ETV Bharat / state

ਭਦੌੜ ਹਲਕੇ 'ਚ ਚਰਨਜੀਤ ਚੰਨੀ ਅੱਧ ਵਿਚਕਾਰ ਛੱਡ ਕੇ ਗਏ ਰੋਡ ਸ਼ੋਅ ! - ਮੁੱਖ ਮੰਤਰੀ ਚੰਨੀ ਚੋਣ ਪ੍ਰਚਾਰ ਅੱਧ ਵਿਚਕਾਰ ਛੱਡ ਕੇ ਚਲੇ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਭਦੌੜ ਵਿੱਚ ਆਪਣੇ ਲਈ ਪ੍ਰਚਾਰ ਕਰਨ ਪੁੱਜੇ। ਅੱਜ ਸ਼ੁੱਕਰਾਵਰ ਨੂੰ ਉਹਨਾਂ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਰੋਡ ਸ਼ੋਅ ਕੱਢਿਆ ਗਿਆ। ਪ੍ਰੰਤੂ ਮੁੱਖ ਮੰਤਰੀ ਚੰਨੀ ਚੋਣ ਪ੍ਰਚਾਰ ਅੱਧ ਵਿਚਕਾਰ ਛੱਡ ਕੇ ਚਲੇ ਗਏ।

ਭਦੌੜ ਹਲਕੇ 'ਚ ਚਰਨਜੀਤ ਚੰਨੀ ਅੱਧ ਵਿਚਕਾਰ ਛੱਡ ਕੇ ਗਏ ਰੋਡ ਸ਼ੋਅ

author img

By

Published : Feb 18, 2022, 4:38 PM IST

ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਲਈ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਆਖਰੀ ਦਿਨ ਦਿੱਗਜ ਲਗਾਤਾਰ ਆਪੋ ਆਪਣੇ ਉਮੀਦਵਾਰਾਂ ਦੇ ਹੱਕ ’ਚ ਜੋਸ਼ੋ ਖਰੋਸ ਨਾਲ ਚੋਣ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ।

ਇਸੇ ਤਹਿਤ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ਼ੁੱਕਰਾਵਰ ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਭਦੌੜ ਵਿੱਚ ਆਪਣੇ ਲਈ ਪ੍ਰਚਾਰ ਕਰਨ ਪੁੱਜੇ। ਅੱਜ ਸ਼ੁੱਕਰਾਵਰ ਉਹਨਾਂ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਰੋਡ ਸ਼ੋਅ ਕੱਢਿਆ ਗਿਆ। ਪ੍ਰੰਤੂ ਮੁੱਖ ਮੰਤਰੀ ਚੋਣ ਪ੍ਰਚਾਰ ਅੱਧ ਵਿਚਕਾਰ ਛੱਡ ਕੇ ਚਲੇ ਗਏ।

ਅੱਜ ਉਹਨਾਂ ਵੱਲੋਂ ਹਲਕੇ ਦੇ 17 ਪਿੰਡਾਂ ਵਿੱਚ ਰੋਡ ਸ਼ੋਅ ਕੱਢਿਆ ਜਾਣਾ ਸੀ, ਜਦਕਿ ਉਹ ਸਿਰਫ਼ ਸੱਤ ਪਿੰਡਾਂ ਵਿੱਚ ਹੀ ਰੋਡ ਸ਼ੋਅ ਕੱਢ ਸਕੇ। ਉਹਨਾਂ ਨਾਲ ਰੋਡ ਸ਼ੋਅ ਦੌਰਾਨ ਸਿੱਧੂ ਮੂਸੇ ਵਾਲਾ, ਐਮ.ਪੀ ਮੁਹੰਮਦ ਸਦੀਕ, ਦਰਬਾਰਾ ਸਿੰਘ ਗੁਰੂ ਅਤੇ ਬੀਬੀ ਸੁਰਿੰਦਰ ਕੌਰ ਬਾਲੀਆ ਵੀ ਮੌਜੂਦ ਸਨ।

ਭਦੌੜ ਹਲਕੇ 'ਚ ਚਰਨਜੀਤ ਚੰਨੀ ਅੱਧ ਵਿਚਕਾਰ ਛੱਡ ਕੇ ਗਏ ਰੋਡ ਸ਼ੋਅ

ਇਸ ਸਬੰਧੀ ਗੱਲਬਾਤ ਕਰਦਿਆਂ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਕਿਹਾ ਕਿ ਅੱਜ ਸ਼ੁੱਕਰਾਵਰ ਨੂੰ ਮੁੱਖ ਮੰਤਰੀ ਚੰਨੀ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਰੋਡ ਸ਼ੋਅ ਕੱਢਿਆ ਗਿਆ, ਇਸ ਰੋਡ ਸ਼ੋਅ ਦੌਰਾਨ ਹਲਕੇ ਦੇ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਤਬੀਅਤ ਖ਼ਰਾਬ ਹੋਣ ਅਤੇ ਜ਼ਰੂਰੀ ਕੰਮ ਕਰਕੇ ਵਾਪਸ ਮੁੜਨਾ ਪਿਆ।

ਇਸ ਕਰਕੇ ਉਹਨਾਂ ਦਾ ਰੋਡ ਸ਼ੋਅ ਹੁਣ ਪਾਰਟੀ ਦੇ ਭਦੌੜ ਹਲਕੇ ਦੇ ਵਿਧਾਇਕ ਕੱਢ ਰਹੇ ਹਨ। ਉਹਨਾਂ ਕਿਹਾ ਕਿ ਇਸ ਵਾਰ ਭਦੌੜ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਹਵਾ ਹੈ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਡੀ ਲੀਡ ਨਾਲ ਜਿੱਤ ਦਰਜ ਕਰਕੇ ਮੁੜ ਪੰਜਾਬ ਦੇ ਮੁੱਖ ਮੰਤਰੀ ਬਣਨਗੇ।

ਇਹ ਵੀ ਪੜੋ: ਸਿੱਧੂ ਦੀ NRI ਭੈਣ ਨੇ ਕੌਮੀ ਮਹਿਲਾ ਕਮਿਸ਼ਨ ਕੋਲ ਕੀਤੀ ਸ਼ਿਕਾਇਤ

ETV Bharat Logo

Copyright © 2024 Ushodaya Enterprises Pvt. Ltd., All Rights Reserved.