ਬਰਨਾਲਾ: ਸ਼ਹਿਰ ’ਚ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਹੋਈ। ਜਿਸ ਦੌਰਾਨ ਗੁਰਜੀਤ ਸਿੰਘ ਰਾਵਣ ਵਾਸੀਆਂ ਨੂੰ ਨਗਰ ਕੌਂਸਲ ਦਾ ਪ੍ਰਧਾਨ ਅਤੇ ਨਰਿੰਦਰ ਨੀਟਾ ਨੂੰ ਉਪ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬਰਨਾਲਾ ਸ਼ਹਿਰ ਦੇ ਰਿਕਾਰਡ ਵਿਕਾਸ ਲਈ ਵੱਡੇ ਪੱਧਰ 'ਤੇ ਗਰਾਂਟਾਂ ਭੇਜੀਆਂ ਗਈਆਂ ਸਨ। ਜਿਸ ਕਾਰਨ ਐਮਸੀ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਹਾਸਲ ਹੋਈ।
ਇਹ ਵੀ ਪੜੋ: ਕੋਰੋਨਾ ਪੀੜਤ ਦਿਹਾੜੀਦਾਰਾਂ ਨੂੰ ਸਰਕਾਰ ਦੇਵੇਗੀ ਫੂਡ ਕਿੱਟ
ਇਸ ਦੌਰਾਨ ਨਵੇਂ ਚੁਣੇ ਗਏ ਪ੍ਰਧਾਨ ਤੇ ਵਾਈਸ ਪ੍ਰਧਾਨ ਵੱਲੋਂ ਆਪਣੀ ਨਿਯੁਕਤੀ ਦੇ ਕੇਵਲ ਸਿੰਘ ਢਿੱਲੋਂ ਦਾ ਵੀ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਕੌਂਸਲਰ ਹੀ ਪ੍ਰਧਾਨ ਤੇ ਉਪ ਪ੍ਰਧਾਨ ਹਨ। ਸਭ ਨੂੰ ਨਾਲ ਲੈ ਕੇ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ।ਇਹ ਵੀ ਪੜੋ: ਮੌਤਾਂ ਦੀ ਦਰ ਵਧਦੀ ਦੇਖ ਪੰਜਾਬ ਸਰਕਾਰ ਨੇ ਮੰਗਵਾਏ 5 ਹਜ਼ਾਰ ਡੈੱਡ ਬੌਡੀ ਕਵਰ !