ETV Bharat / state

ਜ਼ਹਿਰ ਮੁਕਤ ਖੇਤੀ ਕਰਕੇ ਚੰਗੀ ਕਮਾਈ ਕਰ ਰਹੇ ਕਿਸਾਨ ਭਰਾ

author img

By

Published : Sep 3, 2021, 8:51 PM IST

ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਵਿਖੇ ਤਿੰਨ ਕਿਸਾਨ ਭਰਾਵਾਂ ਵੱਲੋਂ ਕੁਦਰਤੀ ਖੇਤੀ ਕਰਕੇ ਵੱਖਰੀ ਮਿਸਾਲ ਪੇਸ਼ ਕੀਤੀ ਗਈ ਹੈ। ਇਨ੍ਹਾਂ ਕਿਸਾਨਾਂ ਵੱਲੋਂ ਖ਼ੁਦ ਆਪਣੀ ਫਸਲਾਂ ਦੀ ਬਿਜਾਈ ਤੋਂ ਮੰਡੀਕਰਨ ਤੱਕ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਨਾਲ ਚੰਗੀ ਸਿਹਤ ਦੇ ਨਾਲ-ਨਾਲ ਚੰਗਾ ਮੁਨਾਫਾ ਵੀ ਕਮਾ ਰਹੇ ਹਨ।

ਜ਼ਹਿਰ ਮੁਕਤ ਖੇਤੀ ਕਰਕੇ ਚੰਗੀ ਕਮਾਈ ਕਰ ਰਹੇ ਕਿਸਾਨ ਭਰਾ
ਜ਼ਹਿਰ ਮੁਕਤ ਖੇਤੀ ਕਰਕੇ ਚੰਗੀ ਕਮਾਈ ਕਰ ਰਹੇ ਕਿਸਾਨ ਭਰਾ

ਬਰਨਾਲਾ: ਪੰਜਾਬ ਵਿੱਚ ਖੇਤੀ ਦਾ ਸੰਕਟ ਵੱਡਾ ਮੁੱਦਾ ਬਣਿਆ ਹੋਇਆ ਹੈ। ਕਿਉਂਕਿ ਖੇਤੀ ਘਾਟੇ ਦਾ ਸੌਦਾ ਬਣ ਚੁੱਕੀ ਹੈ। ਖ਼ਾਸਕਰ ਪੰਜਾਬ ਵਿਚ ਜ਼ਹਿਰੀਲੀ ਖੇਤੀ ਨੇ ਪੰਜਾਬ ਵਿੱਚ ਕੈਂਸਰ ਵਰਗੇ ਨਾਮੁਰਾਦ ਬਿਮਾਰੀਆਂ ਨੂੰ ਜਨਮ ਦਿੱਤਾ ਹੈ। ਇਸ ਦੇ ਬਾਵਜੂਦ ਬਹੁਗਿਣਤੀ ਕਿਸਾਨ ਜ਼ਹਿਰੀਲੀ ਖੇਤੀ ਨਹੀਂ ਛੱਡ ਰਹੇ, ਪਰ ਕੁੱਝ ਸੁਹਿਰਦ ਕਿਸਾਨਾਂ ਵੱਲੋਂ ਜ਼ਹਿਰ ਮੁਕਤ ਖੇਤੀ ਵੱਲ ਕਦਮ ਪੁੱਟੇ ਜਾ ਰਹੇ ਹਨ। ਜਿਨ੍ਹਾਂ ਚੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਜਵੰਦਾ ਭਰਾ ਹਨ।

ਇਨ੍ਹਾਂ ਕਿਸਾਨ ਭਰਾਵਾਂ ਵੱਲੋਂ 5 ਏਕੜ ਰਕਬੇ ਵਿੱਚ ਜ਼ਹਿਰ ਮੁਕਤ 45 ਫ਼ਸਲਾਂ ਦੀ ਖੇਤੀ ਕੀਤੀ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਜਵੰਦਾ ਖੇਤੀ ਫਾਰਮ ਤੇ ਕਿਸਾਨ ਹਰਵਿੰਦਰ ਸਿੰਘ ਅਤੇ ਉਸ ਦੇ ਭਰਾਵਾਂ ਵੱਲੋਂ ਆਪਣੀ ਫ਼ਸਲ ਦੀ ਪ੍ਰੋਸੈਸਿੰਗ ਕਰਕੇ ਉਨ੍ਹਾਂ ਤੋਂ ਬਣੇ ਉਤਪਾਦ ਦਾ ਮੰਡੀਕਰਨ ਖ਼ੁਦ ਕੀਤਾ ਜਾ ਰਿਹਾ ਹੈ। ਕੁਦਰਤੀ ਖੇਤੀ ਇਨ੍ਹਾਂ ਕਿਸਾਨ ਭਰਾਵਾਂ ਨੂੰ ਚੰਗਾ ਮੁਨਾਫਾ ਵੀ ਦੇ ਰਹੀ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵਿੱਚ ਪੈਦਾ ਹੋਈਆਂ ਭਿਆਨਕ ਬੀਮਾਰੀਆਂ ਤੋਂ ਬਾਅਦ ਉਨ੍ਹਾਂ ਨੇ ਕੁਦਰਤੀ ਖੇਤੀ ਕਰਨ ਦਾ ਮਨ ਬਣਾਇਆ। ਜਿਸ ਤੋਂ ਬਾਅਦ ਉਨ੍ਹਾਂ ਤਿੰਨਾਂ ਭਰਾਵਾਂ ਵੱਲੋਂ ਪੰਜ ਏਕੜ 'ਚ ਕੁਦਰਤੀ ਖੇਤੀ ਸ਼ੁਰੂ ਕੀਤੀ ਗਈ। ਹੁਣ ਉਹ ਇਸ ਪੰਜ ਏਕੜ ਦੀ ਜ਼ਮੀਨ 'ਤੇ ਸਾਲ ਭਰ 'ਚ ਕਰੀਬ 45 ਫ਼ਸਲਾਂ ਦੀ ਖੇਤੀ ਕਰ ਰਹੇ ਹਨ।ਇਨ੍ਹਾਂ ਫਸਲਾਂ ਵਿੱਚ ਮੁੱਖ ਤੌਰ 'ਤੇ ਡ੍ਰੈਗਨ ਫਰੂਟ, ਗੰਨਾ, ਮੱਕੀ, ਸਵੀਟ ਕੌਰਨ, ਸਰ੍ਹੋਂ, ਸਬਜ਼ੀਆਂ, ਹਲਦੀ ਆਦਿ ਦੀ ਖੇਤੀ ਮੁੱਖ ਹੈ। ਉਨ੍ਹਾਂ ਵੱਲੋਂ ਇਨ੍ਹਾਂ ਫ਼ਸਲਾਂ ਦੀ ਪ੍ਰੋਸੈਸਿੰਗ ਕਰਕੇ ਉਤਪਾਦ ਬਣਾ ਕੇ ਵੇਚੇ ਜਾਂਦੇ ਹਨ। ਜਿਵੇਂ ਮੱਕੀ ਤੋਂ ਮੱਕੀ ਦਾ ਆਟਾ, ਗੰਨੇ ਤੋਂ ਗੁੜ, ਸਰ੍ਹੋਂ ਤੋਂ ਤੇਲ, ਮਧੂ ਮੱਖੀਆਂ ਤੋਂ ਸ਼ਹਿਦ ਬਣਾ ਕੇ ਉਸ ਦਾ ਮੰਡੀਕਰਨ ਕੀਤਾ ਜਾ ਰਿਹਾ ਹੈ।

ਸ਼ੁੱਧ 'ਤੇ ਜੈਵਿਕ ਉਤਪਾਦ

ਇਨ੍ਹਾਂ ਦੇ ਉਤਪਾਦ ਸ਼ੁੱਧ 'ਤੇ ਜੈਵਿਕ ਹੋਣ ਕਰਕੇ ਆਮ ਨਾਲੋਂ ਵੱਧ ਕੀਮਤ 'ਤੇ ਵੇਚੇ ਜਾ ਰਹੇ ਹਨ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੱਟਾਂ ਬਣਾ ਕੇ ਖੇਤੀ ਕਰਦੇ ਹਨ ਅਤੇ ਇਕ ਸਮੇਂ ਇੱਕੋ ਖੇਤ ਵਿੱਚ ਕਈ ਕਈ ਫ਼ਸਲਾਂ ਦੀ ਖੇਤੀ ਕਰਦੇ ਹਨ। ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੂੰ ਚੰਗਾ ਸਹਿਯੋਗ ਮਿਲਿਆ ਹੈ। ਉਨ੍ਹਾਂ ਦੇ ਖੇਤ 'ਚ ਡਰਿੱਪ ਸਿਸਟਮ ਖੇਤੀਬਾੜੀ ਵਿਭਾਗ ਦੀ ਮੱਦਦ ਨਾਲ ਲਗਵਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੂੰ 90 ਫੀਸਦੀ ਸਬਸਿਡੀ ਮਿਲੀ ਹੈ।

ਸਿਹਤ ਤੇ ਮੁਨਾਫੇ ਲਈ ਚੰਗੀ ਜੈਵਿਕ ਖੇਤੀ

ਉਨ੍ਹਾਂ ਦੱਸਿਆ ਕਿ ਆਪਣੀ ਫਸਲ ਦਾ ਮੰਡੀਕਰਨ ਖ਼ੁਦ ਕਰਨ ਨਾਲ ਉਨ੍ਹਾਂ ਨੂੰ ਚੰਗਾ ਮੁਨਾਫਾ ਹੋ ਰਿਹਾ ਹੈ। ਕੁਦਰਤੀ ਤਰੀਕੇ ਖੇਤੀ ਕਰਕੇ ਭਾਵੇਂ ਫ਼ਸਲ ਦਾ ਝਾੜ ਆਮ ਨਾਲੋਂ ਘੱਟ ਹੋ ਰਿਹਾ ਹੈ ਪਰ ਜ਼ਹਿਰ ਮੁਕਤ ਫਸਲਾਂ ਹੋਣ ਕਰਕੇ ਉਸ ਦਾ ਰੇਟ ਉਨ੍ਹਾਂ ਨੂੰ ਚੰਗਾ ਮਿਲਦਾ ਹੈ। ਇਸ ਤੋਂ ਚੰਗਾ ਮੁਨਾਫ਼ਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਤੋਂ ਬਾਅਦ ਉਹ ਇਸ ਕੰਮ ਨੂੰ ਹੋਰ ਅੱਗੇ ਵਧਾਉਣ ਦੀ ਸੋਚ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਕਥਨ ਮੁਤਾਬਕ ਕਿਸਾਨ ਭਰਾਵਾਂ ਨੂੰ ਮਿੱਟੀ ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਕੁਦਰਤੀ ਖੇਤੀ ਕਰਨ ਦੀ ਅਪੀਲ ਕੀਤੀ ਤਾਂ ਜੋ ਜ਼ਹਿਰ ਮੁਕਤ ਖੇਤੀ ਤੋਂ ਛੁਟਕਾਰਾ ਮਿਲ ਸਕੇ।

ਇਹ ਵੀ ਪੜ੍ਹੋ : ਮੋਗਾ ਝੜਪ : ਪੁਲਿਸ ਦਾ ਵੱਡਾ ਐਕਸ਼ਨ, 17 ਕਿਸਾਨਾਂ ਆਗੂਆਂ ਸਣੇ 200 ਤੋਂ ਵੱਧ ਲੋਕਾਂ 'ਤੇ ਪਰਚੇ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.