾਸੀ ਅਤੇ ਮਾਸੜ ਕੋਲ ਰਹਿ ਰਿਹਾ ਸੀ। ਪਰ ਮਾਸੀ ਅਤੇ ਮਾਸੜ ਦਾ ਆਪਣਾ ਘਰੇਲੂ ਝਗੜਾ ਚੱਲ ਰਿਹਾ ਸੀ। ਇਸੇ ਝਗੜੇ ਦੌਰਾਨ ਮਾਸੀ ਦੀ ਮਦਦ ਕਰ ਰਹੇ ਹਰਮਨਜੋਤ ਨੂੰ ਉਸਦੇ ਮਾਸੜ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦਕਿ ਉਸਦੀ ਮਾਸੀ ਗੰਭੀਰ ਜਖਮੀ ਦੱਸੀ ਜਾ ਰਹੀ ਹੈ।

ਕੈਨੇਡਾ ’ਚ ਮਾਸੜ ਨੇ ਗੋਲੀ ਮਾਰ ਕੇ ਭਨੇਵੇ ਦਾ ਕੀਤਾ ਕਤਲ

ਇਹ ਵੀ ਪੜੋ: ਖੁਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਗੈਂਗਸਟਰ ਮੌਂਟੀ ਸ਼ਾਹ ਗ੍ਰਿਫ਼ਤਾਰ

ਇਸ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਘਰ ਅਤੇ ਪਿੰਡ ਭੱਠਲਾਂ ਵਿੱਚ ਸੋਗ ਦੀ ਲਹਿਰ ਹੈ। ਹਰਮਨਜੋਤ ਦੀ ਮਾਂ ਅਤੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਹੈ। ਕਿਉਂਕਿ ਹਰਮਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਹਰਮਨ ਦੀ ਮਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਸਦੇ ਕਾਤਲ ਨੂੰ ਸਖ਼ਤ ਸਜ਼ਾ ਦੇਣ ਲਈ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ। ਉਥੇ ਹੀ ਹਰਮਨ ਦੀ ਮ੍ਰਿਤਕ ਦੇਹ ਨੂੰ ਵੀ ਪਿੰਡ ਲਿਆਉਣ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ।
ਇਹ ਵੀ ਪੜੋ: ਕਿਸੇ ਹੋਰ ਦੀ ਗਲਤੀ ਕਾਰਨ ਅਪਾਹਜ਼ ਹੋਇਆ ਅਵਤਾਰ ਸਿੰਘ ਠੋਕਰਾਂ ਖਾਣ ਨੂੰ ਮਜ਼ਬੂਰ

ETV Bharat Logo

Copyright © 2024 Ushodaya Enterprises Pvt. Ltd., All Rights Reserved.