ਕਿਸਾਨਾਂ ਦੀ ਦੀਵਾਲੀ ਵੀ ਧਰਨਿਆਂ 'ਤੇ, ਮਸ਼ਾਲ ਮਾਰਚ ਕੱਢ ਕੇ ਕੇਂਦਰ ਸਰਕਾਰ ਖ਼ਿਲਾਫ਼ ਜਤਾਇਆ ਰੋਸ - Protests
ਦੁਸ਼ਹਿਰੇ ਤੋਂ ਬਾਅਦ ਦੀਵਾਲੀ ਵੀ ਕਿਸਾਨਾਂ ਨੇ ਧਰਨਿਆਂ 'ਚ ਮਨਾਈ। ਦੀਵਾਲੀ ਦੇ ਮੌਕੇ 'ਤੇ ਕਿਸਾਨਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਤੇ ਸ਼ਹਿਰ 'ਚ ਮਸ਼ਾਲ ਮਾਰਚ ਕੱਢ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਬਰਨਾਲਾ: ਖੇਤੀ ਕਾਨੂੰਨਾਂ ਖਿਲਾਫ਼ ਵਿੱਢੀਆ ਕਿਸਾਨੀ ਸੰਘਰਸ਼ ਅੱਜੇ ਵੀ ਜਾਰੀ ਹੈ। ਉਨ੍ਹਾਂ ਹੌਂਸਲਾ ਨਹੀਂ ਡਗਮਗਾਇਆ। ਤਿਉਹਾਰਾਂ 'ਤੇ ਵੀ ਉਹ ਧਰਨੇ 'ਚ ਇਨ੍ਹਾਂ ਬਿੱਲਾਂ ਦੇ ਖਿਲਾਫ਼ ਡੱਟ ਕੇ ਖੜ੍ਹੇ ਰਹੇ ਹਨ। ਦੁਸ਼ਹਿਰੇ ਤੋਂ ਬਾਅਦ ਦੀਵਾਲੀ ਵੀ ਕਿਸਾਨਾਂ ਨੇ ਇਨ੍ਹਾਂ ਧਰਨਿਆਂ 'ਤੇ ਮਨਾਈ। ਦੀਵਾਲੀ ਦੇ ਮੌਕੇ 'ਤੇ ਕਿਸਾਨਾਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਤੇ ਸ਼ਹਿਰ 'ਚ ਮਸ਼ਾਲ ਮਾਰਚ ਕੱਢ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਕਿਸਾਨਾਂ ਦੀ ਦੀਵਾਲੀ ਵੀ ਧਰਨਿਆਂ 'ਤੇ
ਇਸ ਮੌਕੇ ਗੱਲਬਾਤ ਕਰਦੇ ਕਿਸਾਨਾਂ ਨੇ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਭਾਰਤ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ। ਸਮੁੱਚੇ ਲੋਕ ਆਪਣੇ ਘਰ ਪਰਿਵਾਰ ਨਾਲ ਇਹ ਤਿਉਹਾਰ ਮਨਾਉਂਦੇ ਹਨ ਪਰ ਮੋਦੀ ਹਕੂਮਤ ਦੀਆਂ ਮਾੜੀਆਂ ਨੀਤੀਆਂ ਸੱਦਕਾ ਅੰਨਦਾਤਾ ਨੂੰ ਆਪਣੇ ਇਹ ਤਿਉਹਾਰ ਪਰਿਵਾਰਾਂ ਨਾਲ ਨਹੀਂ ਪਰ ਧਰਨਿਆਂ ਮੁਜਾਹਰਿਆਂ 'ਤੇ ਮਨਾਉਣੇ ਪੈ ਰਹੇ ਹਨ। ਮੋਦੀ ਹਕੂਮਤ 'ਤੇ ਤਿੱਖੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਸੰਘਰਸ਼ ਜਾਰੀ ਰਹੇਗਾ
ਹੌਂਸਲੇ ਬੁਲੰਦ ਕਰਦੇ ਉਨ੍ਹਾਂ ਕਿਹਾ ਕਿ ਕਿਸਾਨ ਹਰ ਲੜਾਈ ਲੜ੍ਹਣ ਨੂੰ ਤਿਆਰ ਹਨ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਸਾਡੀ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਇਹ ਸੰਘਰਸ਼ ਤੱਦ ਤੱਕ ਜਾਰੀ ਰਹੇਗਾ ਜੱਦ ਤੱਕ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ।