ETV Bharat / state

ਨੇਤਰਹੀਣ ਹੋਣ ਦੇ ਬਾਵਜੂਦ ਕਿਰਤ ਦੀ ਕਮਾਈ ਕਰਨ ਵਾਲਾ ਸੁਖਵਿੰਦਰ ਸਭ ਲਈ ਬਣਿਆ ਮਿਸਾਲ - ਬਚਪਨ ਤੋਂ ਹੀ ਅੰਨ੍ਹਾ

ਨੇਤਰਹੀਣ ਨੌਜਵਾਨ ਸੁਖਵਿੰਦਰ ਸਿੰਘ (Blind youth Sukhwinder Singh) ਸਰੀਰਕ ਤੌਰ ਉੱਤੇ ਅਪਾਹਜ ਹੋਣ ਦੇ ਬਾਵਜੂਦ ਹੱਥੀਂ ਕਿਰਤ ਕਰਕੇ ਚੰਗੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਨੇਤਰਹੀਣ ਸੁਖਵਿੰਦਰ ਸਿੰਘ ਇਕ ਦੁਕਾਨ ਉੱਤੇ ਕੰਮ ਕਰਦਾ ਹੈ ਅਤੇ ਦੁਕਾਨ ਉਪਰ ਹਰ ਤਰ੍ਹਾਂ ਦੇ ਸਮਾਨ ਨੂੰ ਦੇਣ ਤੋਂ ਇਲਾਵਾ ਪੈਸਿਆਂ ਦੇ ਲੈਣ ਦੇਣ ਦਾ ਕੰਮ ਵੀ ਬਾਖੂਬੀ ਜਾਣਦਾ ਹੈ।

Blind Sukhwinder Singh of Barnala became an example for the people
ਨੇਤਰਹੀਣ ਸੁਖਵਿੰਦਰ ਸਿੰਘ ਲੋਕਾਂ ਲਈ ਬਣਿਆ ਮਿਸਾਲ
author img

By

Published : Oct 29, 2022, 4:24 PM IST

ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਭੈਣੀ ਮਹਿਰਾਜ ਦਾ ਨੇਤਰਹੀਣ ਨੌਜਵਾਨ ਸੁਖਵਿੰਦਰ (Sukhwinder a blind youth from Barnala) ਸਿੰਘ ਸਰੀਰਕ ਤੌਰ ਉੱਤੇ ਅਪਾਹਜ ਹੋਣ ਦੇ ਬਾਵਜੂਦ ਹੱਥੀਂ ਕਿਰਤ ਕਰਕੇ ਚੰਗੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਨੇਤਰਹੀਣ ਸੁਖਵਿੰਦਰ ਸਿੰਘ ਇਕ ਦੁਕਾਨ ਉੱਤੇ ਕੰਮ ਕਰਦਾ ਹੈ ਅਤੇ ਦੁਕਾਨ ਉਪਰ ਹਰ ਤਰ੍ਹਾਂ ਦੇ ਸਮਾਨ ਨੂੰ ਦੇਣ ਤੋਂ ਇਲਾਵਾ ਪੈਸਿਆਂ ਦੇ ਲੈਣ ਦੇਣ ਦਾ ਕੰਮ ਵੀ ਬਾਖੂਬੀ ਜਾਣਦਾ ਹੈ। ਅੱਖੋਂ ਮੁਨਾਖ਼ਾ ਹੋਣ ਦੇ ਬਾਵਜੂਦ ਸੁਖਵਿੰਦਰ ਦੁਕਾਨ ਉਪਰ ਪਈ ਹਰ ਚੀਜ਼ ਗਾਹਕਾਂ ਨੂੰ ਆਪਣੀ ਸਮਝ ਮੁਤਾਬਕ ਫ਼ੜਾਉਂਦਾ ਹੈ।

Blind Sukhwinder Singh of Barnala became an example for the people
ਨੇਤਰਹੀਣ ਸੁਖਵਿੰਦਰ ਸਿੰਘ ਲੋਕਾਂ ਲਈ ਬਣਿਆ ਮਿਸਾਲ

ਸੁਖਵਿੰਦਰ ਵਿਧਾਨ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕਾ (He contested as an independent candidate) ਹੈ। ਨੇਤਰਹੀਣ ਨੌਜਵਾਨ ਸੁਖਵਿੰਦਰ ਸਿੰਘ ਦੇ ਦੁਕਾਨਦਾਰ ਮਾਲਕ ਅਤੇ ਗਾਹਕਾਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਆਮ ਲੋਕਾਂ ਵਾਂਗ ਗਾਹਕਾਂ ਨੂੰ ਸਮਾਨ ਦਿੰਦਾ ਹੈੇ। ਉਸੇ ਹੀ ਨੇਤਰਹੀਣ ਸੁਖਵਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਰਹਿ ਕੇ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਨੇਤਰਹੀਣ ਨੌਜਵਾਨ ਸੁਖਵਿੰਦਰ ਸਿੰਘ ਦੀ ਦੁਕਾਨ ਦੇ ਮਾਲਕ ਬਲਬੀਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪਿਛਲੇ 6 ਸਾਲਾਂ ਤੋਂ ਉਨ੍ਹਾਂ ਦੀ ਦੁਕਾਨ ਉੱਤੇ ਕੰਮ ਕਰਦਾ ਹੈ ਅਤੇ ਸਾਮਾਨ ਵੇਚਣ ਅਤੇ ਗਾਹਕਾਂ ਤੋਂ ਪੈਸੇ ਲੈਣ ਆਦਿ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੱਕ ਉਨ੍ਹਾਂ ਨੂੰ ਸੁਖਵਿੰਦਰ ਸਿੰਘ ਨਾਲ ਕੋਈ ਦਿੱਕਤ ਨਹੀਂ ਆਈ ਅਤੇ ਸੁਖਵਿੰਦਰ ਸਿੰਘ ਨੇਤਰਹੀਣ ਹੋਣ ਦੇ ਬਾਵਜੂਦ ਦੁਕਾਨ ਨੂੰ ਚੰਗੀ ਤਰ੍ਹਾਂ ਚਲਾਉਂਦਾ ਹੈ। ਉਸ ਨੇ ਇਹ ਵੀ ਕਿਹਾ ਕਿ ਇੱਕ ਵਾਰ ਸੁਖਵਿੰਦਰ ਸਿੰਘ ਆਪਣੇ ਹੱਥਾਂ ਨਾਲ ਦੁਕਾਨ ਵਿੱਚ ਸਾਮਾਨ ਰੱਖ ਦਿੰਦਾ ਹੈ, ਜਿਸ ਤੋਂ ਬਾਅਦ ਉਹ ਬਿਨਾਂ ਠੋਕਰ ਤੋਂ ਸਾਮਾਨ ਕੱਢ ਕੇ ਗਾਹਕਾਂ ਨੂੰ ਦਿੰਦਾ ਹੈ ਅਤੇ ਪੈਸੇ ਵੀ ਖੁਦ ਲੈ ਲੈਂਦਾ ਹੈ।

ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਨੂੰ ਭਾਵੇਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਹੈ, ਪਰ ਉਹ ਉਨ੍ਹਾਂ ਲੋਕਾਂ ਨਾਲੋਂ ਬਿਹਤਰ ਕੰਮ ਕਰਦਾ ਹੈ ਜੋ ਆਪਣੀਆਂ ਅੱਖਾਂ ਰਾਹੀਂ ਦੇਖ ਸਕਦੇ ਹਨ ਅਤੇ ਪੂਰੀ ਤਰ੍ਹਾਂ ਇਮਾਨਦਾਰ ਹਨ।

ਇਸ ਦੇ ਨਾਲ ਹੀ ਦੁਕਾਨ ਉੱਤੇ ਸਾਮਾਨ ਲੈਣ ਲਈ ਆਏ ਗਾਹਕ ਸੁਰਜੀਤ ਸਿੰਘ ਅਤੇ ਬੰਟੀ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇਸ ਦੁਕਾਨ 'ਤੇ ਆ ਰਹੇ ਹਨ ਅਤੇ ਸੁਖਵਿੰਦਰ ਸਿੰਘ ਨੇਤਰਹੀਣ ਹੋਣ ਦੇ ਬਾਵਜੂਦ ਸਾਮਾਨ ਪੂਰਾ ਦਿੰਦਾ ਹੈ ਅਤੇ ਅੱਜ ਤੱਕ ਕਦੇ ਵੀ ਕੋਈ ਦਿੱਕਤ ਨਹੀਂ ਆਈ। ਜਦਕਿ ਉਨ੍ਹਾਂ ਦੱਸਿਆ ਕਿ ਨੇਤਰਹੀਣ ਨੌਜਵਾਨ ਸੁਖਵਿੰਦਰ ਸਿੰਘ ਸੀਮਿੰਟ ਦੀਆਂ ਬੋਰੀਆਂ ਤੇ ਹੋਰ ਸਮਾਨ ਵੀ ਖ਼ੁਦ ਗਿਣਦਾ ਹੈ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਮਾਨ ਦਿੰਦਾ ਹੈ ਅਤੇ ਅੱਜ ਤੱਕ ਕਦੇ ਵੀ ਕੋਈ ਚੀਜ਼ ਘੱਟ ਜਾਂ ਵੱਧ ਨਹੀਂ ਹੋਈ ਹੈ। ਜਦਕਿ ਉਨ੍ਹਾਂ ਦੱਸਿਆ ਕਿ ਜੋ ਪੈਸੇ ਉਹ ਸੁਖਵਿੰਦਰ ਸਿੰਘ ਨੂੰ ਦਿੰਦਾ ਹੈ, ਉਹ ਜਾਣਦਾ ਹੈ ਅਤੇ ਦੇਖਦਾ ਹੈ ਕਿ ਇਹ ਕਿੰਨੇ ਰੁਪਏ ਦਾ ਨੋਟ ਹੈ ਅਤੇ ਉਹ ਬਾਕੀ ਦੇ ਪੈਸੇ ਵੀ ਵਾਪਸ ਕਰ ਦਿੰਦਾ ਹੈ।

ਉੱਥੇ ਹੀ ਨੇਤਰਹੀਣ ਨੌਜਵਾਨ ਸੁਖਵਿੰਦਰ ਸਿੰਘ ਨੂੰ ਦੱਸਿਆ ਕਿ ਉਹ ਬਚਪਨ ਤੋਂ ਹੀ ਅੰਨ੍ਹਾ (Blind since childhood) ਹੈ। ਪਰ ਇਸਦੇ ਬਾਵਜੂਦ ਉਹ ਨਾ ਤਾਂ ਕਿਸੇ ਦਾ ਗੁਲਾਮ ਨਹੀਂ ਹੈ ਅਤੇ ਕਿਸੇ 'ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ। ਇਸ ਲਈ ਉਸ ਨੇ ਇਸ ਦੁਕਾਨ 'ਤੇ ਕੰਮ ਕਰਨ ਦਾ ਫੈਸਲਾ ਕੀਤਾ। ਉਹ ਬਿਨਾਂ ਕਿਸੇ ਸਮੱਸਿਆ ਦੇ ਕੰਮ ਕਰਵਾਉਂਦਾ ਹੈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਦੁਕਾਨ ਦੇ ਮਾਲਕ ਅਤੇ ਗਾਹਕ ਸਾਰੇ ਪੂਰਾ ਸਹਿਯੋਗ ਦਿੰਦੇ ਹਨ।

ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜੇਕਰ ਉਹ ਕੰਮ ਨਹੀਂ ਕਰੇਗਾ ਤਾਂ ਉਸ ਦਾ ਸਰੀਰ ਪੂਰੀ ਤਰ੍ਹਾਂ ਨਕਾਰਾ ਹੋ ਜਾਵੇਗਾ ਅਤੇ ਉਸ ਦਾ ਦਿਮਾਗ ਵੀ ਕੰਮ ਨਹੀਂ ਕਰੇਗਾ, ਪਰ ਹੁਣ ਇਸ ਦੁਕਾਨ ਉੱਤੇ ਕੰਮ ਕਰਨ ਤੋਂ ਬਾਅਦ ਉਸ ਦਾ ਮਨ ਅਤੇ ਸਰੀਰ ਵਧੀਆ ਕੰਮ ਕਰ ਰਿਹਾ ਹੈ, ਜਿਸ ਤੋਂ ਉਹ ਖੁਸ਼ ਹੈ

ਇਹ ਵੀ ਪੜ੍ਹੋ: ਪੁਲਿਸ ਨਾਲ ਸਿੱਧੇ ਮੁਕਾਬਲੇ ਵਿੱਚ ਗੈਂਗਸਟਰ ਹੋਇਆ ਫਰਾਰ, ਸਾਂਸਦ ਬਿੱਟੂ ਨਾਲ ਗੈਂਗਸਟਰ ਦੀਆਂ ਤਸਵੀਰਾਂ ਹੋਈਆਂ ਵਾਇਰਲ

ਉਸ ਨੇ ਦੱਸਿਆ ਕਿ ਉਹ ਸ਼ਾਇਰੀ ਦਾ ਵੀ ਸ਼ੌਕੀਨ ਹੈ ਅਤੇ ਉਸ ਨੇ ਯੂ-ਟਿਊਬ ਉੱਤੇ ਇਕ ਚੈਨਲ ਵੀ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਆਜ਼ਾਦ ਤੌਰ ਤੇ ਚੋਣ ਵੀ ਲੜੀ ਸੀ ਅਤੇ ਉਹ ਅਗਲੀਆਂ ਚੋਣਾਂ ਵੀ ਲੜਦਾ ਰਹੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਨਸ਼ੇ ਛੱਡ ਕੇ ਸਖ਼ਤ ਮਿਹਨਤ ਕਰਨ ਅਤੇ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਤਾਂ ਉਹਨਾਂ ਨੂੰ ਕੈਨੇਡਾ ਆਦਿ ਜਾਣ ਦੀ ਲੋੜ ਨਹੀਂ ਪਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.