ETV Bharat / state

'ਅੰਗਰੇਜ਼ੋ ਭਾਰਤ ਛੱਡੋ' ਦੀ ਥਾਂ 'ਕਾਰਪੋਰੇਟੋ ਖੇਤੀ ਛੱਡੋ' ਦੇ ਨਾਅਰੇ ਗੂੰਜੇ

author img

By

Published : Aug 9, 2021, 7:30 PM IST

ਸਮੇਂ ਦੀ ਨਜਾਕਤ ਦੇਖੋ ਇੰਨਾ ਅਰਸਾ ਬੀਤਣ ਤੋਂ ਬਾਅਦ ਦੇਸ਼ਵਾਸੀਆਂ ਨੂੰ ਫਿਰ ਉਸੇ ਪ੍ਰਕਾਰ ਦੇ ਨਾਹਰੇ ਲਾਉਣੇ ਪੈ ਰਹੇ ਹਨ। ਇਸ ਵਾਰ ਲੜਾਈ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਖਿਲਾਫ਼ ਹੈ। ਜਿਨ੍ਹਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਅਤੇ ਖੇਤੀ ਕਾਰੋਬਾਰ 'ਤੇ ਬੁਰੀ ਅੱਖ ਰੱਖੀ ਹੋਈ ਹੈ।

'ਅੰਗਰੇਜ਼ੋ ਭਾਰਤ ਛੱਡੋ' ਦੀ ਥਾਂ 'ਕਾਰਪੋਰੇਟੋ ਖੇਤੀ ਛੱਡੋ' ਦੇ ਨਾਅਰੇ ਗੂੰਜੇ
'ਅੰਗਰੇਜ਼ੋ ਭਾਰਤ ਛੱਡੋ' ਦੀ ਥਾਂ 'ਕਾਰਪੋਰੇਟੋ ਖੇਤੀ ਛੱਡੋ' ਦੇ ਨਾਅਰੇ ਗੂੰਜੇ

ਬਰਨਾਲਾ : 32 ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ MSP ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਧਰਨਾ ਲਾਇਆ। ਧਰਨਾ 313 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। 79 ਸਾਲ ਪਹਿਲਾਂ ਅੰਗਰੇਜ਼ਾਂ ਦੀ ਗੁਲਾਮੀ ਤੇ ਲੁੱਟ ਤੋਂ ਖਹਿੜਾ ਛੁਡਾਉਣ ਲਈ ਭਾਰਤ ਵਾਸੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦਾ ਨਾਹਰਾ ਲਾਇਆ ਸੀ।

ਸਮੇਂ ਦੀ ਨਜਾਕਤ ਦੇਖੋ ਇੰਨਾ ਅਰਸਾ ਬੀਤਣ ਤੋਂ ਬਾਅਦ ਦੇਸ਼ਵਾਸੀਆਂ ਨੂੰ ਫਿਰ ਉਸੇ ਪ੍ਰਕਾਰ ਦੇ ਨਾਹਰੇ ਲਾਉਣੇ ਪੈ ਰਹੇ ਹਨ। ਇਸ ਵਾਰ ਲੜਾਈ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਖਿਲਾਫ਼ ਹੈ। ਜਿਨ੍ਹਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਅਤੇ ਖੇਤੀ ਕਾਰੋਬਾਰ 'ਤੇ ਬੁਰੀ ਅੱਖ ਰੱਖੀ ਹੋਈ ਹੈ। ਇਨ੍ਹਾਂ ਕਾਰਪੋਰੇਟਾਂ ਦੇ ਹਿੱਤਾਂ ਪਾਲਣ ਲਈ ਸਰਕਾਰ 3 ਖੇਤੀ ਕਾਨੂੰਨ ਲੈ ਕੇ ਆਈ ਹੈ ਤਾਂ ਜੁ ਸਰਕਾਰੀ ਖੇਤੀ ਮੰਡੀਆਂ ਖਤਮ ਕੀਤੀਆਂ ਜਾ ਸਕਣ, ਕਾਰਪੋਰੇਟਾਂ ਨੂੰ ਹਜ਼ਾਰਾਂ ਏਕੜਾਂ ਦੇ ਫਾਰਮ ਬਣਾ ਕੇ ਦਿੱਤੇ ਜਾ ਸਕਣ ਅਤੇ ਕਿਸਾਨਾਂ ਨੂੰ ਦਿਹਾੜੀ ਮਜ਼ਦੂਰ ਬਣਾਇਆ ਜਾ ਸਕੇ ਅਤੇ ਜਰੂਰੀ ਖੁਰਾਕੀ ਵਸਤਾਂ ਦਾ ਵਪਾਰ ਕਾਰਪੋਰੇਟਾਂ ਦੇ ਹਵਾਲੇ ਕਰਕੇ ਖਪਤਕਾਰਾਂ ਦੀ ਛਿੱਲ ਲਾਹੀ ਜਾ ਸਕੇ।

ਪਰ ਮੁਲਕ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀ ਕਾਲੀ ਹਕੀਕਤ ਨੂੰ ਪਹਿਚਾਣ ਲਿਆ ਹੈ। ਇਸੇ ਲਈ ਅੱਜ ਦੇ ਇਤਿਹਾਸਕ ਦਿਨ 'ਤੇ 'ਕਾਰਪੋਰੇਟੋ ਖੇਤੀ ਛੱਡੋ' ਦਾ ਨਾਹਰਾ ਗੂੰਜ ਰਿਹਾ ਹੈ। ਗੁਲਸ਼ਨਦੀਪ ਕੌਰ ਨੇ ਆਪਣੇ ਪਿਤਾ ਸੁਦਾਗਰ ਸਿੰਘ ਟੱਲੇਵਾਲ ਰਾਹੀਂ ਪਰਥ,ਆਸਟ੍ਰੇਲੀਆ ਤੋਂ ਕਿਸਾਨ ਅੰਦੋਲਨ ਲਈ 20,000 ਰੁਪਏ ਦੀ ਆਰਥਿਕ ਸਹਾਇਤਾ ਭੇਜੀ। ਧਰਨੇ ਦੀ ਸੰਚਾਲਨ ਕਮੇਟੀ ਨੇ ਬੇਟੀ ਗੁਲਸ਼ਨਦੀਪ ਦਾ ਬਹੁਤ ਬਹੁਤ ਧੰਨਵਾਦ ਕੀਤਾ।

Life on stage ਮੋਗਾ ਦੀ ਨਾਟਕ ਟੀਮ ਦੇ ਅਦਾਕਾਰਾਂ ਇਕਬਾਲ ਤੇ ਅਵਤਾਰ ਨੇ ਭੰਡਾਂ ਦੀ ਪੇਸ਼ਕਾਰੀ ਰਾਹੀਂ ਹਸਾ-ਹਸਾ ਕੇ ਜਿੱਥੇ ਸਰੋਤਿਆਂ ਦੇ ਢਿੱਡੀਂ ਪੀੜ੍ਹਾਂ ਪਾ ਦਿੱਤੀਆਂ ਉਥੇ ਆਪਣੇ ਤਿੱਖੇ ਵਿਅੰਗ ਤੇ ਅਦਾਕਾਰੀ ਰਾਹੀਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਪਰਖੜੇ ਉਧੇੜੇ। Life-on-stage ਦੀ ਟੀਮ ਨੇ ਕਿਸਾਨੀ ਮੰਗਾਂ ਬਾਰੇ ਸਮੂਹ-ਗਾਨ ਪੇਸ਼ ਕੀਤੇ। ਦਵਿੰਦਰ ਸਿੰਘ ਮਹਿਲ ਕਲਾਂ, ਸੁਦਾਗਰ ਸਿੰਘ ਟੱਲੇਵਾਲ ਤੇ ਗੁਰਚਰਨ ਸਿੰਘ ਭੈਣੀ ਜੱਸਾ ਨੇ ਇਨਕਲਾਬੀ ਗੀਤ ਸੁਣਾਏ।

ਇਹ ਵੀ ਪੜ੍ਹੋ: ਮਿੱਡੂਖੇੜਾ ਕਤਲ ਮਾਮਲਾ: ਗੋਲੀ ਚਲਾਉਣ ਵਾਲੇ ਦੀ ਹੋਈ ਪਛਾਣ !

ETV Bharat Logo

Copyright © 2024 Ushodaya Enterprises Pvt. Ltd., All Rights Reserved.