ਭਦੌੜ: ਗੁਰਦੁਆਰਾ ਪਾਤਸ਼ਾਹੀ ਛੇਵੀਂ ਭਦੌੜ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦ ਅਤੇ ਕੈਂਸਰ ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਰਾਸ਼ੀ ਵੰਡੀ ਗਈ ਹੈ। ਪੰਜ ਗੁਰੂ ਘਰਾਂ ਲਈ ਬਰਤਨ ਵੀ ਭੇਂਟ ਕੀਤੇ ਗਏ। ਇਹ ਸਹਾਇਤਾਂ ਰਾਸ਼ੀ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਅਤੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਨੇ ਲੋੜਵੰਦਾਂ ਨੂੰ ਦਿੱਤੇ।
ਜੱਥੇਦਾਰ ਬਲਦੇਵ ਸਿੰਘ ਚੂੰਘਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਉੱਤੇ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਅਤੇ ਗੁਰੂ ਘਰਾਂ ਨੂੰ ਬਰਤਨਾਂ ਦੀ ਸਹਾਇਤਾ ਦਿੱਤੀ ਜਾਂਦੀ ਹੈ। ਲੰਘੀ ਦਿਨੀਂ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਬੀਹਲਾ, ਗੁਰਦੁਆਰਾ ਬਾਬਾ ਜੀਵਨ ਸਿੰਘ ਸੱਦੋਵਾਲ,ਗੁਰਦੁਆਰਾ ਕੋਠੇ ਤਰਨਤਾਰਨ ਮੌੜ, ਗੁਰਦੁਆਰਾ ਰਾਮਦਾਸੀਆ ਧਰਮਸ਼ਾਲਾ ਰੂੜੇਕੇ, ਗੁਰਦੁਆਰਾ ਰਵੀਦਾਸ ਭਗਤ ਕਮੇਰੀ ਰੂੜੇਕੇ ਨੂੰ ਦੋ ਦੋ ਬਰਤਨਾਂ ਦਾ ਸੈੱਟ ਦਿੱਤਾ ਗਿਆ ਹੈ ਤੇ 22 ਲੋੜਵੰਦਾਂ ਨੂੰ 180000 ਦੀ ਰਾਸ਼ੀ ਦੇ ਸਹਾਇਤਾ ਚੈੱਕ ਦਿੱਤੇ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਭਦੌੜ ਤੋਂ ਹਲਕਾ ਇੰਚਾਰਜ ਸਤਨਾਮ ਸਿੰਘ ਨੇ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਐਸਜੀਪੀਸੀ ਵੱਲੋਂ ਜੋ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ।