ਬਰਨਾਲਾ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਬਰਨਾਲਾ ਫੇਰੀ ਤੋਂ ਬਾਅਦ, ਕਾਂਗਰਸ ਸਰਕਾਰ ਵਲੋਂ ਬਰਨਾਲਾ ਦੇ ਵਿਕਾਸ ਲਈ ਲਈ ਫ਼ੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਪ੍ਰਦੇਸ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਬਰਨਾਲਾ ਵਿੱਚ ਸੀਵਰੇਜ ਸਿਸਟਮ ਪ੍ਰਬੰਧਾਂ ਨੂੰ ਲੈ ਕੇ ਵਾਟਰ ਵਰਕਸ ਅਤੇ ਸ਼ਹਿਰ ਵਿੱਚ ਜਲ ਸਮੱਸਿਆਵਾਂ ਦੇ ਮੱਦੇਨਜਰ ਇੱਕ ਕਲੋਨੀ ਵਿੱਚ ਟਿਊਬਵੈਲ ਦਾ ਉਦਘਾਟਨ ਕੀਤਾ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੀ 16 ਏਕੜ 'ਚ ਪਾਣੀ ਦੀ ਸੱਮਸਿਆ ਨੂੰ ਖ਼ਤਮ ਕਰਨ ਲਈ 22 ਲੱਖ ਦੀ ਲਾਗਤ ਨਾਲ ਇਥੇ ਟਿਉਬਵੈਲ ਨੂੰ ਚਾਲੂ ਕੀਤਾ ਹੈ। ਇਸ ਦੇ ਨਾਲ ਹੀ ਪਾਣੀ ਦੇ ਨਿਕਾਸ ਕਰਨ ਦੀ ਕਾਫੀ ਜ਼ਿਆਦਾ ਸੱਮਸਿਆ ਹੈ ਜਿਸ ਲਈ 25 ਲੱਖ ਦੀ ਲਾਗਤ ਨਾਲ ਸੀਵਰੇਜ ਦਾ ਕੰਮ ਨੂੰ ਸ਼ੂਰ ਕੀਤਾ ਜਾਵੇਗਾ ਤੇ ਉਸ 'ਚ ਇੰਟਰਲੋਕ ਟਾਈਲਾਂ ਦੀ ਵਰਤੋਂ ਕੀਤੀ ਜਾਵੇਗੀ।
ਕੇਵਲ ਸਿੰਘ ਢਿੱਲੋਂ ਨੇ ਪਿਛਲੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੀ ਸਰਕਾਰ ਨੇ ਬੜੀ ਵਾਰ ਇਹ ਕਿਹਾ ਸੀ ਕਿ ਅਸੀਂ ਸੀਵਰੇਜ ਦਾ ਕੰਮ ਕੀਤਾ ਹੈ। ਹੁਣ ਉਹ ਸੀਵਰੇਜ ਖ਼ਰਾਬ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਡਿਟੇਲ ਪ੍ਰੋਜੈਕਟ ਦੌਰਾਨ ਸੀਵਰੇਜ ਬਣਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਬਰਨਾਲਾ ਦੀ ਰੂਪ ਰੇਖਾ ਨੂੰ ਬਦਲਣ ਦੀ ਗੱਲ ਕਹੀ।
ਢਿੱਲੋਂ ਨੇ ਅਕਾਲੀ ਦਲ ਦੇ ਪ੍ਰਧਾਨ 'ਤੇ ਤੰਜ ਕਸਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ ਗੱਲਾਂ ਕਰਦੀ ਹੈ ਕਿ ਅਸੀਂ ਇਨੇ ਕਰੋੜਾਂ ਦੇ ਪ੍ਰੋਜੈਕਟ ਦਾ ਕੰਮ ਕੀਤਾ ਹੈ ਪਰ ਵਿਕਾਸ ਤਾਂ ਅੱਜ ਤੱਕ ਨਹੀਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਸਰਕਾਰ ਦੇ ਕੰਮਾਂ 'ਤੇ ਕਿਹਾ ਕਿ ਕੈਪਟਨ ਸਰਕਾਰ ਨੇ ਡੱਰਗ ਤਸਕਰੀ ਕਰਨ ਵਾਲੀਆਂ ਅਤੇ ਗੈਗਸਟਰਾਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ 26 ਜਨਵਰੀ 2020 ਨੂੰ ਸਮਾਟਫੋਨ ਵੰਡਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚਾਰੇ ਪਾਸੇ ਵਿਕਾਸ ਕਰ ਰਹੀ ਹੈ।