ETV Bharat / state

'ਦਿਨੋਂ ਦਿਨ ਪਾਣੀ ਦਾ ਡਿੱਗਦਾ ਮਿਆਰ ਅਤੇ ਪੱਧਰ ਵੱਡਾ ਸੰਕਟ' - ਬਰਨਾਲਾ ਅਤੇ ਮਹਿਲ ਕਲਾਂ

ਜ਼ਿਲ੍ਹਾ ਬਰਨਾਲਾ ’ਚ ਖੇਤੀਬਾੜੀ ਵਿਭਾਗ ਵਲੋਂ ਤਾਜ਼ਾ ਲਏ ਪਾਣੀ ਦੇ ਸੈਂਪਲਾਂ ਵਿੱਚੋਂ ਨਿਗੂਣੇ ਸੈਂਪਲ ਹੀ ਵਰਤੋਂ ਲਈ ਠੀਕ ਮੰਨੇ ਗਏ ਹਨ। ਰਿਪੋਰਟ ਅਨੁਸਾਰ ਖੇਤੀਬਾੜੀ ਅਧਿਕਾਰੀਆਂ ਨੇ 138 ਪਾਣੀ ਦੇ ਸੈਂਪਲਾਂ ਦੀ ਪਰਖ਼ ਕੀਤੀ ਹੈ, ਜਿਹਨਾਂ ਵਿੱਚੋਂ ਸਿਰਫ 16 ਸੈਂਪਲ ਹੀ ਖੇਤੀਯੋਗ ਮੰਨੇ ਗਏ ਹਨ। ਜਿਸਦਾ ਮਤਲਬ ਹੈ ਕਿ ਸਿਰਫ 12 ਫ਼ੀਸਦੀ ਪਾਣੀ ਹੀ ਠੀਕ ਹੈ। ਪਾਣੀ ਦੇ ਦਿਨੋਂ ਦਿਨ ਡਿੱਗ ਰਹੇ ਮਿਆਰ ਅਤੇ ਪੱਧਰ ਲਈ ਮੁੱਖ ਤੌਰ ’ਤੇ ਝੋਨੇ ਦੀ ਖੇਤੀ ਨੂੰ ਇਸਦਾ ਜਿੰਮੇਵਾਰ ਮੰਨਿਆ ਜਾ ਰਿਹਾ ਹੈ। ਖੇਤਾਂ ਵਿੱਚ ਹੱਦੋਂ ਵੱਧ ਕੈਮੀਕਲ ਸਪਰੇਹਾਂ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਧਰਤੀ ਦੇ ਪਾਣੀ ਨਾਲ ਰਲ ਰਿਹਾ ਹੈ, ਜਿਸ ਕਰਕੇ ਪਾਣੀ ਦਾ ਮਿਆਰ ਵੀ ਖ਼ਰਾਬ ਹੋ ਰਿਹਾ ਹੈ।

'ਦਿਨੋਂ ਦਿਨ ਪਾਣੀ ਦਾ ਡਿੱਗਦਾ ਮਿਆਰ ਅਤੇ ਪੱਧਰ ਵੱਡਾ ਸੰਕਟ'

author img

By

Published : Jun 20, 2021, 5:03 PM IST

ਬਰਨਾਲਾ: ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈ। ਪੰਜਾਬ ਦੇ ਬਹੁ ਗਿਣਤੀ ਬਲਾਕ ਇਸੇ ਕਾਰਨ ਡਾਰਕ ਜ਼ੋਨ ਵਿੱਚ ਹਨ। ਜਿਸ ਵਿੱਚੋਂ ਬਰਨਾਲਾ ਜ਼ਿਲ੍ਹੇ ਦੇ ਦੋ ਬਲਾਕ ਬਰਨਾਲਾ ਅਤੇ ਮਹਿਲ ਕਲਾਂ ਵੀ ਇੱਕ ਹਨ। ਜਿਸ ਵਿੱਚ ਬਰਨਾਲਾ ਬਲਾਕ ਵਿੱਚ 54 ਪਿੰਡ ਅਤੇ ਮਹਿਲ ਕਲਾਂ ਬਲਾਕ ਵਿੱਚ 37 ਪਿੰਡਾਂ ਦਾ ਪਾਣੀ ਡਾਰਕ ਜ਼ੋਨ ਵਿੱਚ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਬਾਕੀ ਰਹਿੰਦੇ 90 ਪਿੰਡਾਂ ਉੱਤੇ ਵੀ ਖਤਰੇ ਦੀ ਘੰਟੀ ਮੰਡਰਾ ਰਹੀ ਹੈ। ਸਾਰੇ ਪੰਜਾਬ ਵਿੱਚ ਡਾਰਕ ਜ਼ੋਨ ਬਲਾਕ ਦੀ ਗਿਣਤੀ ਵਾਟਰ ਬੈਲੇਂਸ 2017 ਦੀ ਰਿਪੋਰਟ ਦੇ ਆਧਾਰ 'ਤੇ 138 ਹੈ ਅਤੇ ਹੁਣ ਜੋ ਨਵਾਂ ਸਰਵੇਖਣ ਹੋ ਰਿਹਾ ਹੈ, ਉਸ ਵਿੱਚ ਖੇਤੀਵੜੀ ਵਿਭਾਗ ਦੇ ਅੰਦਾਜ਼ੇ ਅਨੁਸਾਰ ਇਹ ਗਿਣਤੀ ਪੰਜਾਬ ਭਰ ਵਿੱਚ 150 ਤੱਕ ਪਹੁੰਚ ਗਈ ਹੈ।

ਪਾਣੀ ਦਾ ਪੱਧਰ ਜਾ ਰਿਹਾ ਹੇਠਾਂ

ਬਰਨਾਲਾ ਖੇਤੀਬਾੜੀ ਵਿਭਾਗ ’ਚ ਪਾਣੀ ਦੇ ਸੈਂਪਲਾਂ ਦੀ ਜਾਂਚ ਕਰ ਰਹੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਉਹਨਾਂ ਵਲੋਂ ਜ਼ਿਲ੍ਹੇ ਵਿੱਚ ਪਾਣੀ ਦੇ ਸੈਂਪਲਾਂ ਦੀ ਪਰਖ਼ ਕੀਤੀ ਜਾਂਦੀ ਹੈ। ਸਾਲ 2021-22 ਦੀ ਰਿਪੋਰਟ ਦੇ ਆਧਾਰ ਉੱਤੇ ਉਨਾਂ ਦੇ ਕੋਲ 138 ਪਾਣੀ ਦੇ ਸੈਂਪਲ ਆਏ, ਪਰ ਉਨਾਂ ਵਿਚੋਂ ਸਿਰਫ 16 ਸੈਂਪਲ ਠੀਕ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ 115 ਫੁੱਟ ਹੇਠਾਂ ਚਲਾ ਗਿਆ ਹੈ, ਜੋ ਆਪਣੇ ਆਪ ਵਿੱਚ ਇੱਕ ਕਾਫ਼ੀ ਵੱਡੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਦੱਸਿਆ ਕਿ ਪਾਣੀ ਦੀ ਜਾਂਚ ਲਈ ਇਸ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਉਹ ਪਾਣੀ ਜੋ ਬਿਲਕੁਲ ਸ਼ੁੱਧ ਹੈ। ਦੂਜੀ ਅਤੇ ਤੀਜੀ ਕੈਟਿਗਰੀ ਕੁੱਝ ਸਾਵਧਾਨੀ ਵਰਤਕੇ ਪਾਣੀ ਨੂੰ ਖੇਤੀਯੋਗ ਬਣਾ ਸਿੰਚਾਈ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ । ਇਸਤੋਂ ਇਲਾਵਾ ਚੌਥੀ ਕੈਟਿਗਰੀ ਜਿਸਦਾ ਪਾਣੀ ਬਿਲਕੁਲ ਹੀ ਵਰਤਣਯੋਗ ਨਹੀਂ ਹੈ।

ਬਦਲਵੀਆਂ ਫਸਲਾਂ ਨਾਲ ਹੋਵੇਗਾ ਬਚਾਅ

ਇਸ ਸੰਕਟ ਸਬੰਧੀ ਬਰਨਾਲਾ ਖੇਤੀਬਾੜੀ ਮੁੱਖ ਅਧਿਕਾਰੀ ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਪਾਣੀ ਦੇ ਖ਼ਰਾਬ ਹੋਣ ਦਾ ਅਤੇ ਪਾਣੀ ਦੇ ਪੱਧਰ ਦਾ ਹੇਠਾਂ ਹੋਣ ਦਾ ਮੁੱਖ ਕਾਰਨ ਝੋਨੇ ਦੀ ਫ਼ਸਲ ਹੈ। ਜਿਸ ਵਿੱਚ ਪਾਣੀ ਦੀ ਜ਼ਿਆਦਾ ਵਰਤੋਂ ਅਤੇ ਪੈਸਟੀਸਾਈਡ ਫਰਟੀਲਾਈਜਰ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਧਰਤੀ ਹੇਠਲੇ ਪਾਣੀ ਵਿੱਚ ਮਿਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਪਾਣੀ ਨੂੰ ਖ਼ਰਾਬ ਕਰ ਰਿਹਾ ਹੈ। ਪਾਣੀ ਦੀ ਗੁਣਵੱਤਾ ਦਿਨੋਂ ਦਿਨ ਖਤਮ ਹੁੰਦੀ ਜਾ ਰਹੀ ਹੈ, ਜਿਸ ਕਾਰਨ ਖੇਤੀ ਵਾਲੀ ਸਿੰਚਾਈ ਲਈ ਪਾਣੀ ਦੀ ਯੋਗਤਾ ਖ਼ਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਇਸ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਸ ਨਾਲ 25 ਤੋਂ 30 ਫ਼ੀਸਦੀ ਦੇ ਕਰੀਬ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਝੋਨੇ ਦੀ ਖੇਤੀ ਛੱਡ ਕੇ ਬਦਲਵੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਕਰਨ।

ਸਰਕਾਰਾਂ ਕਿਸਾਨਾਂ ਦਾ ਦੇਵੇ ਸਾਥ

ਉਥੇ ਖੇਤੀਬਾੜੀ ਕੇਂਦਰ ਵਿੱਚ ਪਾਣੀ ਦੀ ਸੈਂਪਲਿੰਗ ਕਰਵਾਉਣ ਪੁੱਜੇ ਕਿਸਾਨ ਵੀ ਆਪਣੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਚਿੰਤਤ ਹਨ। ਬਰਨਾਲਾ ਦੇ ਪਿੰਡ ਭੂਰੇ ਤੋਂ ਆਏ ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰਾਂ ਕਣਕ ਅਤੇ ਝੋਨੇ ਤੋਂ ਹਟਕੇ ਬਾਕੀ ਫਸਲਾਂ ਉੱਤੇ ਠੀਕ ਮੁੱਲ ਤੈਅ ਕਰ ਦੇਣ ਤਾਂ ਕਿਸਾਨ ਜ਼ਰੂਰ ਬਦਲਵੀਆਂ ਫ਼ਸਲਾਂ ਬੀਜ਼ ਸਕਦਾ ਹੈ ਤਾਂ ਕਿ ਚੰਗੀ ਆਮਦਨ ਹੋ ਸਕੇ।

ਇਹ ਵੀ ਪੜ੍ਹੋ:Exclusive interview : ਤੋੋਮਰ ਦੀ ਦੋ ਟੁੱਕ- ਖੇਤੀ ਕਾਨੂੰਨ ਨਹੀਂ ਹੋਣਗੇ ਰੱਦ

ETV Bharat Logo

Copyright © 2024 Ushodaya Enterprises Pvt. Ltd., All Rights Reserved.