ਬਰਨਾਲਾ: ਕੋਰੋਨਾ ਵਾਇਰਸ ਦੀ ਦੇਸ਼ ਭਰ ਵਿੱਚ ਮੁੜ ਸ਼ੁਰੂ ਹੋਈ ਲਹਿਰ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਹਿਤ ਬਰਨਾਲਾ ਜ਼ਿਲੇ ਵਿੱਚ ਵੀ ਪ੍ਰਸ਼ਾਸ਼ਨ ਸਖ਼ਤੀ ਕਰ ਰਿਹਾ ਹੈ। ਪਰ ਇਸ ਸਖ਼ਤੀ ਦੇ ਬਾਵਜੂਦ ਬਰਨਾਲਾ ਵਿੱਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਵਧੀ ਟੈਸਟਿੰਗ ਕਾਰਨ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਗੌਰਤਲੱਬ ਹੈ ਕਿ ਪੂਰੇ ਜ਼ਿਲ੍ਹੇ ’ਚ ਰੋਜ਼ਾਨਾ ਔਸਤਨ 20 ਤੋਂ 30 ਮਾਮਲੇ ਕੋਰੋਨਾ ਦੇ ਪੌਜੀਟਿਵ ਆ ਰਹੇ ਹਨ। ਜਿਸ ਕਰਕੇ ਜ਼ਿਲੇ ਭਰ ਵਿੱਚ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸੁਚੇਤ ਰਹਿੰਦਿਆਂ ਇਸਦੇ ਬਚਾਅ ਲਈ ਅਹਿਤਿਹਾਤ ਵਰਤਣ ਲਈ ਕਿਹਾ ਹੈ।
ਜ਼ਿਲ੍ਹਾ ਬਰਨਾਲਾ ਵਿੱਚ ਤਾਜ਼ਾ ਅੰਕੜਿਆਂ ਅਨੁਸਾਰ ਅੱਜ 18 ਮਾਮਲੇ ਕੋਰੋਨਾ ਦੇ ਪੌਜੀਟਿਵ ਪਾਏ ਗਏ ਹਨ। ਜਦੋਂਕਿ ਸ਼ੁੱਕਰਵਾਰ ਨੂੰ 34, ਵੀਰਵਾਰ ਨੂੰ 23 ਅਤੇ ਬੁੱਧਵਾਰ ਨੂੰ 15 ਮਾਮਲੇ ਕੋਰੋਨਾ ਦੇ ਪੌਜੀਟਿਵ ਪਾਏ ਗਏ ਸਨ। ਅਪ੍ਰੈਲ ਮਹੀਨੇ ਦੇ ਇਹਨਾਂ 10 ਦਿਨਾਂ ਵਿੱਚ ਜ਼ਿਲੇ ਵਿੱਚ 214 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਕਰਕੇ ਕੋਰੋਨਾ ਦੀ ਦੂਜੀ ਲਹਿਰ ਸ਼ਹਿਰ ’ਚ ਅੱਗ ਵਾਂਗ ਫ਼ੈਲ ਰਹੀ ਹੈ। ਇਹਨਾਂ ਦਸ ਦਿਨਾਂ ਦੌਰਾਨ ਕੋਰੋਨਾ ਨਾਲ 5 ਮੌਤਾਂ ਵੀ ਹੋ ਚੁੱਕੀਆਂ ਹਨ।
ਜ਼ਿਲੇ ਵਿੱਚ ਹੁਣ ਤੱਕ ਕੁੱਲ 91121 ਲੋਕਾਂ ਦੀ ਕੋਰੋਨਾ ਟੈਸਟਿੰਗ ਹੋ ਚੁੱਕੀ ਹੈ, ਜਿਹਨਾਂ ਵਿੱਚੋਂ 2857 ਲੋਕ ਪੌਜ਼ੀਟਿਵ ਪਾਏ ਗਏ ਹਨ। ਇਹਨਾ ਵਿੱਚੋਂ 2464 ਮਰੀਜ਼ ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ 315 ਮਾਮਲੇ ਅਜੇ ਵੀ ਐਕਟਿਵ ਹਨ। ਜ਼ਿਲੇ ਭਰ ਵਿੱਚ ਕੋਰੋਨਾ ਨਾਲ 78 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ ਆਇਆ ਖਤਰੇ ’ਚ, ਵੈਕਸੀਨ ਲਈ ਕੇਂਦਰ ਨੂੰ ਲਗਾਈ ਗੁਹਾਰ