ETV Bharat / state

ਟਿੱਡੀ ਦਲ ਅਟੈਕ: ਇੱਕ ਪਾਸੇ ਕਿਸਾਨਾਂ 'ਚ ਡਰ, ਦੂਜੇ ਪਾਸੇ ਖੇਤੀਬਾੜੀ ਅਧਿਕਾਰੀਆਂ ਦੇ ਦਾਅਵੇ - ਖੇਤੀਬਾੜੀ ਅਧਿਕਾਰੀ ਦਾਅਵੇ

'ਟਿੱਡੀ ਦਲ' ਨਾਂਅ ਦੇ ਕੀੜਿਆਂ ਨੇ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਲਿਆਂਦੀ ਹੋਈ ਹੈ। ਫ਼ਸਲਾਂ ਦੇ ਉਜਾੜੇ ਦਾ ਕਾਰਨ ਬਣ ਰਹੇ ਇਸ ਟਿੱਡੀ ਦਲ ਦੇ ਸਹਿਮ ਕਾਰਨ ਕਿਸਾਨਾਂ ਦੀ ਚਿੰਤਾ ਦਿਨੋਂ ਦਿਨ ਵਧੀ ਹੋਈ ਹੋਈ ਹੈ।

locust group found in barnala
ਫ਼ੋਟੋ
author img

By

Published : Jan 28, 2020, 7:12 PM IST

ਬਰਨਾਲਾ: ਟਿੱਡੀ ਦਲ ਰਾਜਸਥਾਨ ਦੇ ਟਿੱਬਿਆਂ ਵਿੱਚੋਂ ਹੁੰਦਾ ਹੋਇਆ ਪੰਜਾਬ ਵਿੱਚ ਦਾਖ਼ਲ ਹੋ ਚੁੱਕਾ ਹੈ ਜਿਸ ਦਾ ਅਸਰ ਫ਼ਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਗੁਆਂਢੀ ਜ਼ਿਲ੍ਹੇ ਹੋਣ ਕਾਰਨ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਵਿੱਚ ਵੀ ਹੁਣ ਟਿੱਡੀ ਦਲ ਦਾ ਸਹਿਮ ਪਾਇਆ ਜਾ ਰਿਹਾ ਹੈ। ਬਰਨਾਲਾ ਇਨ੍ਹਾਂ ਜ਼ਿਲ੍ਹਿਆਂ ਦਾ ਗੁਆਂਢੀ ਜ਼ਿਲ੍ਹਾ ਹੈ ਜਿਸ ਕਰਕੇ ਬਰਨਾਲਾ ਦੇ ਕਿਸਾਨ ਵੀ ਸਹਿਮ ਵਿੱਚ ਹਨ। ਉੱਥੇ ਹੀ, ਖੇਤੀਬਾੜੀ ਅਧਿਕਾਰੀ ਦਾਅਵੇ ਕਰ ਰਹੇ ਹਨ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਤਿਆਰ ਹਨ।

ਵੇਖੋ ਵੀਡੀਓ

ਸੋਸ਼ਲ ਮੀਡੀਆ ਅਤੇ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਕਿਸਾਨਾਂ ਨੂੰ ਟਿੱਡੀ ਦਲ ਦਾ ਜਿਉਂ ਜਿਉਂ ਪਤਾ ਲੱਗ ਰਿਹਾ ਹੈ, ਕਿਸਾਨਾਂ ਦੀ ਚਿੰਤਾ ਵੱਧਦੀ ਜਾ ਰਹੀ ਹੈ। ਉਧਰ ਖੇਤੀਬਾੜੀ ਵਿਭਾਗ ਦਾ ਦਾਅਵਾ ਹੈ ਕਿ ਉਹ ਟਿੱਡੀ ਦਲ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਕਿਸਾਨਾਂ ਨੂੰ ਇਸ ਪ੍ਰਤੀ ਸੁਚੇਤ ਕਰ ਰਹੇ ਹਨ।

ਇਸ ਸੰਬੰਧੀ ਬਰਨਾਲਾ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਟਿੱਡੀ ਦਲ ਬਾਰੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇਸ ਟਿੱਡੀ ਦਲ ਕਾਰਨ ਉਨ੍ਹਾਂ ਵਿੱਚ ਡਰ ਦਾ ਮਾਹੌਲ ਹੈ, ਕਿਉਂਕਿ ਇਸ ਟਿੱਡੀ ਦਲ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੇ ਪੱਧਰ 'ਤੇ ਉਜਾੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਵਾੜੇ ਦੇ ਸ਼ਿਕਾਰ ਹਨ ਅਤੇ ਉਪਕਰਣਾਂ ਨੂੰ ਕੁਦਰਤੀ ਅਤੇ ਗ਼ੈਰ ਕੁਦਰਤੀ ਹੋਰ ਮਾਰਾਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਇਸ ਟਿੱਡੀ ਦਲ ਦਾ ਕੋਈ ਹੱਲ ਨਹੀਂ ਹੋਣਾ, ਕਿਉਂਕਿ ਇਸ ਤੋਂ ਪਹਿਲਾਂ ਵੀ ਚਿੱਟੇ ਮਿਸਰ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕੀਤਾ ਸੀ। ਉਸ ਸਮੇਂ ਵੀ ਸਰਕਾਰ ਸਮੱਸਿਆ ਦਾ ਹੱਲ ਕਰਨ ਵਿੱਚ ਫੇਲ੍ਹ ਹੋਈਆਂ ਸਨ।

ਇਸ ਸੰਬੰਧੀ ਗੱਲਬਾਤ ਕਰਦੇ ਹੋਏ ਖੇਤੀਬਾੜੀ ਅਧਿਕਾਰੀ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਟਿੱਡੀ ਦਲ ਰਾਜਸਥਾਨ ਅਤੇ ਬਲੋਚਿਸਤਾਨ ਦੇ ਟਿੱਬਿਆਂ ਤੋਂ ਹਵਾ ਦਾ ਰੁੱਖ ਦੇ ਹਿਸਾਬ ਨਾਲ ਪੰਜਾਬ ਵਿੱਚ ਦਾਖ਼ਲ ਹੋਇਆ ਹੈ। ਮੀਂਹ ਕਾਰਨ ਇਨ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ, ਬਰਨਾਲਾ, ਸੰਗਰੂਰ ਇਲਾਕੇ ਦੇ ਕਿਸਾਨਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਬੀਤੇ ਦਿਨ ਸੋਮਵਾਰ ਤੋਂ ਹਵਾ ਦਾ ਰੁੱਖ ਦੱਖਣ ਵੱਲ ਤੋਂ ਹੈ ਜਿਸ ਕਰਕੇ ਟਿੱਡੀ ਦਲ ਦਾ ਇਨ੍ਹਾਂ ਇਲਾਕਿਆਂ ਵਿੱਚ ਹਮਲਾ ਹੋਣ ਦਾ ਜ਼ਿਆਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਟਿੱਡੀ ਦਲ ਤੋਂ ਫ਼ਸਲਾਂ ਨੂੰ ਬਚਾਉਣ ਲਈ ਸਾਧਾਰਨ ਅਤੇ ਸਰੀਰਿਕ ਤਰੀਕੇ ਥਾਲੀਆਂ, ਪੀਪੇ ਖੜਕਾ ਕੇ ਅਤੇ ਹੋਰ ਕਿਸੇ ਤਰੀਕੇ ਖੜਕਾ ਕਰਕੇ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰਾਤ ਸਮੇਂ ਇਹ ਟਿੱਡੀ ਦਲ ਜਿਸ ਜਗ੍ਹਾ 'ਤੇ ਆ ਕੇ ਬੈਠਦਾ ਹੈ, ਉਥੇ ਸਪਰੇਅ ਦਾ ਛਿੜਕਾਅ ਕਰਕੇ ਇਨ੍ਹਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:ਮਾਲਵੇ 'ਚ ਟਿੱਡੀ ਦਲ ਦੇ ਹਮਲੇ ਤੋਂ ਕੈਪਟਨ ਪਰੇਸ਼ਾਨ, ਮੋਦੀ ਨੂੰ ਚਿੱਠੀ ਲਿਖ ਪਾਕਿ ਕੋਲ ਮੁੱਦਾ ਚੁੱਕਣ ਦੀ ਕੀਤੀ ਮੰਗ

Intro:
ਬਰਨਾਲਾ।
'ਟਿੱਡੀ ਦਲ' ਨਾਮੀ ਕੀੜਿਆਂ ਨੇ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਲਿਆਂਦੀ ਹੋਈ ਹੈ। ਫਸਲਾਂ ਦੇ ਉਜਾੜੇ ਦਾ ਕਾਰਨ ਬਣ ਰਹੇ ਇਸ ਟਿੱਡੀ ਦਲ ਦੇ ਸਹਿਮ ਕਾਰਨ ਕਿਸਾਨਾਂ ਦੀ ਚਿੰਤਾ ਵੀ ਵਧੀ ਹੋਈ ਹੋਈ ਹੈ ।Body:ਟਿੱਡੀ ਦਲ ਰਾਜਸਥਾਨ ਦੇ ਟਿੱਬਿਆਂ ਵਿੱਚੋਂ ਹੁੰਦਾ ਹੋਇਆ ਪੰਜਾਬ ਵਿੱਚ ਦਾਖਲ ਹੋ ਚੁੱਕਾ ਹੈ, ਜਿਸਦਾ ਅਸਲ ਫ਼ਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਗੁਆਂਢੀ ਜ਼ਿਲ੍ਹੇ ਹੋਣ ਕਾਰਨ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਵਿੱਚ ਵੀ ਹੁਣ ਟਿੱਡੀ ਦਲ ਦਾ ਸਹਿਮ ਪਾਇਆ ਜਾ ਰਿਹਾ ਹੈ। ਬਰਨਾਲਾ ਇਨ੍ਹਾਂ ਜ਼ਿਲ੍ਹਿਆਂ ਦਾ ਗੁਆਂਢੀ ਜ਼ਿਲ੍ਹਾ ਹੈ, ਜਿਸ ਕਰਕੇ ਬਰਨਾਲਾ ਦੇ ਕਿਸਾਨ ਵੀ ਸਹਿਮ ਵਿੱਚ ਹਨ। ਸੋਸ਼ਲ ਮੀਡੀਆ ਅਤੇ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਕਿਸਾਨਾਂ ਨੂੰ ਟਿੱਡੀ ਦਲ ਦਾ ਜਿਉਂ ਜਿਉਂ ਪਤਾ ਲੱਗ ਰਿਹਾ ਹੈ, ਕਿਸਾਨਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਉਧਰ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਉਹ ਇਸ ਟਿੱਡੀ ਦਲ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਕਿਸਾਨਾਂ ਨੂੰ ਇਸ ਪ੍ਰਤੀ ਸੁਚੇਤ ਕਰ ਰਹੇ ਹਨ।

ਇਸ ਸਬੰਧੀ ਬਰਨਾਲਾ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਟਿੱਡੀ ਦਲ ਬਾਰੇ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਟਿੱਡੀ ਦਲ ਕਾਰਨ ਉਨ੍ਹਾਂ ਵਿੱਚ ਸਹਿਮ ਹੈ, ਕਿਉਂਕਿ ਇਸ ਟਿੱਡੀ ਦਲ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੇ ਪੱਧਰ ਤੇ ਉਜਾੜਾ ਕੀਤਾ ਜਾ ਰਿਹਾ ਹੈ। ਕਿਸਾਨ ਪਹਿਲਾਂ ਹੀ ਆਰਥਿਕ ਮੰਦਵਾੜੇ ਦੇ ਸ਼ਿਕਾਰ ਹਨ ਅਤੇ ਉਪਕਰਣਾਂ ਨੂੰ ਕੁਦਰਤੀ ਅਤੇ ਗੈਰ ਕੁਦਰਤੀ ਹੋਰ ਮਾਰਾਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਇਸ ਟਿੱਡੀ ਦਲ ਦਾ ਕੋਈ ਹੱਲ ਨਹੀਂ ਹੋਣਾ। ਕਿਉਂਕਿ ਇਸ ਤੋਂ ਪਹਿਲਾਂ ਵੀ ਚਿੱਟੇ ਮਿਸਰ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕੀਤਾ ਸੀ ਉਸ ਸਮੇਂ ਵੀ ਸਰਕਾਰਾਂ ਸਮੱਸਿਆ ਦਾ ਹੱਲ ਕਰਨ ਵਿੱਚ ਫੇਲ੍ਹ ਹੋਈਆਂ ਸਨ ਅਤੇ ਹੁਣ ਵੀ ਸਰਕਾਰਾਂ ਵੱਲੋਂ ਕੁਝ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਹੀ ਇਸ ਟਿੱਡੀ ਦਲ ਦਾ ਸਾਹਮਣਾ ਕਰਨ ਲਈ ਤਿਆਰ ਹਨ।
BYTE - ਦਰਸ਼ਨ ਸਿੰਘ (ਕਿਸਾਨ)
BYTE - ਗੁਰਪ੍ਰੀਤ ਸਿੰਘ (ਕਿਸਾਨ)
Conclusion:ਇਸ ਸਬੰਧੀ ਗੱਲਬਾਤ ਕਰਦੇ ਹੋਏ ਖੇਤੀਬਾੜੀ ਅਧਿਕਾਰੀ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਟਿੱਡੀ ਦਲ ਰਾਜਸਥਾਨ ਅਤੇ ਬਲੋਚਿਸਤਾਨ ਦੇ ਟਿੱਬਿਆਂ ਤੋਂ ਹਵਾ ਦਾ ਰੁੱਖ ਦੇ ਹਿਸਾਬ ਨਾਲ ਪੰਜਾਬ ਵਿੱਚ ਦਾਖ਼ਲ ਹੋਇਆ ਹੈ। ਮੀਂਹ ਕਾਰਨ ਇਨ੍ਹਾਂ ਦੀ ਗਿਣਤੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ, ਬਰਨਾਲਾ, ਸੰਗਰੂਰ ਇਲਾਕੇ ਦੇ ਕਿਸਾਨਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਬੀਤੇ ਕੱਲ੍ਹ ਤੋਂ ਹਵਾ ਦਾ ਰੁੱਖ ਦੱਖਣ ਵੱਲ ਤੋਂ ਹੈ, ਜਿਸ ਕਰਕੇ ਟਿੱਡੀ ਦਲ ਦਾ ਇਨ੍ਹਾਂ ਇਲਾਕਿਆਂ ਵਿੱਚ ਹਮਲਾ ਹੋਣ ਦਾ ਜ਼ਿਆਦਾ ਖ਼ਤਰਾ ਬਣਿਆ ਹੋਇਆ ਹੈ । ਨਹੀਂ ਉਨ੍ਹਾਂ ਕਿਹਾ ਕਿ ਟਿੱਡੀ ਦਲ ਤੋਂ ਫਸਲਾਂ ਨੂੰ ਬਚਾਉਣ ਲਈ ਸਾਧਾਰਨ ਅਤੇ ਸਰੀਰਿਕ ਤਰੀਕੇ ਥਾਲੀਆਂ, ਪੀਪੇ ਖੜਕਾ ਕੇ ਅਤੇ ਹੋਰ ਕਿਸੇ ਤਰੀਕੇ ਖੜਕਾ ਕਰਕੇ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰਾਤ ਸਮੇਂ ਇਹ ਟਿੱਡੀ ਦਲ ਜਿਸ ਜਗ੍ਹਾ ਤੇ ਆ ਕੇ ਬੈਠਦਾ ਹੈ, ਉਥੇ ਸਪਰੇਅ ਦਾ ਸਰਕਾਰ ਕਰਕੇ ਇਨ੍ਹਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਦੇ ਨੁਕਸਾਨ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਟਿੱਡੀ ਦਲ ਨਾਮੀ ਇਹ ਕੀੜੇ ਜਿਸ ਜਗ੍ਹਾ ਤੇ ਬੈਠ ਜਾਂਦੇ ਹਨ, ਉੱਥੇ ਪੱਤੇ ਫਸਲਾਂ ਸਭ ਕੁਝ ਦਾ ਉਜਾੜਾ ਕਰ ਦਿੰਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਫਵਾਹਾਂ ਤੋਂ ਵੀ ਸੁਚੇਤ ਰਹਿਣ ਲਈ ਕਿਹਾ।
Byte - ਗੁਰਵਿੰਦਰ ਸਿੰਘ ਸੰਧੂ (ਖੇਤੀਬਾੜੀ ਅਧਿਕਾਰੀ)

(ਬਰਨਾਲਾ ਤੋਂ ਲਖਵੀਰ ਚੀਮਾ)
ETV Bharat Logo

Copyright © 2025 Ushodaya Enterprises Pvt. Ltd., All Rights Reserved.