ਬਰਨਾਲਾ: ਪੰਜਾਬ ਸਰਕਾਰ ਵਲੋਂ ਚੰਗੀਆਂ ਸੇਵਾਵਾਂ ਦੇਣ ਵਾਲੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਦਾ ਸੂਬਾ ਪੱਧਰ ਉਪਰ ਸਨਮਾਨ ਕੀਤਾ ਹੈ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਹਨਾਂ ਅਧਿਆਪਕਾਂ ਦਾ ਸਨਮਾਨ ਕੀਤਾ ਹੈ। ਸੂਬਾ ਪੱਧਰ 'ਤੇ ਸਨਮਾਨੇ ਗਏ ਇਹਨਾਂ ਅਧਿਆਪਕਾਂ ਵਿੱਚ ਬਰਨਾਲਾ ਜ਼ਿਲ੍ਹੇ ਦੇ ਵੀ ਚਾਰ ਅਧਿਆਪਕ ਸ਼ਾਮਲ ਹਨ। ਜਿਸ 'ਚ ਅਧਿਆਪਕ ਪੰਕਜ ਗੋਇਲ, ਪਰਮਿੰਦਰ ਸਿੰਘ, ਮੈਡਮ ਸ੍ਰੇਸ਼ਟਾ ਅਤੇ ਰਾਜੇਸ਼ ਗੋਇਲ ਦੇ ਨਾਮ ਸ਼ਾਮਲ ਹਨ, ਜੋ ਅਲੱਗ-ਅਲੱਗ ਸਰਕਾਰੀ ਸਕੂਲਾਂ ਵਿੱਚ ਆਪਣੀ ਸੇਵਾ ਦੇ ਰਹੇ ਹਨ। ਇਹਨਾਂ ਅਧਿਆਪਕਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਬਦਲੇ ਸਰਕਾਰ ਵਲੋਂ ਇੰਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਅਧਿਆਪਕਾਂ ਨੇ ਆਪਣੇ ਸਨਮਾਨ ਲਈ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ ਅਤੇ ਅੱਗੇ ਤੋਂ ਹੋਰ ਤਨਦੇਹੀ ਨਾਲ ਡਿਊਟੀ ਦੇਣ ਦਾ ਪ੍ਰਣ ਲਿਆ ਹੈ।
ਲੜਕੀਆਂ ਨੂੰ ਟੈਸਟਾਂ ਲਈ ਵਿਸ਼ੇਸ਼ ਤਿਆਰੀ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਦੇ ਸਮਾਜਿਕ ਵਿਗਿਆਨ ਦੇ ਅਧਿਆਪਕ ਪੰਕਜ ਗੋਇਲ ਨੇ ਕਿਹਾ ਕਿ ਮੇਰੇ ਵਲੋਂ ਆਪਣੇ ਸਕੂਲ ਵਿੱਚ ਲੜਕੀਆਂ ਵਿੱਚ ਸੈਲਫ਼ ਕਾਨਫੀਡੈਂਸ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਵੱਖ-ਵੱਖ ਟੈਸਟਾਂ ਲਈ ਲੜਕੀਆਂ ਦੀ ਵਿਸ਼ੇਸ਼ ਤਿਆਰੀ ਕਰਵਾਈ ਜਾਂਦੀ ਹੈ। ਸਾਡੀ ਇੱਕ ਬੱਚੀ ਨੇ ਜ਼ਿਲ੍ਹੇ ਪੱਧਰ 'ਤੇ ਪਹਿਲਾ ਸਥਾਨ ਇਹਨਾਂ ਟੈਸਟਾਂ ਵਿੱਚ ਹਾਸਲ ਕੀਤਾ ਹੈ। ਇਸ ਤਰ੍ਹਾਂ ਦੇ ਟੈਸਟਾਂ ਦਾ ਬੱਚਿਆਂ ਨੁੰ ਬਹੁਤ ਫ਼ਾਇਦਾ ਹੁੰਦਾ ਹੈ। ਲੜਕੀਆਂ ਨੂੰ ਸਮਾਜ ਵਿੱਚ ਵਿਚਰਨ, ਔਰਤਾਂ ਦੀ ਸਥਿਤੀ ਅਤੇ ਆਪਣੇ ਆਪ ਨੂੰ ਉਪਰ ਉਠਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਕਰਕੇ ਸਰਕਾਰ ਨੇ ਇਹ ਸਨਮਾਨ ਦੇ ਕੇ ਨਿਵਾਜਿਆ ਹੈ।
ਸਰਕਾਰੀ ਸਕੂਲ ਦੇ ਬੱਚਿਆਂ ਨੇ ਪਿੱਛੇ ਛੱਡੇ ਨਿੱਜੀ ਸਕੂਲ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ ਰਾਜਨੀਤੀ ਸ਼ਾਸ਼ਤਰ ਦੇ ਲੈਕਚਰਾਰ ਪਰਮਿੰਦਰ ਸਿੰਘ ਨੇ ਸਨਮਾਨ ਦਿੱਤੇ ਜਾਣ 'ਤੇ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਪਹਿਲਾ ਪੂਰਾ ਏਸੀ ਸਰਕਾਰੀ ਸਕੂਲ ਹੈ। ਸਕੂਲ ਵਿੱਚ ਹਰ ਉਹ ਸਹੂਲਤ ਦਿੱਤੀ ਜਾਂਦੀ ਹੈ, ਜੋ ਨਿੱਜੀ ਸਕੂਲਾਂ ਵਿੱਚ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਉਹ ਆਪਣੀ ਨੌਕਰੀ ਦੇ ਨਾਲ-ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨਾਲ ਲੇਖਕ ਅਤੇ ਅਨੁਵਾਦਕ ਦੇ ਤੌਰ 'ਤੇ ਕੰਮ ਕਰ ਰਿਹਾ ਹਾਂ। ਇਸ ਤੋਂ ਇਲਾਵਾ ਆਨਲਾਈਨ ਲੈਕਚਰ ਸੇਵਾਵਾਂ ਸਿੱਖਿਆ ਵਿਭਾਗ ਲਈ ਵੀ ਕੰਮ ਕਰ ਰਿਹਾ ਹਾਂ। ਸਾਡੇ ਸਕੂਲ ਦਾ ਨਤੀਜਾ ਵੀ ਸੌ ਫ਼ੀਸਦੀ ਰਿਹਾ ਹੈ। ਸਾਡੇ ਸਕੂਲ ਦੀਆਂ ਵਿਦਿਆਰਥਣਾਂ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ 'ਤੇ ਰਹਿ ਚੁੱਕੀਆਂ ਹਨ। ਇਹਨਾਂ ਪ੍ਰਾਪਤੀਆਂ ਬਦਲੇ ਵਿਭਾਗ ਨੇ ਇਹ ਸਨਮਾਨ ਦਿੱਤਾ ਹੈ।
ਸਕੂਲ ਨੂੰ ਵੀ ਮਿਲ ਚੁੱਕੇ ਪਹਿਲਾਂ ਕਈ ਇਨਾਮ: ਸ਼ਹੀਦ ਜਸ਼ਨਦੀਪ ਸਿੰਘ ਸਰ੍ਹਾ ਸਰਕਾਰੀ ਹਾਈ ਸਕੂਲ ਨੈਣੇਵਾਲ ਦੀ ਮੁੱਖ ਅਧਿਆਪਕਾ ਮੈਡਮ ਸ੍ਰੇਸ਼ਟਾ ਨੇ ਕਿਹਾ ਕਿ ਸਟੇਟ ਪੱਧਰੀ ਸਨਮਾਨ ਮਿਲਣ 'ਤੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਸਾਡਾ ਸਕੂਲ ਦੋ ਵਾਰ ਪੰਜਾਬ ਪੱਧਰ 'ਤੇ ਬੈਸਟ ਸਕੂਲ ਐਲਾਣਿਆ ਗਿਆ ਹੈ। ਸਕੂਲ ਵਿੱਚ ਕੁਆਲਟੀ ਐਜੂਕੇਸ਼ਨ, ਇਮਾਰਤੀ ਢਾਂਚੇ, ਸਮਾਰਟ ਕਲਾਸ ਰੂਮ ਅਤੇ ਸਫ਼ਾਈ ਆਦਿ ਸਭ ਤੋਂ ਚੰਗੀਆਂ ਹਨ। ਜਿਸ ਲਈ ਸਕੂਲ ਨੂੰ ਦੋ ਵਾਰ ਸਾਢੇ 7 ਲੱਖ ਅਤੇ ਡੇਢ ਲੱਖ ਰੁਪਏ ਦੀ ਇਨਾਮੀ ਰਾਸ਼ੀ ਸਕੂਲ ਨੂੰ ਪ੍ਰਾਪਤ ਹੋਈ। ਇਸ ਤੋਂ ਇਲਾਵਾ ਸਵੱਛਤਾ ਵਿੱਦਿਆਲਾ ਪੁਰਸਕਾਰ ਵੀ ਸਾਡੇ ਸਕੂਲ ਨੂੰ ਪ੍ਰਾਪਤ ਹੋਇਆ। ਇੰਗਲਿਸ਼ ਦੀ ਪਹਿਲੀ ਲੈਂਗੂਏਜ਼ ਲੈਬ ਵੀ ਸਕੂਲ ਵਿੱਚ ਸ਼ੁਰੂ ਹੋਈ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਪ੍ਰਾਪਤੀਆਂ ਬਦਲੇ ਇਹ ਸਨਮਾਨ ਮੈਨੂੰ ਸਰਕਾਰ ਵਲੋਂ ਦਿੱਤਾ ਗਿਆ ਹੈ।
- Appointment letter to Sub-Inspectors: ਜਲੰਧਰ 'ਚ 560 ਨਵੇਂ ਭਰਤੀ ਸਬ-ਇੰਸਪੈਕਟਰਾਂ ਨੂੰ ਸੀਐੱਮ ਮਾਨ ਨੇ ਵੰਡੇ ਨਿਯੁਕਤੀ ਪੱਤਰ
- G20 Summit: ਭਾਰਤ ਨਾਲ Free Trade Agreement ਸਮਝੌਤੇ 'ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਬਿਆਨ, ਕਹੀ ਵੱਡੀ ਗੱਲ
- PU Result Effects Congress : PU ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ 'ਚ ਵੱਖਰਾ ਜੋਸ਼, ਯੂਥ ਕਾਂਗਰਸ 2024 ਚੋਣਾਂ 'ਚ ਕਰ ਸਕੇਗੀ ਕਮਾਲ ? - ਵੇਖੋ ਖਾਸ ਰਿਪੋਰਟ
ਅਧਿਆਪਨ ਸਮੇਂ ਵੱਖੋ ਵੱਖ ਥਾਂ ਨਿਭਾਈ ਸੇਵਾ: ਇਸ ਮੌਕੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੇ ਗਏ ਅਧਿਆਪਕ ਰਾਜੇਸ਼ ਗੋਇਲ ਨੇ ਕਿਹਾ ਕਿ ਉਹ ਪਿੰਡ ਨਾਈਵਾਲਾ ਦੇ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਹਨ। ਉਹਨਾਂ ਕਿਹਾ ਕਿ ਇਸ ਸਨਮਾਨ ਲਈ ਬੇਹੱਦ ਖੁ਼ਸ਼ ਹਨ। ਪਿਛਲੇ 12 ਸਾਲਾਂ ਤੋਂ ਉਹ ਨੌਕਰੀ ਕਰ ਰਹੇ ਹਨ। ਉਹ ਪਿਛਲੇ 12 ਸਾਲਾਂ ਤੋਂ ਹਰ ਵਿਸ਼ੇ ਉਪਰ ਕੰਮ ਕਰਦੇ ਰਹੇ ਹਨ। ਸਾਇੰਸ ਵਿਸ਼ਾ ਪੜਾਉਂਦੇ ਹੋਏ ਉਹਨਾਂ ਨੇ ਸਟੇਟ ਪੱਧਰ ਉਪਰ ਬੱਚਿਆਂ ਨੂੰ ਪ੍ਰਾਪਤੀਆਂ ਹਾਸਲ ਕਰਵਾਈਆਂ ਹਨ। ਇਸ ਉਪਰੰਤ ਉਹਨਾਂ ਬਲਾਕ ਮੈਂਟਰ ਸਾਇੰਸ ਦੇ ਤੌਰ 'ਤੇ ਕੰਮ ਕੀਤਾ। ਬੱਚਿਆਂ ਅਤੇ ਅਧਿਆਪਕਾਂ ਨੂੰ ਸਾਇੰਸ ਸਬੰਧੀ ਸਿਖਲਾਈ ਦਿੱਤੀ। ਇਸ ਸਮੇਂ ਉਹ ਜਿਥੇ ਸਮਾਰਟ ਸਕੂਲ ਦੇ ਜ਼ਿਲ੍ਹਾ ਕੋਆਰਡੀਨੇਟਰ ਵਜੋਂ ਡਿਊਟੀ ਦੇ ਰਹੇ ਹਨ ਉਥੇ ਹੁਣ ਉਹ ਬੱਚਿਆਂ ਨੂੰ ਸਕੂਲ ਆਫ਼ ਐਮੀਨੈਂਸ ਤੇ ਮੈਰੀਟੋਰੀਅਸ ਸਕੂਲ ਵਿੱਚ ਦਾਖਲਿਆਂ ਲਈ ਪ੍ਰੇਰਿਤ ਕਰ ਰਹੇ ਹਨ। ਇਸ ਤੋਂ ਇਲਾਵਾ ਸਕੂਲਾਂ ਦੇ ਇਮਾਰਤੀ ਢਾਂਚੇ ਸਬੰਧੀ ਫ਼ੰਡਾਂ ਨੂੰ ਲੈ ਕੇ ਵੀ ਗਾਇਡੈਂਸ ਦਿੱਤੀ ਜਾ ਰਹੀ ਹੈ। ਉਹਨਾਂ ਨੇ ਮੁੱਖ ਅਧਿਆਪਕ ਦੇ ਤੌਰ 'ਤੇ ਆਪਣੇ ਸਕੂਲ ਦੇ ਇਮਾਰਤੀ ਢਾਂਚੇ ਉਪਰ ਕਾਫ਼ੀ ਕੰਮ ਕੀਤਾ ਹੈ। ਸਕੂਲ ਵਿੱਚ ਬੱਚੇ ਤੱਪੜਾਂ ਉਪਰ ਬੈਠ ਕੇ ਖਾਣਾ ਖਾਣ ਦੀ ਥਾਂ ਬੈਂਚਾਂ ਉਪਰ ਬੈਠਦੇ ਹਨ। ਇਸ ਤੋਂ ਇਲਾਵਾ ਸਕੂਲ ਦਾ ਹਰ ਰੂਮ ਸਮਾਰਟ ਕਲਾਸ ਰੂਮ ਵਿੱਚ ਤਬਦੀਲ ਕੀਤਾ ਗਿਆ ਹੈ।