ETV Bharat / state

MSP ਨਾ ਮਿਲਣ ਕਾਰਨ ਮੂੰਗੀ ਕਾਸ਼ਤਕਾਰ ਨਿਰਾਸ਼, ਮੰਡੀਆਂ ਵਿੱਚ ਫਸਲ ਲੈਕੇ ਰੁਲ ਰਹੇ ਕਿਸਾਨ - ਕਣਕ ਝੋਨੇ ਦੇ ਫਸਲੀ ਚੱਕਰ

ਸਰਕਾਰ ਵਲੋਂ ਕਿਸਾਨਾਂ ਨੂੰ ਮੂੰਗੀ ਦੀ ਖਰੀਦ ਐਮਐਸਪੀ 'ਤੇ ਕਰਨ ਦੀ ਗੱਲ ਆਖੀ ਜਾ ਰਹੀ ਹੈ ਤਾਂ ਉਥੇ ਹੀ ਬਰਨਾਲਾ 'ਚ ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਦੀ ਮੂੰਗੀ ਦੀ ਖਰੀਦ ਐਮਐਸਪੀ 'ਤੇ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।

MSP ਨਾ ਮਿਲਣ ਕਾਰਨ ਮੂੰਗੀ ਕਾਸ਼ਤਕਾਰ ਨਿਰਾਸ਼
MSP ਨਾ ਮਿਲਣ ਕਾਰਨ ਮੂੰਗੀ ਕਾਸ਼ਤਕਾਰ ਨਿਰਾਸ਼
author img

By

Published : Aug 3, 2022, 10:38 PM IST

ਬਰਨਾਲਾ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢਣ ਲਈ ਇਸ ਵਾਰ ਮੂੰਗੀ ਦੀ ਫ਼ਸਲ 'ਤੇ ਐਮਐਸਪੀ ਦੇਣ ਦਾ ਐਲਾਨ ਕੀਤਾ ਗਿਆ ਸੀ‌। ਜਿਸ ਕਰਕੇ ਵੱਡੀ ਗਿਣਤੀ ਵਿੱਚ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਸੀ। ਪ੍ਰੰਤੂ ਮੂੰਗੀ ਦੀ ਫ਼ਸਲ ਲੈ ਕੇ ਮੰਡੀ ਵਿਚ ਬੈਠੇ ਕਿਸਾਨਾਂ ਦੀ ਕੋਈ ਸਰਕਾਰ ਜਾਂ ਅਧਿਕਾਰੀ ਸਾਰ ਤੱਕ ਨਹੀਂ ਲੈ ਰਹੇ।

MSP ਨਾ ਮਿਲਣ ਕਾਰਨ ਮੂੰਗੀ ਕਾਸ਼ਤਕਾਰ ਨਿਰਾਸ਼
MSP ਨਾ ਮਿਲਣ ਕਾਰਨ ਮੂੰਗੀ ਕਾਸ਼ਤਕਾਰ ਨਿਰਾਸ਼

ਬਰਨਾਲਾ ਜ਼ਿਲ੍ਹੇ ਦੇ ਤਪਾ ਦੀ ਦਾਣਾ ਮੰਡੀ ਵਿੱਚ ਕਿਸਾਨ ਕਈ-ਕਈ ਦਿਨਾਂ ਤੋਂ ਆਪਣੀ ਫ਼ਸਲ ਲੈ ਕੇ ਬੈਠੇ ਹਨ। ਪ੍ਰੰਤੂ ਫਿਰ ਵੀ ਮੂੰਗੀ ਦੀ ਖਰੀਦ ਬਿਨਾਂ ਐਮਐਸਪੀ ਤੋਂ ਬਹੁਤ ਘੱਟ ਰੇਟ 'ਤੇ ਹੋ ਰਹੀ ਹੈ। ਜਿਸ ਕਾਰਨ ਕਿਸਾਨ ਕਾਫੀ ਨਿਰਾਸ਼ ਹਨ।

MSP ਨਾ ਮਿਲਣ ਕਾਰਨ ਮੂੰਗੀ ਕਾਸ਼ਤਕਾਰ ਨਿਰਾਸ਼
MSP ਨਾ ਮਿਲਣ ਕਾਰਨ ਮੂੰਗੀ ਕਾਸ਼ਤਕਾਰ ਨਿਰਾਸ਼

ਦਾਣਾ ਮੰਡੀ 'ਚ ਮੂੰਗੀ ਦੀ ਫ਼ਸਲ ਵੇਚਣ ਆਏ ਕਿਸਾਨ ਗਗਨਦੀਪ ਸਿੰਘ, ਮਨਦੀਪ ਸਿੰਘ ਅਤੇ ਗੁਲਾਬ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੂੰਗੀ ਦੀ ਫ਼ਸਲ ਵੇਚਣ ਲਈ ਠੋਕਰਾਂ ਖਾ ਰਹੇ ਹਨ। ਇਸ ਤੋਂ ਪਹਿਲਾਂ ਉਹ ਕਈ ਦਾਣਾ ਮੰਡੀਆਂ ਵਿੱਚ ਧੱਕੇ ਖਾ ਚੁੱਕੇ ਹਨ ਅਤੇ ਆਪਣੀ ਫਸਲ ਚੁੱਕ ਕੇ ਹੁਣ ਤਪਾ ਦੀ ਦਾਣਾ ਮੰਡੀ ਵਿੱਚ ਆਏ ਹਨ, ਪਰ ਇੱਥੇ ਵੀ ਕਿਸਾਨ ਖੱਜਲ-ਖੁਆਰ ਹੋ ਰਹੇ ਹਨ।

MSP ਨਾ ਮਿਲਣ ਕਾਰਨ ਮੂੰਗੀ ਕਾਸ਼ਤਕਾਰ ਨਿਰਾਸ਼

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸਾਨਾਂ ਵੱਲੋਂ ਉਗਾਈ ਗਈ ਮੂੰਗੀ ਦੀ ਫ਼ਸਲ ਦਾ ਹਰ ਦਾਣਾ ਪੰਜਾਬ ਸਰਕਾਰ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੇਗੀ। ਪੰਜਾਬ ਸਰਕਾਰ ਹੁਣ ਮੂੰਗੀ ਦੀ ਫਸਲ ਨਹੀਂ ਖਰੀਦ ਰਹੀ ਅਤੇ ਪ੍ਰਾਈਵੇਟ ਲੋਕ ਮੂੰਗੀ ਦੀ ਫਸਲ ਦਾ ਭਾਅ 2000 ਤੋਂ 3000 ਰੁਪਏ ਪ੍ਰਤੀ ਕੁਇੰਟਲ ਦੇ ਰਹੇ ਹਨ, ਜੋ ਕਿ ਕਿਸਾਨਾਂ ਦੀ ਸ਼ਰੇਆਮ ਲੁੱਟ ਹੈ।

MSP ਨਾ ਮਿਲਣ ਕਾਰਨ ਮੂੰਗੀ ਕਾਸ਼ਤਕਾਰ ਨਿਰਾਸ਼
MSP ਨਾ ਮਿਲਣ ਕਾਰਨ ਮੂੰਗੀ ਕਾਸ਼ਤਕਾਰ ਨਿਰਾਸ਼

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਮੂੰਗੀ ਦੀ ਫ਼ਸਲ ਦੀ ਖ਼ਰੀਦ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ, ਜਿਸ ਕਾਰਨ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਫਸਲ ਲੈਕੇ ਆਏ ਕਿਸਾਨਾਂ ਦਾ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ: MSP ਉਤੇ ਮੂੰਗੀ ਦੀ ਖ਼ਰੀਦ ਦੀ ਮਿਤੀ 10 ਅਗਸਤ ਤੱਕ ਵਧਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.