ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸੇ ਦਰਮਿਆਨ ਹਲਕਾ ਭਦੌੜ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਨਾਲ ਇਸ ਹਲਕੇ ਦੀ ਸਿਆਸਤ ਹੋਰ ਵੀ ਦਿਲਚਸਪ ਬਣੀ ਹੋਈ ਹੈ।
ਇਹ ਵੀ ਪੜੋ: ਚੰਨੀ ਦਾ APP ’ਤੇ ਵਾਰ, ਕਿਹਾ- ਭਗਵੰਤ ਮਾਨ 3 ਸਾਲਾਂ ’ਚ 12ਵੀਂ ਪਾਸ ਕਰਨ ਵਾਲਾ ਸ਼ਰਾਬੀ ਤੇ ਅਨਪੜ੍ਹ ਵਿਅਕਤੀ
ਦੇਰ ਸ਼ਾਮ ਮੁੱਖ ਮੰਤਰੀ ਚਰਨਜੀਤ ਚੰਨੀ ਹਲਕਾ ਭਦੌੜ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ। ਇਸੇ ਦਰਮਿਆਨ ਉਹਨਾਂ ਫਰੀਦਕੋਟ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਤੇ ਲੋਕ ਗਾਇਕ ਮੁਹੰਮਦ ਸਦੀਕ ਦੇ ਗੀਤਾਂ ਦਾ ਆਨੰਦ ਵੀ ਲਿਆ। ਇਸ ਵੀਡੀਓ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਕਾਂਗਰਸੀ ਨੇਤਾ ਦੀਪਇੰਦਰ ਹੁੱਡਾ ਅਤੇ ਨੇਤਾ ਦਰਬਾਰਾ ਸਿੰਘ ਗੁਰੂ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜੋ: ਸਿਖਰਾਂ ’ਤੇ ਪ੍ਰਚਾਰ, ਵੱਡਾ ਸਵਾਲ ਕੌਣ ਜਿੱਤੇਗਾ ਪੰਜਾਬ ?
ਵੀਡੀਓ ਦੇ ਆਖਰ 'ਤੇ ਮੁੱਖ ਮੰਤਰੀ ਚਰਨਜੀਤ ਚੰਨੀ ਹਲਕਾ ਭਦੌੜ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਉਹ ਕਾਂਗਰਸ ਦੇ ਨੇਤਾਵਾਂ ਨੂੰ ਆਖ ਰਹੇ ਹਨ ਕਿ ਹਲਕਾ ਭਦੌੜ ਦੇ ਲੋਕਾਂ ਕੋਲ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰਵਾਉਣ ਦਾ ਇੱਕ ਵੱਡਾ ਮੌਕਾ ਹੈ।
ਉਹਨਾਂ ਨੇ ਕਿਹਾ ਕਿ ਲੋਕ ਮੰਤਰੀਆਂ ਦੀ ਉਡੀਕ ਕਰਦੇ ਹਨ, ਪਰ ਹਲਕਾ ਭਦੌੜ ਵਾਲਿਆਂ ਨੂੰ ਮੁੱਖ ਮੰਤਰੀ ਮਿਲਿਆ ਹੈ। ਜਿਸ ਕਰਕੇ ਇਹ ਮੌਕਾ ਸੰਭਾਲ ਲਿਆ ਜਾਵੇ ਅਤੇ ਘਰ ਘਰ ਡਟ ਜਾਣ ਤੇ ਕਾਂਗਰਸ ਪਾਰਟੀ ਨੂੰ ਜਿਤਾਉਣ। ਮੁੱਖ ਮੰਤਰੀ ਚਰਨਜੀਤ ਚੰਨੀ ਘੱਟੋ-ਘੱਟ 25 ਹਜ਼ਾਰ ਵੋਟ ਦੀ ਲੀਡ ਨਾਲ ਜਿੱਤਣ ਦੀ ਗੱਲ ਆਖ ਰਹੇ ਹਨ।