ਬਰਨਾਲਾ: ਭਦੌੜ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ (Development works) ਵਿੱਚ ਹਮੇਸ਼ਾ ਹੀ ਨਗਰ ਕੌਂਸਲ ਅਤੇ ਠੇਕੇਦਾਰਾਂ (City council and contractors) ਖ਼ਿਲਾਫ਼ ਵੱਖ-ਵੱਖ ਮੁਹੱਲਿਆਂ ਦੇ ਲੋਕਾਂ ਨੇ ਠੇਕੇਦਾਰ ਖ਼ਿਲਾਫ਼ ਘਟੀਆ ਮਟੀਰੀਅਲ ਵਰਤੇ ਜਾਣ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਹੈ।
ਇੱਥੇ ਦੀਪਗੜ੍ਹ ਰੋਡ (Deepgarh Road) ‘ਤੇ ਰਹਿਣ ਵਾਲੇ ਜਗਸੀਰ ਸਿੰਘ ਜੱਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਭਦੌੜ ਵੱਲੋਂ ਦੀਪਗੜ੍ਹ ਰੋਡ ‘ਤੇ ਸੜਕਾਂ ਦੇ ਸਾਈਡ ‘ਤੇ ਇੰਟਰਲਾਕ ਲਗਾਉਣ ਦਾ ਠੇਕਾ ਭੂਸ਼ਨ ਕੁਮਾਰ ਨਾਮ ਦੇ ਠੇਕੇਦਾਰ ਨੂੰ ਦਿੱਤਾ ਹੋਇਆ ਹੈ ਅਤੇ ਇਹ ਠੇਕੇਦਾਰ ਹਮੇਸ਼ਾ ਹੀ ਧਾਂਦਲੀਆਂ ਕਰਨ ਕਾਰਨ ਚਰਚਾ ਵਿੱਚ ਰਹਿੰਦਾ ਹੈ ਅਤੇ ਹੁਣ ਦੀਪਗੜ੍ਹ ਰੋਡ ਉੱਪਰ ਲਗਾਈ ਜਾ ਰਹੀ ਇੰਟਰਲੋਕ ਵਿੱਚ ਵੱਡੀ ਕੁਤਾਹੀ ਵਰਤੀ ਜਾ ਰਹੀ ਹੈ। ਜਿਸ ਖ਼ਿਲਾਫ਼ ਇਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਹਲਕੇ ਦੇ ਵਿਧਾਇਕ ਲਾਭ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਖੁਦ ਆ ਕੇ ਮੌਕੇ ਦਾ ਜਾਇਜ਼ਾ ਲੈਣ, ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਉਹ ਇਹ ਇੰਟਰਲੋਕ ਟਾਈਲ ਲਗਾਈ ਗਈ ਤਾਂ ਆਉਣ ਵਾਲੇ ਸਮੇਂ ਅੰਦਰ ਇਹ ਮੁੜ ਤੋਂ ਜਲਦ ਹੀ ਟੁੱਟ ਜਾਵੇਗੀ ਅਤੇ ਫਿਰ ਤੋਂ ਦੁਬਾਰਾ ਖਰਚ ਹੋਵੇਗਾ, ਜਿਸ ਦਾ ਬੋਝ ਫਿਰ ਸੂਬੇ ਦੀ ਜਨਤਾ ‘ਤੇ ਪਵੇਗਾ ਅਤੇ ਫਿਰ ਮੁੜ ਤੋਂ ਅਜਿਹੇ ਕਿਸੇ ਠੇਕੇਦਾਰ ਨੂੰ ਠੇਕਾ ਦੇ ਕਿ ਫਿਰ ਅਜਿਹੀ ਮਾੜੇ ਮਟੀਰੀਅਲ ਦੇ ਸਮਾਨ ਨਾਲ ਵਿਕਾਸ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: ਸਰਕਾਰੀ ਸਕੂਲ ਦੀ ਅਚਨਚੇਤ ਚੈਕਿੰਗ ਕਰਨ ਪਹੁੰਚੇ ਵਿਧਾਇਕ ਨੇ ਵੇਖੋ ਕੀ ਕਿਹਾ...
ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਅਜਿਹਾ ਹੀ ਹੋ ਰਿਹਾ ਹੈ। ਜਿਸ ਕਰਕੇ ਅੱਜ ਤੱਕ ਅਸੀਂ ਵਧੀਆਂ ਸੜਕਾਂ, ਗਲੀਆ ਅਤੇ ਨਾਲੀਆਂ ਹੀ ਨਹੀਂ ਬਣਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਧੀਆ ਸਮਾਨ ਦੇ ਪੈਸੇ ਆਉਦੇ ਹਨ, ਪਰ ਅਜਿਹੇ ਠੇਕੇਦਾਰ ਮਾੜਾ ਸਮਾਨ ਲਗਾਕੇ ਪੈਸੇ ਖਾਦੇ ਹਨ ਅਤੇ ਬਾਅਦ ਵਿੱਚ ਆਮ ਲੋਕਾਂ ਨੂੰ ਇਸ ਦਾ ਹਰਜਾਨਾ ਭਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਹਲਕਾ ਅਜਨਾਲਾ ਦੇ ਵਰਕਰਾਂ ਨਾਲ ਰਾਜਾ ਵੜਿੰਗ ਨੇ ਕੀਤੀ ਮੀਟਿੰਗ