ETV Bharat / state

Government procurement of wheat: ਕਣਕ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ, ਬਰਨਾਲਾ ਮੰਡੀ ਵਿੱਚ ਪ੍ਰਬੰਧ ਹਾਲੇ ਵੀ ਅਧੂਰੇ - Government procurement of wheat

ਸਰਕਾਰ ਵੱਲੋਂ ਅੱਜ ਸੂੂਬੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਗੀ। ਇਸ ਨੂੰ ਲੈ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਰ ਉਥੇ ਹੀ ਦੂਜੇ ਪਾਸੇ ਬਰਨਾਲਾ ਦੀ ਦਾਣਾ ਮੰਡੀ ਦਾ ਹਾਲ ਕੁਝ ਹੋਰ ਹੀ ਹੈ। ਇਥੇ ਨਾ ਤਾਂ ਖਰੀਦ ਪ੍ਰਬੰਧ ਮੁਕੰਮਲ ਹਨ ਤੇ ਗੰਦਗੀ ਦੇ ਢੇਰ ਤੇ ਪਸ਼ੂਆਂ ਦੀ ਭਰਮਾਰ ਹੈ।

Purchase of wheat from today, Arrangements incomplete in Barnala Mandi
ਕਣਕ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ, ਬਰਨਾਲਾ ਮੰਡੀ ਵਿੱਚ ਪ੍ਰਬੰਧ ਹਾਲੇ ਵੀ ਅਧੂਰੇ
author img

By

Published : Apr 1, 2023, 7:11 AM IST

ਕਣਕ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ, ਬਰਨਾਲਾ ਮੰਡੀ ਵਿੱਚ ਪ੍ਰਬੰਧ ਹਾਲੇ ਵੀ ਅਧੂਰੇ

ਬਰਨਾਲਾ : ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਬੇਸ਼ੱਕ ਅੱਜ ਸ਼ੁਰੂ ਕੀਤੀ ਜਾ ਰਹੀ ਹੈ ਤੇ ਸਮੁੱਚੇ ਸੂਬੇ ਵਿੱਚ ਸਾਰੀਆਂ ਮੰਡੀਆਂ 'ਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਰ ਜੇਕਰ ਬਰਨਾਲਾ ਦੀਆਂ ਮੰਡੀਆਂ ਦੀਆਂ ਤਿਆਰੀਆਂ ਦੀ ਗੱਲ ਕਰੀਏ ਤਾਂ ਇਹ ਅਜੇ ਵੀ ਅਧੂਰੀਆਂ ਹੀ ਜਾਪਦੀਆਂ ਹੈ। ਬਰਨਾਲਾ ਦੀ ਮੁੱਖ ਦਾਣਾ ਮੰਡੀ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਆਵਾਰਾ ਪਸ਼ੂ ਨਜ਼ਰ ਆ ਰਹੇ ਹਨ ਅਤੇ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਤੋਂ ਬਚਣ ਲਈ ਛਾਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਕਈ ਥਾਵਾਂ 'ਤੇ ਬਰਸਾਤ ਦਾ ਪਾਣੀ ਵੀ ਖੜ੍ਹਦਾ ਨਜ਼ਰ ਆ ਰਿਹਾ ਹੈ।

ਬਰਨਾਲਾ ਮੰਡੀ ਵਿੱਚ ਗੰਦਗੀ ਦੇ ਢੇਰ, ਪਸ਼ੂਆਂ ਦੀ ਭਰਮਾਰ : ਪੰਜਾਬ ਸਰਕਾਰ ਵਲੋਂ ਕਣਕ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਲਈ 1 ਅਪ੍ਰੈਲ ਦਾ ਦਿਨ ਮਿੱਥਿਆ ਗਿਆ ਹੈ, ਜਿਸ ਕਾਰਨ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਉਥੇ ਹੀ ਦੂਜੇ ਪਾਸੇ ਬਰਨਾਲਾ ਦੀ ਮੁੱਖ ਅਨਾਜ ਮੰਡੀ ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਕੰਮ ਅਜੇ ਵੀ ਅਧੂਰਾ ਹੀ ਜਾਪਦਾ ਹੈ। ਮੰਡੀ ਵਿੱਚ ਗੰਦਗੀ ਦੇ ਢੇਰ ਅਤੇ ਅਵਾਰਾ ਪਸ਼ੂਆਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਕਿਸਾਨਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਹੁਣ ਤੱਕ ਨਜ਼ਰ ਨਹੀਂ ਆ ਰਿਹਾ।

ਇਹ ਵੀ ਪੜ੍ਹੋ : ਜਲੰਧਰ ਤੋਂ ਭਾਰਤ ਗੌਰਵ ਟੂਰਿਸਟ ਟਰੇਨ ਹੋਈ ਰਵਾਨਾ: ਡੀਆਰਐਮ ਨੇ ਦਿੱਤੀ ਹਰੀ ਝੰਡੀ, ਦੋ ਦੇਸ਼ਾਂ ਦੇ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਰੇਗੀ ਕਵਰ

ਬਰਨਾਲਾ ਮੰਡੀ ਵਿੱਚ 10 ਤਰੀਕ ਤੋਂ ਬਾਅਦ ਹੀ ਖਰੀਦ ਦੀ ਸੰਭਾਵਨਾ : ਇਸ ਸਬੰਧੀ ਮੰਡੀ ਬੋਰਡ ਬਰਨਾਲਾ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਰੀਦ ਲਈ ਇੱਕ ਤਰੀਕ ਤੈਅ ਕੀਤੀ ਗਈ ਹੈ, ਪਰ ਬਰਨਾਲਾ ਦੀ ਦਾਣਾ ਮੰਡੀ ਵਿੱਚ 10 ਤਰੀਕ ਤੋਂ ਬਾਅਦ ਹੀ ਕਣਕ ਆਉਣ ਦੀ ਸੰਭਾਵਨਾ ਹੈ, ਜਿਸਦੇ ਮੱਦੇਨਜ਼ਰ ਦਾਣਾ ਮੰਡੀ ਵਿੱਚ ਸਫ਼ਾਈ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੰਡੀ ਦੇ ਸਾਰੇ ਕੰਮ ਕਰਨ ਵਾਲਿਆਂ ਮੁਲਾਜ਼ਮਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਅਤੇ ਅੱਜ ਸ਼ਾਮ ਤੱਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ: 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁੱਲ੍ਹਣਗੇ ਸਕੂਲ 2 ਵਜੇ ਹੋਵੇਗੀ ਛੁੱਟੀ

ਬੇਮੌਸਮੀ ਬਰਸਾਤ ਦੀ ਮਾਰ : ਗੱਲ ਕੀਤੀ ਜਾਵੇ ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਤਾਂ ਪਿਛਲੇ ਦਿਨਾਂ ਤੋਂ ਸੂਬੇ ਵਿੱਚ ਪੈ ਰਹੀ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਕਈ ਕਿੱਲੇ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਤੇ ਦੂਜੇ ਪਾਸੇ ਮੰਡੀਆਂ ਵਿੱਚ ਸਮੇਂ ਸਿਰ ਖਰੀਦ ਪ੍ਰਬੰਧ ਮੁਕੰਮਲ ਨਾ ਹੋਣ ਕਾਰਨ ਕਿਸਾਨਾਂ ਨੂੰ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੀਂਹ ਕਾਰਨ ਬਰਨਾਲਾ ਮੰਡੀ ਵਿੱਚ ਪਾਣੀ ਖੜ੍ਹਿਆ ਹੋਇਆ ਹੈ, ਇਸ ਸਭ ਵਿਚਕਾਰ ਮੀਂਹ ਦੀ ਮਾਰ ਤੋਂ ਪ੍ਰਭਾਵਿਤ ਕਿਸਾਨ ਮੰਡੀ ਵਿੱਚ ਕਣਕ ਦੀ ਲੁਹਾਈ ਕਿਵੇਂ ਕਰਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.