ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਅਤੇ ਭਦੌੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਚਰਨਜੀਤ ਸਿੰਘ ਚੰਨੀ 8 ਮਾਰਚ ਨੂੰ ਭਦੌੜ ਦੇ ਮਿਲਨ ਪੈਲੇਸ ਵਿਖੇ ਸਵੇਰੇ 9 ਵਜੇ ਅਤੇ ਤਪਾ ਦੇ ਰਾਇਲ ਪੈਲੇਸ ਵਿਖੇ ਦੁਪਹਿਰ ਇੱਕ ਵਜੇ ਪਹੁੰਚ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸ਼ੀਲ ਬਾਂਸਲ ਓ.ਐੱਸ.ਡੀ ਮੁੱਖ ਮੰਤਰੀ ਨੇ ਦੱਸਿਆ ਕਿ 8 ਮਾਰਚ ਨੂੰ ਸਵੇਰੇ 9 ਵਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਭਦੌੜ ਵਿਖੇ ਕਾਂਗਰਸੀ ਵਰਕਰ ਅਹੁਦੇਦਾਰ ਪੋਲਿੰਗ ਏਜੰਟ ਬੂਥ ਕਮੇਟੀ ਵਰਕਰ ਅਤੇ ਕਾਂਗਰਸ ਇਸਤਰੀ ਵਿੰਗ ਦੇ ਸਾਰੇ ਮੈਂਬਰਾਂ ਨੂੰ ਮਿਲਣ ਲਈ ਹਲਕਾ ਭਦੌੜ ਵਿਖੇ ਪਹੁੰਚ ਰਹੇ ਹਨ।
ਜਿੱਥੇ ਉਹ ਸ਼ਹਿਰ ਭਦੌੜ ਅਤੇ ਤਪਾ ਵਿਖੇ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪ੍ਰੋਗਰਾਮ 7 ਮਾਰਚ ਨੂੰ ਰੱਖਿਆ ਗਿਆ ਸੀ, ਪਰ ਕੁਝ ਕਾਰਨਾਂ ਕਰਕੇ ਇਹ ਪ੍ਰੋਗਰਾਮ 7 ਮਾਰਚ ਦੀ ਜਗ੍ਹਾ 8 ਮਾਰਚ ਨੁੂੰ ਹੋਵੇਗਾ।
ਇਹ ਵੀ ਪੜੋ:- ਚਰਨਜੀਤ ਚੰਨੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਜਾਣੋ ਕਿਸ ਮੁੱਦੇ 'ਤੇ ਹੋਈ ਚਰਚਾ