ਬਰਨਾਲਾ: ਪੁਲਿਸ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲਿਆਂ ‘ਤੇ ਸਖ਼ਤਾਈ ਜਾਰੀ ਹੈ। ਜਿਸ ਤਹਿਤ ਜ਼ਿਲ੍ਹੇ ਭਰ ’ਚ ਬੁਲਿਟ ਦੇ ਪਟਾਕੇ ਮਾਰਨ ਵਾਲੇ ਸਾਈਲੈਂਸਰ ਉਤਾਰ ਕੇ ਨਸ਼ਟ ਕੀਤੇ ਜਾ ਰਹੇ ਹਨ। ਪਹਿਲਾਂ ਜਿੱਥੇ ਪੁਲਿਸ ਵੱਲੋਂ ਹਥੌੜੇ ਅਤੇ ਰੋੜਰੋਲਰ ਨਾਲ ਸਾਈਲੈਂਸਰਾਂ ਨੂੰ ਤੋੜਿਆ ਗਿਆ ਸੀ। ਉਥੇ ਅੱਜ ਪੁਲਿਸ ਵਲੋਂ ਬੁਲਟ ਦੇ ਪਟਾਕੇ ਵਾਲੇ ਸਾਈਲੈਂਸਰ ਉਤਾਰ ਕੇ ਕਟਰ ਨਾਲ ਕੱਟ ਕੇ ਨਸ਼ਟ ਕੀਤੇ ਗਏ। ਪੁਲਿਸ ਵੱਲੋਂ ਇਸ ਮੁਹਿੰਮ ਤਹਿਤ ਹੁਣ ਤੱਕ ਜ਼ਿਲ੍ਹੇ ਭਰ ਵਿੱਚੋਂ 150 ਦੇ ਕਰੀਬ ਮੋਡੀਫ਼ਾਈ ਕੀਤੇ ਪਟਾਕੇ ਵਾਲੇ ਉਤਾਰ ਕੇ ਨਸ਼ਟ ਕੀਤੇ ਜਾ ਚੁੱਕੇ ਹਨ, ਜਦੋਂਕਿ 200 ਲੋਕਾਂ ਦੇ ਚਾਲਾਨ ਕੀਤੇ ਗਏ ਹਨ। ਸ਼ਹਿਰ ਨਿਵਾਸੀਆਂ ਵਲੋਂ ਬਰਨਾਲਾ ਪੁਲਿਸ ਦੇ ਇਸ ਉਪਰਾਲੇ ਦੀ ਖ਼ੂਬ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਰਾਏਕੋਟ ਦੇ ਐੱਸਡੀਐਮ ਵੱਲੋਂ ਕਣਕ ਦੀ ਖਰੀਦ ਸਬੰਧੀ ਕੀਤੀ ਗਈ ਵਿਸ਼ੇਸ਼ ਮੀਟਿੰਗ
ਇਸ ਸਬੰਧੀ ਬਰਨਾਲਾ ਪੁਲਿਸ ਦੇ ਸਬ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਬੋਰਡ ਦੀਆਂ ਹਦਾਇਤਾਂ ਤਹਿਤ ਬਰਨਾਲਾ ਪੁਲਿਸ ਵਲੋਂ ਐਸਐਸਪੀ ਬਰਨਾਲਾ ਦੀ ਅਗਵਾਈ ਵਿੱਚ ਬੁਲਿਟ ਦੇ ਪਟਾਕੇ ਪਾ ਕੇ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਸਖ਼ਤੀ ਕੀਤੀ ਜਾ ਚੁੱਕੀ ਹੈ। ਜਿਸ ਤਹਿਤ ਪਟਾਕੇ ਮਾਰਨ ਵਾਲੇ ਬੁਲਿਟਾਂ ਦੇ ਸਾਈਲੈਂਸਰ ਉਤਾਰ ਕੇ ਨਸ਼ਟ ਕਰਵਾਏ ਜਾ ਰਹੇ ਹਨ। ਹੁ
ਇਹ ਵੀ ਪੜੋ: ਕਿਸਾਨਾਂ ਦਾ ਕੱਲ੍ਹ ਕੇ.ਐੱਮ.ਪੀ. ਜਾਮ, ਹਰਿਆਣਾ ਪੁਲਿਸ ਵੱਲੋਂ ਐਡਵਾਜ਼ਰੀ ਜਾਰੀ