ETV Bharat / state

ਏਕਤਾ ਕਪੂਰ ਦੀ ਵੈਬ ਸੀਰੀਜ਼ ਆਈ ਵਿਵਾਦਾਂ ’ਚ, ਸਾਬਕਾ ਫ਼ੌਜੀਆਂ ਨੇ ਏਕਤਾ ਕਪੂਰ ਖ਼ਿਲਾਫ਼ ਕਰਵਾਈ ਸ਼ਿਕਾਇਤ ਦਰਜ਼

author img

By

Published : Jun 7, 2020, 9:25 PM IST

ਏਕਤਾ ਕਪੂਰ ਵੱਲੋਂ ਨਵੀਂ ਸ਼ੁਰੂ ਕੀਤੀ ਵੈਬ ਸੀਰੀਜ਼ ਨੂੰ ਲੈ ਬਰਨਾਲਾ ਵਿਖੇ ਸਾਬਕਾ ਫ਼ੌਜੀਆਂ ਨੇ ਰੋਸ ਮੁਜ਼ਾਹਰਾ ਕੀਤਾ ਹੈ। ਸਾਬਕਾ ਫੌਜੀਆਂ ਨੇ ਏਕਤਾ ਕਪੂਰ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਹੈ।

ਏਕਤਾ ਕਪੂਰ ਖ਼ਿਲਾਫ਼ ਪ੍ਰਦਰਸ਼ਨ
ਏਕਤਾ ਕਪੂਰ ਖ਼ਿਲਾਫ਼ ਪ੍ਰਦਰਸ਼ਨ

ਬਰਨਾਲਾ: ਹਿੰਦੀ ਫ਼ਿਲਮ ਜਗਤ ਦੀ ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਏਕਤਾ ਕਪੂਰ ਦਾ ਬਰਨਾਲਾ ਵਿੱਚ ਪੁਤਲਾ ਸਾੜ ਕੇ ਉਸ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਮਾਮਲਾ ਏਕਤਾ ਕਪੂਰ ਵੱਲੋਂ ਨਵੀਂ ਸ਼ੁਰੂ ਕੀਤੀ ਗਈ ਵੈਬ ਸੀਰੀਜ਼ ਨਾਲ ਜੁੜਿਆ ਹੋਇਆ ਹੈ। ਜਿਸ ਦੇ ਵਿਰੋਧ ਵਿੱਚ ਬਰਨਾਲਾ ਵਿਖੇ ਸਾਬਕਾ ਫ਼ੌਜੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਹੈ।

ਏਕਤਾ ਕਪੂਰ ਖ਼ਿਲਾਫ਼ ਪ੍ਰਦਰਸ਼ਨ

ਪ੍ਰਦਰਸ਼ਨ ਕਰ ਰਹੇ ਸਾਬਕਾ ਫ਼ੌਜੀਆਂ ਨੇ ਦੋਸ਼ ਲਗਾਇਆ ਹੈ ਕਿ ਏਕਤਾ ਕਪੂਰ ਦੀ ਨਵੀਂ ਵੈਬ ਸੀਰੀਜ਼ ਵਿੱਚ ਦੇਸ਼ ਦੇ ਫ਼ੌਜੀ ਜਵਾਨਾਂ ਦੇ ਪਰਿਵਾਰਾਂ, ਉਨ੍ਹਾਂ ਦੀਆਂ ਪਤਨੀਆਂ ਅਤੇ ਫ਼ੌਜੀ ਵਰਦੀ ਲਈ ਅਪਮਾਨਜਨਕ ਦ੍ਰਿਸ਼ ਫ਼ਿਲਮਾਏ ਗਏ ਹਨ। ਜੋ ਦੇਸ਼ ਦੇ ਫ਼ੌਜੀਆਂ ਦਾ ਅਪਮਾਨ ਕਰਨ ਦੇ ਬਰਾਬਰ ਹੈ। ਉਨ੍ਹਾਂ ਇਸ ਸਬੰਧ ਵਿੱਚ ਬਰਨਾਲਾ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾ ਕੇ ਏਕਤਾ ਕਪੂਰ ਵਿਰੁੱਧ ਪਰਚਾ ਦਰਜ਼ ਕਰ ਕੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਇਸ ਮੌਕੇ ਪ੍ਰਦਰਸ਼ਨ ਕਰ ਰਹੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਏਕਤਾ ਕਪੂਰ ਵੱਲੋਂ ਇੱਕ ਟ੍ਰਿਪਲ ਐਕਸ-2 ਵੈਬ ਸੀਰੀਜ਼ ਬਣਾਈ ਗਈ ਹੈ। ਜਿਸ ਵਿੱਚ ਸਾਬਕਾ ਫ਼ੌਜੀ ਪਰਿਵਾਰਾਂ ਦੇ ਕਿਰਦਾਰ ਨੂੰ ਬਹੁਤ ਗਲਤ ਦਿਖਾਇਆ ਗਿਆ ਹੈ। ਇਸ ਵਿੱਚ ਫ਼ੌਜੀ ਦੀ ਪਤਨੀ ਦੇ ਕਿਰਦਾਰ ਨੂੰ ਸ਼ਰਮਨਾਕ ਤਰੀਕੇ ਫ਼ਿਲਮਾਇਆ ਗਿਆ ਹੈ। ਜਿਸ ਕਾਰਨ ਦੇਸ਼ ਦੀ ਰੱਖਿਆ ਕਰਨ ਵਾਲੇ ਸਮੁੱਚੇ ਦੇਸ਼ ਦੇ ਫ਼ੌਜੀ ਜਵਾਨਾਂ ਦੀ ਆਨ ਅਤੇ ਸ਼ਾਨ ਦਾ ਅਪਮਾਨ ਕੀਤਾ ਗਿਆ ਹੈ।

ਉਨ੍ਹਾਂ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਲਈ ਦਿਨ ਰਾਤ ਦੇਸ਼ ਦੇ ਬਾਰਡਰ ’ਤੇ ਡਿਊਟੀ ਦੇ ਰਹੇ ਸੈਨਿਕਾਂ ਦੇ ਪਰਿਵਾਰਾਂ ਦੇ ਪ੍ਰਤੀ ਇਸ ਤਰੀਕੇ ਦਾ ਗਲਤ ਫਿਲਮਾਂਕਣ ਅਤੇ ਫ਼ੌਜੀ ਦੀ ਵਰਦੀ ਦਾ ਅਪਮਾਨ ਕਰਨਾ ਇੱਕ ਘਟੀਆ ਹਰਕਤ ਹੈ ਅਤੇ ਪੈਸਾ ਕਮਾਉਣ ਦੇ ਲਾਲਚ ਵਿੱਚ ਏਕਤਾ ਕਪੂਰ ਨੇ ਦੇਸ਼ ਦੇ ਫ਼ੌਜੀਆਂ ਦਾ ਅਪਮਾਨ ਕੀਤਾ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜੋ: ਪੰਜਾਬ ਨੂੰ ਬਚਾਉਣ ਲਈ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ 'ਚ ਕੁਤਾਹੀ ਨਾ ਵਰਤੋਂ: ਕੈਪਟਨ

ਉਨ੍ਹਾਂ ਦੱਸਿਆ ਕਿ ਇਸ ਦੇ ਵਿਰੁੱਧ ਬਰਨਾਲਾ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ਼ ਕਰਵਾ ਕੇ ਏਕਤਾ ਕਪੂਰ ਦੇ ਵਿਰੁੱਧ ਪਰਚਾ ਦਰਜ਼ ਕਰਨ ਦੇ ਨਾਲ ਨਾਲ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਤਿੱਖਾ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.