ਬਰਨਾਲਾ: ਸੂਬੇ ਚ ਇੱਕ ਪਾਸੇ ਜਿੱਥੇ ਨੌਜਵਾਨ (YOUTH) ਨਸ਼ੇ (DRUGS) ਦੀ ਦਲਦਲ ਚ ਫਸ ਚੁੱਕੇ ਹਨ ਅਤੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣ ਲਈ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਬਠਿੰਡਾ (BATHINDA) ਦਾ ਰਹਿਣ ਵਾਲਾ 23 ਸਾਲਾਂ ਨੌਜਵਾਨ ਦੀਪਕ ਸਿੰਘ ਵੱਲੋਂ ਨਸ਼ਿਆ ਖਿਲਾਫ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ।
ਨਸ਼ਿਆ ਖਿਲਾਫ ਦੀਪਕ ਦੀ ਪੈਦਲ ਯਾਤਰਾ
ਦੱਸ ਦਈਏ ਕਿ ਦੀਪਕ ਨਸ਼ਿਆਂ ਦੇ ਖਿਲਾਫ ਬਠਿੰਡਾ ਤੋਂ ਕੰਨਿਆਕੁਮਾਰੀ (BATHINDA TO KANYAKUMARI) ਤੱਕ 3500 ਕਿਲੋਮੀਟਰ ਪੈਦਲ ਯਾਤਰਾ ਸ਼ੁਰੂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਕ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਫੌਜ ਚ ਡਿਊਟੀ ਕਰਦੇ ਹਨ ਅਤੇ ਮਾਤਾ ਘਰ ਚ ਕੰਮਕਾਰ ਸੰਭਾਲਦੇ ਹਨ, ਉਸਨੇ ਆਪਣੀ ਬੀ.ਕਾਮ (B.COM.) ਦੀ ਪੜਾਈ ਪੂਰੀ ਕਰਨ ਤੋਂ ਬਾਅਦ ਇੱਕ ਨੌਕਰੀ ਕਰਨ ਲੱਗ ਪਿਆ। ਇਸ ਦੌਰਾਨ ਉਸਨੇ ਸੋਚਿਆ ਕਿ ਕੁਝ ਅਲਗ ਕਰਨਾ ਚਾਹੀਦਾ ਹੈ। ਤਾਂ ਜੋ ਲੋਕਾਂ ਨੂੰ ਸੇਧ ਮਿਲੇ।
ਬਠਿੰਡਾ ਤੋਂ ਕੰਨਿਆਕੁਮਾਰੀ ਤੱਕ ਪੈਦਲ ਯਾਤਰਾ
ਦੀਪਕ ਨੇ ਦੇਸ਼ ਅੰਦਰ ਵਧ ਰਹੇ ਨਸ਼ਿਆ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਅਤੇ ਦੇਸ਼ ਅੰਦਰ ਲਗਾਤਾਰ ਨੌਜਵਾਨ ਨਸ਼ਿਆ ਦੀ ਲਪੇਟ ਚ ਆ ਰਹੇ ਹਨ ਜਿਸ ਲਈ ਨੌਜਵਾਨਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ, ਤਾਂ ਉਸਨੇ ਸੋਚਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਜਾਗਰੂਕ ਅਭਿਆਨ ਦੀ ਲੋੜ ਹੈ ਜਿਸ ਦੇ ਚੱਲਦਿਆ ਉਸਨੇ ਬਠਿੰਡਾ ਤੋਂ ਕੰਨਿਆਕੁਮਾਰੀ ਤੱਕ 3500 ਕਿਲੋਮੀਟਰ ਪੈਦਲ ਯਾਤਰਾ ਕਰਨ ਦਾ ਫੈਸਲਾ ਲਿਆ।
ਦੀਪਕ ਨੇ ਨੌਜਵਾਨਾਂ ਨੂੰ ਕੀਤੀ ਅਪੀਲ
ਬਠਿੰਡਾ ਤੋਂ ਕੰਨਿਆਕੁਮਾਰੀ ਤੱਕ ਪੈਦਲ ਯਾਤਰਾ ਕਰ ਰਹੇ ਦੀਪਕ ਦਾ ਕਹਿਣਾ ਹੈ ਕਿ ਪੈਦਲ ਯਾਤਰਾ ਨਾਲ ਸਰੀਰਕ ਤੰਦਰੁਸਤੀ ਬਣੀ ਰਹਿੰਦੀ ਹੈ ਅਤੇ ਭਿਆਨਕ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਤਰੱਕੀ ਲਈ ਅੱਗੇ ਆਉਣਾ ਚਾਹੀਦਾ ਹੈ. ਜੋ ਨੌਜਵਾਨ ਨਸ਼ਿਆਂ ਦੇ ਦਲਦਲ ਅਤੇ ਭੈੜੀ ਸੰਗਤ ਵਿੱਚ ਫਸ ਚੁੱਕੇ ਹਨ। ਉਨ੍ਹਾਂ ਨੂੰ ਆਪ ਖੁਦ ਬਾਹਰ ਆ ਕੇ ਚੰਗੇ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ। ਜਿਸ ਨਾਲ ਅਸੀਂ ਪੰਜਾਬ ਅਤੇ ਦੇਸ਼ ਦੀ ਜਵਾਨੀ ਨੂੰ ਬਚਾ ਸਕਦੇ ਹਾਂ।
ਦੀਪਕ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ 40 ਤੋਂ 50 ਕਿਲੋਮੀਟਰ ਪੈਦਲ ਯਾਤਰਾ ਕਰਕੇ ਆਰਾਮ ਕਰ ਲੈਂਦੇ ਹਨ ਅਤੇ ਫਿਰ ਯਾਤਰਾ ਸ਼ੁਰੂ ਕਰ ਦਿੰਦੇ ਹਨ। ਬਠਿੰਡਾ ਤੋਂ ਕੰਨਿਆਕੁਮਾਰੀ ਲਈ 3500 ਕਿਲੋਮੀਟਰ ਦੇ ਲਗਭਗ ਯਾਤਰਾ 120 ਦਿਨਾਂ ਵਿੱਚ ਪੂਰੀ ਹੋ ਜਾਵੇਗੀ। ਦੀਪਕ ਸਿੰਘ ਨੇ ਦੱਸਿਆ ਕਿ ਉਹਦੇ ਮੋਢੇ ਅਤੇ 35 ਕਿਲੋ ਦੀ ਟੰਗੀ ਕਿੱਟ ਵਿੱਚ ਪੀਣ ਵਾਲਾ ਪਾਣੀ, ਜੂਸ, ਦਵਾਈਆਂ, ਕੱਪੜੇ, ਕੁਝ ਰੋਟੀ, ਜ਼ਰੂਰੀ ਕਾਗਜ਼ਾਤ ਸਮੇਤ ਸਾਮਾਨ ਹੈ। ਪੈਦਲ ਯਾਤਰਾ ਕਰ ਰਹੇ ਦੀਪਕ ਸਿੰਘ ਦੀ ਕਿੱਟ ਦੇ ਪਿੱਛੇ ਬਠਿੰਡਾ ਤੋਂ ਕੰਨਿਆ ਕੁਮਾਰੀ ਪੈਦਲ ਯਾਤਰਾ ਦੇ ਬੈਨਰ ਨੂੰ ਪੜ ਕੇ ਲੋਕ ਜਾਗਰੂਕ ਹੋ ਰਹੇ ਹਨ ਅਤੇ ਦੀਪਕ ਸਿੰਘ ਦੀ ਸ਼ਲਾਘਾ ਕਰਦੇ ਨਜ਼ਰ ਆਏ। ਦੀਪਕ ਸਿੰਘ ਨੇ ਇਹ ਵੀ ਕਿਹਾ ਕਿ ਉਹ 3500 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਵਰਲਡ ਰਿਕਾਰਡ ਵੀ ਬਣਾਏਗਾ।