ETV Bharat / state

ਕਿਸਾਨ ਅੰਦੋਲਨ 'ਚ ਕਿਸਾਨਾਂ ਨੇ ਮਨਾਇਆ ਬੰਦੀਛੋੜ ਦਿਵਸ - 32 ਜਥੇਬੰਦੀਆਂ

ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦੀ-ਛੋੜ ਦਿਵਸ ਮੌਕੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਤੇ ਸਿੱਖਿਆਵਾਂ ਉਪਰ ਚਰਚਾ ਕੀਤੀ ਗਈ। ਜਿਸ ਦੌਰਾਨ ਮੋਮਬੱਤੀ ਬਾਲ ਕੇ ਅਤੇ 2 ਮਿੰਟ ਦਾ ਮੌਨ ਧਾਰ ਕੇ ਕਿਸਾਨ ਘੋਲ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਕਿਸਾਨ ਅੰਦੋਲਨ 'ਚ ਕਿਸਾਨਾਂ ਨੇ ਮਨਾਇਆ ਬੰਦੀਛੋੜ ਦਿਵਸ

author img

By

Published : Nov 4, 2021, 8:17 PM IST

ਬਰਨਾਲਾ: ਦੇਸ਼ ਭਰ ਵਿੱਚ 32 ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 400 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

ਕਿਸਾਨ ਅੰਦੋਲਨ 'ਚ ਕਿਸਾਨਾਂ ਨੇ ਮਨਾਇਆ ਬੰਦੀਛੋੜ ਦਿਵਸ
ਕਿਸਾਨ ਅੰਦੋਲਨ 'ਚ ਕਿਸਾਨਾਂ ਨੇ ਮਨਾਇਆ ਬੰਦੀਛੋੜ ਦਿਵਸ

ਬੁਲਾਰਿਆਂ ਨੇ ਧਰਨੇ ਦੇ 400 ਦਿਨ ਪੂਰੇ ਹੋਣ ਦਾ ਵਿਸ਼ੇਸ਼ ਜ਼ਿਕਰ ਕੀਤਾ। ਆਗੂਆਂ ਨੇ ਕਿਹਾ ਕਿ ਇੰਨਾ ਲੰਬਾ ਅਰਸਾ ਬੀਤ ਜਾਣ ਬਾਅਦ ਵੀ ਧਰਨੇ ਦਾ ਜੋਸ਼ 'ਤੇ ਉਤਸ਼ਾਹ ਬਰਕਰਾਰ ਹੈ। ਇਨ੍ਹਾਂ 400 ਦਿਨਾਂ ਦੌਰਾਨ ਧਰਨਾਕਾਰੀਆਂ ਨੇ ਨਾ ਸਿਰਫ ਅੱਤ ਦੀ ਗਰਮੀ, ਸਰਦੀ, ਮੀਂਹ, ਹਨੇਰੀ ਯਾਨੀ ਕੁਦਰਤ ਦੀਆਂ ਸਾਰੀਆਂ ਦੁਸ਼ਵਾਰੀਆਂ ਆਪਣੇ ਸਰੀਰਾਂ 'ਤੇ ਝੱਲੀਆਂ ਸਗੋਂ ਸਰਕਾਰੀ ਸਾਜਿਸ਼ਾਂ 'ਤੇ ਕੋਝੇ ਹੱਥ ਕੰਡਿਆਂ ਦਾ ਵੀ ਸਾਹਮਣਾ ਕੀਤਾ। ਧਰਨੇ ਵਿੱਚ ਸਾਰੇ ਇਤਿਹਾਸਕ ਦਿਹਾੜੇ ਵੀ ਮਨਾਏ ਗਏ ਅਤੇ ਤਰ੍ਹਾਂ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਸਾਡੇ ਜੁਝਾਰੂ ਵਿਰਸੇ ਨੂੰ ਵੀ ਉਭਾਰਿਆ ਗਿਆ। ਆਗੂਆਂ ਨੇ ਕਿਹਾ ਕਿ ਅੰਦੋਲਨ ਖੇਤੀ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ।

ਅੱਜ ਬੰਦੀ-ਛੋੜ ਦਿਵਸ ਮੌਕੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਤੇ ਸਿੱਖਿਆਵਾਂ ਉਪਰ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਾਡੇ ਮੌਜੂਦਾ ਸ਼ਾਸ਼ਕ ਵੀ, ਲੋਕਾਂ ਨੂੰ ਸ਼ਲਾਖਾਂ ਪਿਛੇ ਬੰਦ ਕਰਨ ਦੇ ਪੱਖ ਤੋਂ, ਉਸ ਸਮੇਂ ਦੇ ਰਾਜੇ ਜਹਾਂਗੀਰ ਤੋਂ ਕਿਸੇ ਗੱਲੋਂ ਘੱਟ ਨਹੀਂ। ਦਰਜਨਾਂ ਬੁੱਧੀਜੀਵੀ, ਬਗੈਰ ਕਿਸੇ ਦੋਸ਼ ਤੋਂ, ਕਈ ਸਾਲਾਂ ਤੋਂ ਜੇਲ੍ਹਾਂ 'ਚ ਬੰਦ ਹਨ। ਅਜੋਕੇ ਬੰਦੀਆਂ ਨੂੰ ਛੁਡਾਉਣ ਲਈ ਸਾਨੂੰ ਸਿਰਫ ਆਪਣੇ ਜਥੇਬੰਦਕ ਏਕੇ ਦਾ ਹੀ ਸਹਾਰਾ ਹੈ। ਇਸ ਏਕੇ ਨੂੰ ਹੋਰ ਮਜ਼ਬੂਤ ਕਰੋ।

ਅੱਜ ਮੋਮਬੱਤੀ ਬਾਲ ਕੇ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਕਿਸਾਨ ਘੋਲ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜਿਵੇਂ ਜਿਵੇਂ ਸਾਡੇ ਸ਼ਹੀਦਾਂ ਦੀ ਲਾਈਨ ਲੰਬੀ ਹੋ ਰਹੀ ਹੈ, ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾਡਾ ਅਹਿਦ ਵੀ ਹੋਰ ਦ੍ਰਿੜ ਹੋ ਰਿਹਾ ਹੈ।

ਅੱਜ ਬਲਵੰਤ ਸਿੰਘ ਉਪਲੀ, ਗੁਰਨਾਮ ਸਿੰਘ ਠੀਕਰੀਵਾਲਾ, ਗੁਰਮੇਲ ਸ਼ਰਮਾ, ਦਰਸ਼ਨ ਸਿੰਘ ਉਗੋਕੇ,ਨਛੱਤਰ ਸਿੰਘ ਸਾਹੌਰ, ਬਲਜੀਤ ਸਿੰਘ ਚੌਹਾਨਕੇ, ਗੋਰਾ ਸਿੰਘ ਢਿੱਲਵਾਂ, ਜਸਪਾਲ ਸਿੰਘ ਚੀਮਾ, ਬਿੱਕਰ ਸਿੰਘ ਔਲਖ, ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੈਟਰੋਲ/ ਡੀਜਲ ਦੀ ਐਕਸਾਈਜ਼ ਡਿਊਟੀ ਵਿੱਚ ਨਿਗੂਣੀ ਕਮੀ ਕਰਕੇ ਸਰਕਾਰ ਨੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਪ-ਚੋਣਾਂ ਦੇ ਨਤੀਜਿਆਂ ਕਾਰਨ ਦਬਾਅ ਹੇਠ ਲਾਈ ਸਰਕਾਰ ਨੂੰ ਇਹ ਡਰਾਮਾ ਕਰਨ ਲਈ ਮਜਬੂਰ ਹੋਣਾ ਪਿਆ। ਉਠ ਤੋਂ ਛਾਨਣੀ ਲਾਹ ਕੇ ਭਾਰ ਹੌਲਾ ਕਰਨ ਦਾ ਭੁਲੇਖਾ ਪਾਇਆ ਜਾ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਡੀਜਲ 'ਤੇ ਵਿਸ਼ੇਸ਼ ਸਬਸਿਡੀ ਦੇਵੇ ਅਤੇ ਟੈਕਸਾਂ 'ਚ ਵੱਡੀ ਛੋਟ ਦੇ ਕੇ ਲੋਕਾਂ ਨੂੰ ਹਕੀਕੀ ਰਾਹਤ ਦੇਵੇ।

ਇਹ ਵੀ ਪੜ੍ਹੋ:- ਦੀਵਾਲੀ ਮੌਕੇ ਮਿੱਟੀ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨੇ ਸੁਣਿਆ ਆਪਣਾ ਦੁੱਖੜਾ

ETV Bharat Logo

Copyright © 2024 Ushodaya Enterprises Pvt. Ltd., All Rights Reserved.