ਬਰਨਾਲਾ: ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਕੋਈ ਵੀ ਧਰਨਾ ਨਹੀਂ ਲੱਗਣ ਦਿੱਤਾ ਜਾਵੇਗਾ, ਪਰ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਸੇ ਤਹਿਤ ਹੀ ਬਰਨਾਲਾ ਨਗਰ ਕੌਂਸਲ ਦੇ ਸਮੂਹ ਸਫ਼ਾਈ ਸੇਵਕਾਂ ਵੱਲੋਂ ਪਿਛਲੇ 4 ਦਿਨਾਂ ਤੋਂ ਕੰਮ ਛੱਡ ਕੇ ਨਗਰ ਕੌਂਸਲ ਬਰਨਾਲਾ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਬਰਨਾਲਾ ਸ਼ਹਿਰ ਅੰਦਰ ਗੰਦਗੀ ਦੇ ਢੇਰ: ਸਫ਼ਾਈ ਦਾ ਕੰਮ ਠੱਪ ਹੋਣ ਕਾਰਨ ਬਰਨਾਲਾ ਸ਼ਹਿਰ ਗੰਦਗੀ ਦੇ ਢੇਰਾਂ ਵਿੱਚ ਬਦਲ ਗਿਆ ਹੈ। ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਪੂਰੇ ਬਰਨਾਲਾ ਸ਼ਹਿਰ 'ਚ ਗੰਦਗੀ ਦੀ ਬਦਬੂ ਫੈਲੀ ਹੋਈ ਹੈ। ਸ਼ਹਿਰ ਦੇ ਸਦਰ ਬਜ਼ਾਰ, ਬਰਨਾਲਾ ਦੀਆਂ ਗਲੀਆਂ, ਮੁਹੱਲੇ, ਮੁੱਖ ਬਜ਼ਾਰ, ਸੜਕਾਂ ਕਿਨਾਰੇ, ਗੰਦਗੀ ਦੇ ਢੇਰ ਤੋਂ ਨਰਕ ਬਣਦੇ ਨਜ਼ਰ ਆ ਰਹੇ ਹਨ। 4 ਦਿਨਾਂ ਤੋਂ ਪੈਦਲ ਚੱਲਣਾ ਵੀ ਮੁਸ਼ਕਿਲ ਹੈ ਅਤੇ ਬਦਬੂ ਚਾਰੇ ਪਾਸੇ ਦਿਖਾਈ ਦੇ ਰਿਹਾ ਹੈ।
ਵਪਾਰੀਆਂ ਨੇ ਸਮੱਸਿਆਵਾਂ ਦੱਸੀਆਂ: ਇਨ੍ਹਾਂ ਹਾਲਾਤਾਂ ਨੂੰ ਜਾਣਨ ਲਈ ਪਹਿਲੀ ਵਾਰ ਜਦੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਬਰਨਾਲਾ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਮਾਨਸੂਨ ਦਾ ਸੀਜ਼ਨ ਚੱਲ ਰਿਹਾ ਹੈ। ਜੇਕਰ ਥੋੜੀ ਜਿਹੀ ਵੀ ਬਰਸਾਤ ਹੋਈ ਤਾਂ ਗੰਦਗੀ ਦੇ ਇਹ ਢੇਰ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਤੱਕ ਜਾਣਗੇ। ਪਹਿਲਾਂ ਹੀ ਇਸ ਸਮੇਂ ਡੇਂਗੂ ਅਤੇ ਅੱਖਾਂ ਦਾ ਫਲੂ ਕਹਿਰ ਮਚਾ ਰਿਹਾ ਹੈ। ਲੋਕ ਪਹਿਲਾਂ ਹੀ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਗੰਦਗੀ ਨਾਲ ਹੋਰ ਖ਼ਤਰਨਾਕ ਬਿਮਾਰੀਆਂ ਵੀ ਫੈਲ ਸਕਦੀਆਂ ਹਨ। ਜੇਕਰ ਸਫ਼ਾਈ ਕਰਮਚਾਰੀਆਂ ਦੀ ਕੋਈ ਮੰਗ ਜਾਇਜ਼ ਹੈ ਤਾਂ ਉਸ ਨੂੰ ਪ੍ਰਵਾਨ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
- ਰਾਜ ਸਭਾ 'ਚ ਦਿੱਲੀ ਸੇਵਾ ਬਿੱਲ 'ਤੇ ਬੋਲੇ ਸਾਂਸਦ ਰਾਘਵ ਚੱਢਾ, ਕਿਹਾ- ਬਿੱਲ ਰਾਹੀਂ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਦਿੱਤੀ ਚੁਣੌਤੀ
- Card Throwing World Champion: ਇੱਕ ਮਿੰਟ 'ਚ 18 ਤਰਬੂਜਾਂ 'ਤੇ ਕਾਰਡ ਸੁੱਟ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, ਚੀਨ ਨੂੰ ਪਛਾੜਿਆ
- Negligence Of Power Department: ਬਿਜਲੀ ਵਿਭਾਗ ਦੀ ਲਾਪਰਵਾਹੀ ਨੇ 8 ਪਸ਼ੂਆਂ ਦੀ ਲਈ ਜਾਨ, ਭੱਜ ਕੇ ਬਚਿਆ ਪਸ਼ੂ ਪਾਲਕ
ਸਫ਼ਾਈ ਕਰਮਚਾਰੀਆਂ ਦੀ ਮੰਗ: ਉੱਥੇ ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਦੀ ਮੰਗ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਕਰਨ ਦੀ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਹਰ ਸਰਕਾਰ ਲਾਰੇ ਲਗਾ ਕੇ ਸਾਰ ਦਿੰਦੀ ਹੈ, ਪਰ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਉਹਨਾਂ ਨੂੰ ਮਜ਼ਬੂਰੀ ਵਸ ਹੜਤਾਲ ਕਰਨੀ ਪਈ ਹੈ। ਉਹਨਾਂ ਕਿਹਾ ਕਿ ਜਿੰਨ੍ਹਾਂ ਸਮਾਂ ਸਰਕਾਰ ਉਹਨਾਂ ਨੂੰ ਬਣਦੇ-ਬਣਦੇ ਸਾਰੇ ਲਾਭ ਦੇ ਕੇ ਰੈਗੂਲਰ ਨਹੀਂ ਕਰਦੀ, ਉਹ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹੱਟਣਗੇ।