ਬਰਨਾਲਾ: ਨਗਰ ਕੌਂਸਲ ਦਫ਼ਤਰ ਬਰਨਾਲਾ ਅੱਗੇ ਡੀਲਰ ਐਸੋਸੀਏਸ਼ਨ ਅਤੇ ਪਲਾਟ ਹੋਲਡਰਾਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਨਗਰ ਕੌਂਸਲ ਵਲੋਂ ਪ੍ਰਾਪਰਟੀ ਦੀਆਂ ਐਨਓਸੀ ਜਾਰੀ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ 'ਤੇ ਐਨਓਸੀ ਲਈ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਾਪਰਟੀਆਂ ਦੀਆਂ ਐਨਓਸੀਜ਼ ਨਗਰ ਕੌਂਸਲ ਬਰਨਾਲਾ ਵਲੋਂ ਰੋਕੀਆਂ ਹੋਈਆਂ ਹਨ। ਇਸ ਲਈ ਉਹ ਸਰਕਾਰ ਵਲੋਂ ਤੈਅ ਫ਼ੀਸ ਭਰਨ ਨੂੰ ਵੀ ਤਿਆਰ ਹਨ। ਨਗਰ ਕੌਂਸਲ ਬਰਨਾਲਾ ਦਫ਼ਤਰ ਦੇ ਅਧਿਕਾਰੀ ਉਹਨਾਂ ਨੂੰ 5 ਦਿਨਾਂ ਬਾਅਦ ਆਉਣ ਦਾ ਲਾਰਾ ਲਗਾ ਕੇ ਮੋੜ ਦਿੰਦੇ ਹਨ। ਜਿਸ ਕਰਕੇ ਉਹਨਾਂ ਦੇ ਕਾਰੋਬਾਰ ਠੱਪ ਹੋ ਰਹੇ ਹਨ। ਇਸੇ ਕਰਕੇ ਪ੍ਰੇਸ਼ਾਨ ਹੋ ਕੇ ਅੱਜ ਮਜਬੂਰੀਵੱਸ ਨਗਰ ਕੌਂਸਲ ਦੇ ਦਫ਼ਤਰ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋਏ ਹਨ।
ਉਹਨਾਂ ਕਿਹਾ ਕਿ ਸਰਕਾਰ ਜਾਂ ਬਰਨਾਲਾ ਪ੍ਰਸ਼ਾਸ਼ਨ ਐਨਓਸੀ ਨੂੰ ਲੈ ਕੇ ਮਾਮਲੇ ਦਾ ਹੱਲ ਕਰੇ। ਕਿਉਂਕਿ ਐਨਓਸੀ ਨਾ ਮਿਲਣ ਕਰਕੇ ਉਹਨਾਂ ਦੇ ਵੇਚੇ ਪਲਾਟ ਅਤੇ ਘਰਾਂ ਦੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।
ਉਥੇ ਇਸ ਸਬੰਧੀ ਬਰਨਾਲਾ ਨਗਰ ਕੌਂਸਲ ਦੇ ਈਓ ਮਨਪ੍ਰੀਤ ਸਿੰਘ ਨੇ ਕਿਹਾ ਕਿ ਐਨਓਸੀ ਦਾ ਪ੍ਰੋਸੈਸ ਆਨਲਾਈਨ ਅਪਲਾਈ ਹੁੰਦੀ ਹੈ ਅਤੇ ਆਨਲਾਈਨ ਹੀ ਸਾਡੇ ਵਲੋਂ ਕਲੀਅਰ ਕੀਤੀ ਜਾਂਦੀ ਹੈ। ਉਹ ਇਸ ਸਬੰਧੀ ਧਰਨਾਕਾਰੀਆਂ ਨੂੰ ਮਿਲ ਕੇ ਜਲਦ ਇਸ ਮਸਲੇ ਦਾ ਹੱਲ ਕਰਨਗੇ।
ਇਹ ਵੀ ਪੜ੍ਹੋ: PM Modi ਨੇ ਮੁਹਾਲੀ ਵਿਖੇ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਕੀਤਾ ਉਦਘਾਟਨ