ETV Bharat / state

ਹੈਰਾਨੀਜਨਕ ! ਮ੍ਰਿਤਕ ਵਿਅਕਤੀਆਂ ਨੂੰ ਜਿਉਂਦੇ ਬਣਾ ਕੇ ਕਰਵਾਈ ਰਜਿਸਟਰੀ, 6 ਗ੍ਰਿਫਤਾਰ

ਬਰਨਾਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਜਾਅਲੀ ਰਜਿਸਟਰੀ ਕਰਵਾਉਣ ਦੇ ਮਾਮਲੇ (Fake registry conducted at Barnala) ਵਿੱਚ 11 ਵਿਅਕਤੀਆਂ ਤੇ ਪਰਚਾ ਦਰਜ ਕਰਕੇ 6 ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣੋ ਕੀ ਸੀ ਮਾਮਲਾ...

ਮ੍ਰਿਤਕ ਵਿਅਕਤੀਆਂ ਨੂੰ ਜਿਉਂਦੇ ਬਣਾ ਕੇ ਕਰਵਾਈ ਰਜਿਸਟਰੀ

author img

By

Published : May 15, 2022, 7:37 AM IST

ਬਰਨਾਲਾ: ਲੰਘੇ ਮਹੀਨੇ ਮ੍ਰਿਤਕ ਵਿਅਕਤੀਆਂ ਨੂੰ ਜਿਉਂਦੇ ਦਿਖਾ ਕੇ ਜਾਅਲੀ ਰਜਿਸਟਰੀ ਕਰਵਾਉਣ ਦੇ ਮਾਮਲੇ (Fake registry conducted at Barnala) ਵਿੱਚ ਬਰਨਾਲਾ ਪੁਲਿਸ ਨੇ 11 ਵਿਅਕਤੀਆਂ ਤੇ ਪਰਚਾ ਦਰਜ ਕਰਕੇ 6 ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਬਰਨਾਲਾ ਪੁਲਿਸ ਵਲੋਂ ਇੱਕ ਐਸਆਈਟੀ ਬਣਾਈ ਗਈ ਸੀ, ਜਿਸ ਵਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਟ ਮੁਖੀ ਰਵਿੰਦਰ ਸਿੰਘ ਰੰਧਾਵਾ ਡੀਐਸਪੀ (ਡੀ) ਨੇ ਦੱਸਿਆ ਕਿ ਸ਼ਿਕਾਇਤਕਰਤਾ ਰਣਜੀਤ ਸਿੰਘ ਪੁੱਤਰ ਗੋਬਿੰਦਰ ਸਿੰਘ ਵਾਸੀ ਸੰਗਰੂਰ ਦੇ ਬਿਆਨਾਂ ’ਤੇ ਅਪਰੈਲ ਮਹੀਨੇ ’ਚ ਥਾਣਾ ਸਿਟੀ- 2 ਵਿਖੇ ਹਰਵਿੰਦਰ ਸਿੰਘ ਪੁੱਤਰ ਬੰਤ ਸਿੰਘ, ਸੁਖਦੇਵ ਸਿੰਘ ਪੁੱਤਰ ਜੰਗ ਸਿੰਘ ਅਤੇ ਹਰਦੇਵ ਸਿੰਘ ਪੁੱਤਰ ਜੰਗੀਰ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ ਨੰਬਰਦਾਰ ਪਿੰਡ ਠੀਕਰੀਵਾਲਾ, ਗਵਾਹ ਚਰਨਜੀਤ ਸਿੰਘ ਪੁੱਤਰ ਮੱਲ ਸਿੰਘ ਵਾਸੀ ਬਰਨਾਲਾ, ਵਸੀਕੀਆ ਲਾਭਪਾਤਰ ਗੁਰਚਰਨ ਕੌਰ ਪਤਨੀ ਕੁਲਵਿੰਦਰ ਸਿੰਘ ਅਤੇ ਇਸਦਾ ਪਤੀ ਕੁਲਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀਆਨ ਠੀਕਰੀਵਾਲਾ ਤੋਂ ਇਲਾਵਾ ਇੰਨਾਂ ਦੇ ਨਜ਼ਦੀਕੀ ਰਿਸਤੇਦਾਰ ਸਿਮਰਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਤੁੰਗਵਾਲੀ (ਬਠਿੰਡਾ) ਅਤੇ ਮਹਿਲਾ ਵਕੀਲ ਰਜਨੀ ਕੌਰ ਵਿਰੁੱਧ ਦਰਜ਼ ਜ਼ਾਅਲੀ ਰਜਿਸ਼ਟਰੀ ਮਾਮਲੇ ’ਚ ਤਫ਼ਤੀਸ ਦੌਰਾਨ ਦੋਸ਼ੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਹ ਵੀ ਪੜੋ: ਅੰਮ੍ਰਿਤਸਰ ਹਸਪਤਾਲ ’ਚ ਵੱਡਾ ਹਾਦਸਾ ਹੋਣ ਤੋਂ ਟਲਿਆ, 650 ਮਰੀਜ਼ ਕੱਢੇ ਸੁਰੱਖਿਅਤ ਬਾਹਰ

ਉਹਨਾਂ ਨੇ ਦੱਸਿਆ ਕਿ ਹੁਣ ਤੱਕ ਉਕਤ ਮਾਮਲੇ ’ਚ ਕੁੱਲ 11 ਜਣੇ ਨਾਮਜ਼ਦ ਹਨ, ਜਿਹਨਾਂ ਵਿਚੋਂ ਪੁਲਿਸ ਨੇ 6 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨਾਂ ਦੱਸਿਆ ਕਿ ਮੁਢਲੀ ਤਫ਼ਤੀਸ ਦੌਰਾਨ ਇੱਕ ਮਹਿਲਾ ਵਕੀਲ ਤੇ ਇੱਕ ਹੋਰ ਮਹਿਲਾ ਸਮੇਤ ਅੱਠ ਜਣਿਆ ਵਿਰੁੱਧ ਮਾਮਲਾ ਦਰਜ਼ ਕਰਕੇ ਤਫ਼ਤੀਸ ਕੀਤੀ ਜਾ ਰਹੀ ਸੀ। ਤਫ਼ਤੀਸ ਦੌਰਾਨ ਸਿੱਟ ਮੈਂਬਰ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਤੇ ਲਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ -2 ਨੇ ਸੁਭਾਸ਼ ਕੁਮਾਰ ਵਸੀਕਾ ਨਵੀਸ ਤੇ ਉਸਦੇ ਪੁੱਤਰ ਧੀਰਜ ਕੁਮਾਰ ਵਾਸੀਆਨ ਬਰਨਾਲਾ ਸਮੇਤ ਕੁਲਵਿੰਦਰ ਸਿੰਘ, ਨਰਦੇਵ ਸਿੰਘ ਵਾਸੀਆਨ ਠੀਕਰੀਵਾਲਾ ਨੂੰ ਹੋਰ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ।

ਉਨਾਂ ਦੱਸਿਆ ਕਿ ਵਸੀਕਾ ਨਵੀਸ ਸੁਭਾਸ਼ ਕੁਮਾਰ ਵਿਰੁੱਧ ਪਹਿਲਾਂ ਹੀ ਦੋ ਜ਼ਾਅਲਸਾਜੀ ਦੇ ਮਾਮਲੇ ਦਰਜ਼ (Filed cases of forgery) ਹੋਣ ਕਾਰਨ ਇਸਦਾ ਲਾਇਸੰਸ ਰੱਦ ਹੋਇਆ ਹੈ। ਉਨਾਂ ਦੱਸਿਆ ਕਿ ਨੰਬਰਦਾਰ ਕੁਲਦੀਪ ਸਿੰਘ ਵਾਸੀ ਠੀਕਰੀਵਾਲਾ ਜਿਸ ਨੂੰ ਉਸਦੇ ਭਰਾ ਦੀ ਮੌਤ ਤੋਂ ਬਾਅਦ ਨੰਬਰਦਾਰੀ ਮਿਲੀ ਹੈ, ਦੀ ਇਹ ਪਹਿਲੀ ਰਜਿਸਟਰੀ ਸੀ ਜੋ ਇਸ ਮਾਮਲੇ ’ਚ ਸਨਾਖ਼ਤ ਕਰਤਾ ਹੈ। ਡੀਐਸਪੀ (ਡੀ) ਰੰਧਾਵਾ ਨੇ ਦਾਅਵਾ ਕੀਤਾ ਕਿ ਤਫ਼ਤੀਸ ਜਾਰੀ ਹੈ, ਜਿਸ ’ਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਸਰਕਾਰੀ ਅਧਿਕਾਰੀ ਨੂੰ ਵੀ ਬਖ਼ਸਿਆ ਨਹੀਂ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਰਜਿਸਟਰੀਆਂ ਲਈ ਵਰਤੇ ਗਏ ਅਧਾਰ ਕਾਰਡਾਂ ’ਚ ਛੇੜਛਾੜ ਕਰਨ ਵਾਲੇ ਦੀ ਸਨਾਖ਼ਤ ਹੋ ਚੁੱਕੀ ਹੈ, ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜੋ: ਜਾਣੋ ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਪਰਿਵਾਰ ਦਿਵਸ ਅਤੇ ਕੀ ਹੈ ਇਸਦਾ ਮਹੱਤਵ

ETV Bharat Logo

Copyright © 2024 Ushodaya Enterprises Pvt. Ltd., All Rights Reserved.