ETV Bharat / state

ਜਵੈਲਰ ਕੋਲੋਂ ਲੁੱਟ ਦੀ ਘਟਨਾ ਦੇ ਰੋਸ 'ਚ ਦੁਕਾਨਦਾਰਾਂ ਤੇ ਵਪਾਰੀਆਂ ਵਲੋਂ ਪੁਲਿਸ ਖਿਲਾਫ ਪ੍ਰਦਰਸ਼ਨ - ਸੁਨਿਆਰੇ ਨੂੰ ਜਖ਼ਮੀ ਕਰਕੇ ਦੁਕਾਨ ਵਿੱਚੋਂ ਲੱਖਾਂ ਦੇ ਗਹਿਣੇ

ਸ਼ਨੀਵਾਰ ਨੂੰ ਬਰਨਾਲਾ ਦੇ ਤਪਾ ਮੰਡੀ ਵਿੱਚ ਸੁਨਿਆਰੇ ਨੂੰ ਜਖ਼ਮੀ ਕਰਕੇ ਦੁਕਾਨ ਵਿੱਚੋਂ ਲੱਖਾਂ ਦੇ ਗਹਿਣੇ ਲੁੱਟਣ ਦੀ ਘਟਨਾ ਕਾਰਨ ਵਪਾਰੀਆਂ ਵਿੱਚ ਰੋਸ ਦੀ (protest of the robbery of a jeweler in Barnala) ਲਹਿਰ ਦੌੜ ਗਈ ਹੈ। ਦੁਕਾਨਦਾਰਾਂ ਅਤੇ ਵਪਾਰੀਆਂ ਨੇ ਤਪਾ ਮੰਡੀ ਦੇ ਬਾਜ਼ਾਰ, ਦੁਕਾਨਾਂ ਤੋਂ ਇਲਾਵਾ ਮੈਡੀਕਲ ਵਰਗੀਆਂ ਐਮਰਜੈਂਸੀ ਸੇਵਾਵਾਂ ਵੀ ਬੰਦ ਕਰ ਕੇ ਸਰਕਾਰ ਅਤੇ ਪੁਲਿਸ ਖਿਲਾਫ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।

Demonstration against the police by shopkeepers and traders in protest of the robbery of a jeweler in Barnala

author img

By

Published : Dec 31, 2022, 4:05 PM IST

Demonstration against the police by shopkeepers and traders in protest of the robbery of a jeweler in Barnala

ਬਰਨਾਲਾ: ਬਰਨਾਲਾ ਦੇ ਤਪਾ ਮੰਡੀ ਵਿੱਚ ਸ਼ਨੀਵਾਰ ਨੂੰ ਸੁਨਿਆਰੇ ਨੂੰ ਜਖ਼ਮੀ ਕਰਕੇ ਦੁਕਾਨ ਵਿੱਚੋਂ ਲੱਖਾਂ ਦੇ ਗਹਿਣੇ ਲੁੱਟਣ ਦੀ ਘਟਨਾ ਕਾਰਨ ਵਪਾਰੀਆਂ ਵਿੱਚ ਰੋਸ ਦੀ (protest of the robbery of a jeweler in Barnala) ਲਹਿਰ ਹੈ। ਇਸੇ ਰੋਸ ਦੇ ਚੱਲਦਿਆਂ ਅੱਜ ਤਪਾ ਮੰਡੀ ਦੇ ਬਾਜ਼ਾਰ, ਦੁਕਾਨਾਂ ਤੋਂ ਇਲਾਵਾ ਮੈਡੀਕਲ ਵਰਗੀਆਂ ਐਮਰਜੈਂਸੀ ਸੇਵਾਵਾਂ ਵੀ ਬੰਦ ਰਹੀਆਂ। ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ (Demonstration against the police by shopkeepers) ਕੀਤਾ। ਇਸ ਪ੍ਰਦਰਸ਼ਨ ਵਿੱਚ ਧਾਰਮਿਕ, ਰਾਜਨੀਤਕ, ਸਮਾਜਿਕ ਜੱਥੇਬੰਦੀਆਂ ਵੀ ਬੰਦ ਦੌਰਾਨ ਸ਼ਾਮਲ ਹੋਈਆਂ।

'ਜਿੰਨਾਂ ਸਮਾਂ ਦੋਸ਼ੀ ਫੜੇ ਨਹੀਂ ਜਾਂਦੇ, ਜਾਰੀ ਰਹੇਗਾ ਪ੍ਰਦਰਸ਼ਨ': ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰੋਜ਼ਾਨਾ ਲੁੱਟ ਅਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਪੁਲਿਸ ਖਾਨਾਪੂਰਤੀ ਕਰ ਰਹੀ ਹੈ। ਕੱਲ੍ਹ ਦੀ ਘਟਨਾ ਨਾਲ ਤਪਾ ਮੰਡੀ ਦੇ (Latest news of robbery from jeweler in Barnala) ਸਾਰੇ ਵਪਾਰੀਆਂ ਤੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਹੈ। ਉਥੇ ਪ੍ਰਦਰਸ਼ਨ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਤਪਾ ਮੰਡੀ ਦੀ ਪੁਲਿਸ ਅਤੇ ਬਰਨਾਲਾ ਦੇ ਐਸਐਸਪੀ ਦਾ ਅਜਿਹੀਆਂ ਘਟਨਾਵਾਂ ਲਈ ਫ਼ੇਲੀਅਰ ਦੱਸਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿੰਨਾਂ ਸਮਾਂ ਘਟਨਾ ਦੇ ਦੋਸ਼ੀ ਫੜੇ ਨਹੀਂ ਜਾਂਦੇ, ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਉਥੇ ਡੀਐਸਪੀ ਤਪਾ ਮੰਡੀ ਨੇ ਕਿਹਾ ਕਿ ਮਾਮਲੇ ਸਬੰਧੀ ਅਣਪਛਾਤੇ ਵਿਅਕਤੀਆ ਵਿਰੁੱਧ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਿਕਰਯੋਗ ਹੈ ਕਿ ਇਸ ਲੁੱਟ ਦੀ ਘਟਨਾ ਦੀ ਸੀਸੀਟੀਮ ਫ਼ੁਟੇਜ ਵੀ ਸਾਹਮਣੇ ਆਈ ਸੀ ਅਤੇ ਇਸ ਘਟਨਾ ਤੋਂ ਬਾਅਦ ਰਾਤ ਵੀ ਦੁਕਾਨਦਾਰਾਂ ਵਲੋਂ ਪੁਲਿਸ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਸੀ।

'ਇਸ ਘਟਨਾ ਨੇ ਘਰਾਂ ਵਿੱਚ ਕੇ ਲੁੱਟਣ ਵਾਲੇ ਡਾਕੂਆਂ ਦੇ ਸਮੇਂ ਦੀ ਯਾਦ ਦਵਾਈ': ਇਸ ਮੌਕੇ ਪ੍ਰਦਰਸ਼ਨਕਾਰੀ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਕਿਹਾ ਕਿ ਬੀਤੇ ਕੱਲ੍ਹ ਤਪਾ ਮੰਡੀ ਵਿੱਚ ਜਵੈਲਰਜ਼ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਲੁਟੇਰੇ ਨੇ ਸ਼ਰੇਆਮ ਹਥੌੜਿਆਂ ਨਾਲ ਦੁਕਾਨਦਾਰ ਜਖ਼ਮੀ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਘਟਨਾ ਨੇ ਘਰਾਂ ਵਿੱਚ ਕੇ ਲੁੱਟਣ ਵਾਲੇ ਡਾਕੂਆਂ ਦੇ ਸਮੇਂ ਦੀ ਯਾਦ ਦਵਾ ਦਿੱਤੀ ਹੈ।

ਇਸ ਕਰਕੇ ਇਹਨਾਂ ਲੁੱਟ ਦੀਆਂ ਘਟਨਾਵਾਂ ਦੇ ਰੋਸ ਵਜੋਂ ਅੱਜ ਤਪਾ ਮੰਡੀ ਦੀਆਂ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਕੀਤੇ ਗਏ ਹਨ ਅਤੇ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੱਲ੍ਹ ਦੀ ਘਟਨਾ ਪੁਲਿਸ ਪ੍ਰਸ਼ਾਸ਼ਨ ਦੇ ਫੇਲ੍ਹ ਹੋਣ ਦੀ ਗਵਾਹੀ ਭਰਦੀ ਹੈ। ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ। ਉਹਨਾਂ ਦੱਸਿਆ ਕਿ ਪੀੜਤ ਦੁਕਾਨਦਾਰ ਸਿਹਤ ਪੱਖ ਤੋਂ ਤਕੜਾ ਹੋਣ ਕਰਕੇ ਇਹ ਹਮਲਾ ਸਰੀਰ ਤੇ ਝੱਲ ਗਿਆ, ਜੇਕਰ ਉਸਦੀ ਜਗ੍ਹਾ ਕੋਈ ਕਮਜੋਰ ਵਿਅਕਤੀ ਹੁੰਦਾ ਤਾਂ ਉਸਦੀ ਮੌਤ ਹੋ ਜਾਣੀ ਸੀ।

'ਜ਼ਮੀਨੀ ਪੱਧਰ ਤੇ ਧਿਆਨ ਦੇ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨ ਸੀਐਮ ਮਾਨ': ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾ਼ਸਨ ਘਟਨਾ ਦੇ ਕਈ ਘੰਟੇ ਬੀਤ ਜਾਣ ਬਾਅਦ ਵੀ ਦੋਸ਼ੀਆਂ ਨੂੰ ਫ਼ੜਨ ਵਿੱਚ ਅਸਫ਼ਲ ਹੈ। ਜਿਸ ਕਰਕੇ ਪੁਲਿਸ ਤੋਂ ਉਹਨਾਂ ਨੂੰ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਜ਼ਮੀਨੀ ਪੱਧਰ ਤੇ ਧਿਆਨ ਦੇ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨ।

'ਛੋਟੇ ਮੋਟੇ ਚੋਰਾਂ ਨੂੰ ਫ਼ੜ ਕੇ ਖਾਨਾਪੂਰਤੀ ਕਰ ਰਹੀ ਹੈ ਪੁਲਿਸ': ਉਥੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਪੰਜਾਬ ਪੁਲਿਸ ਅਤੇ ਬਰਨਾਲਾ ਦੇ ਐਸਐਸਪੀ ਨੂੰ ਲੁੱਟ ਦੀਆਂ ਘਟਨਾਵਾਂ ਲਈ ਫ਼ੇਲ ਦੱਸਦਿਆਂ ਕਿਹਾ ਕਿ ਰੋਜ਼ਾਨਾ ਮੋਬਾਇਲ ਫ਼ੋਨ ਤੋਂ ਇਲਾਵਾ ਲੁੱਟ ਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਰ ਪੁਲਿਸ ਛੋਟੇ ਮੋਟੇ ਚੋਰ ਨੂੰ ਫ਼ੜ ਕੇ ਖਾਨਾਪੂਰਤੀ ਕਰ ਰਹੀ ਹੈ।

ਇਹ ਵੀ ਪੜ੍ਹੋ: ਨਵੇਂ ਸਾਲ ਦੌਰਾਨ ਜਾਰੀ ਰਹਿ ਸਕਦੀ ਹੈ ਸ਼ੀਤ ਲਹਿਰ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ETV Bharat Logo

Copyright © 2024 Ushodaya Enterprises Pvt. Ltd., All Rights Reserved.