ETV Bharat / state

ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਕੋਵਿਡ ਸੈਂਟਰ ’ਚ ਵਧਾਏ ਬੈਡ ਅਤੇ ਸਹੂਲਤਾਂ - ਕੋਵਿਡ ਸੈਂਟਰ ਸੋਹਲ ਪੱਤੀ

ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਇੱਕ ਆਕਸੀਜ਼ਨ ਪਲਾਂਟ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਲਾਂਟ ਕੁੱਝ ਸਮੇਂ ਵਿੱਚ ਹੀ ਆਕਸੀਜ਼ਨ ਮੁਹੱਈਆ ਕਰਵਾਉਣ ਲੱਗ ਜਾਵੇਗਾ।

ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਕੋਵਿਡ ਸੈਂਟਰ ’ਚ ਵਧਾਏ ਬੈਡ ਅਤੇ ਸਹੂਲਤਾਂ

author img

By

Published : May 19, 2021, 8:29 PM IST

ਬਰਨਾਲਾ: ਕੋਵਿਡ ਵਾਇਰਸ ਦਾ ਕਹਿਰ ਲਗਾਤਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹੇ 'ਚ ਵੀ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਪਰ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਸਿਰਫ਼ ਦੋ ਕੋਵਿਡ ਸੈਂਟਰ ਹਨ। ਇਸ ਦੇ ਚੱਲਦਿਆਂ ਕੋਰੋਨਾ ਦੇ ਵੱਧ ਰਹੇ ਮਰੀਜ਼ਾਂ ਨੂੰ ਧਿਆਨ ’ਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿੱਥੇ ਕੋਵਿਡ ਸੈਂਟਰਾਂ ਵਿੱਚ ਬੈਡ ਵਧਾਏ ਜਾ ਰਹੇ ਹਨ, ਉਥੇ ਇਨ੍ਹਾਂ ਸੈਂਟਰਾਂ ਵਿੱਚ ਸਹੂਲਤਾਂ ਵਧਾਉਣ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ।

ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਕੋਵਿਡ ਸੈਂਟਰ ’ਚ ਵਧਾਏ ਬੈਡ ਅਤੇ ਸਹੂਲਤਾਂ

ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਐੱਸਡੀਐੱਮ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਬਰਨਾਲਾ ਵਿੱਚ ਕੋਰੋਨਾ ਮਰੀਜ਼ਾਂ ਦੇ ਇਲਾਜ਼ ਦੋ ਕੋਵਿਡ ਸੈਂਟਰ ਸੋਹਲ ਪੱਤੀ ਅਤੇ ਮਹਿਲ ਕਲਾਂ ਵਿਖੇ ਚਲਾਏ ਜਾ ਰਹੇ ਹਨ। ਕੋਰੋਨਾ ਮਰੀਜ਼ਾਂ ਦੀ ਵਧ ਰਹੀ ਸੰਖਿਆ ਦੇ ਮੱਦੇਨਜ਼ਰ ਹੁਣ ਕੋਵਿਡ ਸੈਂਟਰ ਸੋਹਲ ਪੱਤੀ ਵਿਖੇ ਬੈਡਾਂ ਦੀ ਗਿਣਤੀ 50 ਤੋਂ ਵਧਾ ਕੇ 90 ਕਰ ਦਿੱਤੀ ਗਈ ਹੈ। ਉਥੇ ਹੁਣ ਇਸ ਸੈਂਟਰ ਵਿੱਚ ਆਕਸੀਜ਼ਨ ਸਿਲੰਡਰ ਦੇ ਪ੍ਰਬੰਧ ਵੀ ਅਗੇਤੇ ਹੀ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਇੱਕ ਆਕਸੀਜ਼ਨ ਪਲਾਂਟ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਲਾਂਟ ਕੁੱਝ ਸਮੇਂ ਵਿੱਚ ਹੀ ਆਕਸੀਜ਼ਨ ਮੁਹੱਈਆ ਕਰਵਾਉਣ ਲੱਗ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ ਸੈਂਟਰ ਵਿੱਚ ਮਰੀਜ਼ਾਂ ਲਈ ਪਖਾਨੇ, ਨਵੇਂ ਹਵਾਦਾਰ ਖੁੱਲੇ ਕਮਰੇ, ਪੌਸ਼ਟਿਕ ਖਾਣੇ ਅਤੇ ਸਾਫ਼ ਸਫ਼ਾਈ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ 24 ਘੰਟੇ ਕੰਮ ਕਰ ਰਹੀਆਂ ਹਨ। ਮਰੀਜ਼ਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:'ਆਖ਼ਰੀ ਉਮੀਦ' ਜਿੱਥੇ 11 ਰੁਪਏ 'ਚ ਭਰਦਾ ਹੈ ਸਭ ਦਾ ਢਿੱਡ

ETV Bharat Logo

Copyright © 2024 Ushodaya Enterprises Pvt. Ltd., All Rights Reserved.