ETV Bharat / state

ਟੋਲ ਪਲਾਜ਼ਾ ਉਪਰ ਲੱਗਿਆ BKU ਡਕੌਂਦਾ ਦਾ ਧਰਨਾ ਪੱਕੇ ਮੋਰਚੇ ਵਿੱਚ ਤਬਦੀਲ

ਪਿੰਡ ਚੀਮਾ ਨੇੜੇ ਟੋਲ ਪਲਾਜ਼ੇ ਉਪਰ ਬੀਕੇਯੂ ਡਕੌਂਦਾ ਦਾ ਚੱਲ ਰਿਹਾ ਧਰਨਾ ਹੁਣ ਪੱਕੇ ਮੋਰਚੇ ਵਿੱਚ ਬਦਲ ਗਿਆ ਹੈ। ਪੰਜ ਦਿਨਾਂ ਤੋਂ ਕਿਸਾਨ ਜੱਥੇਬੰਦੀ ਦਾ ਮੋਰਚਾ ਜਾਰੀ ਹੈ ਅਤੇ ਟੋਲ ਪਲਾਜ਼ਾ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਟੋਲ ਪਲਾਜ਼ਾ ਉਪਰ ਲੱਗਿਆ BKU ਡਕੌਂਦਾ ਦਾ ਧਰਨਾ ਪੱਕੇ ਮੋਰਚੇ ਵਿੱਚ ਤਬਦੀਲ
ਟੋਲ ਪਲਾਜ਼ਾ ਉਪਰ ਲੱਗਿਆ BKU ਡਕੌਂਦਾ ਦਾ ਧਰਨਾ ਪੱਕੇ ਮੋਰਚੇ ਵਿੱਚ ਤਬਦੀਲ
author img

By

Published : Aug 30, 2022, 5:54 PM IST

Updated : Aug 30, 2022, 6:31 PM IST

ਬਰਨਾਲਾ: ਪਿੰਡ ਚੀਮਾ ਨੇੜੇ ਟੋਲ ਪਲਾਜ਼ੇ ਉਪਰ ਬੀਕੇਯੂ ਡਕੌਂਦਾ ਦਾ ਚੱਲ ਰਿਹਾ ਧਰਨਾ ਹੁਣ ਪੱਕੇ ਮੋਰਚੇ ਵਿੱਚ ਬਦਲ ਗਿਆ ਹੈ। ਪੰਜ ਦਿਨਾਂ ਤੋਂ ਕਿਸਾਨ ਜੱਥੇਬੰਦੀ ਦਾ ਮੋਰਚਾ ਜਾਰੀ ਹੈ ਅਤੇ ਟੋਲ ਪਲਾਜ਼ਾ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੰਜ ਦਿਨਾਂ ਤੋਂ ਹੀ ਕਿਸਾਨਾਂ ਨੇ ਟੋਲ ਨੂੰ ਪਰਚੀ ਫ਼ਰੀ ਕੀਤਾ ਹੋਇਆ ਹੈ ਅਤੇ ਆਉਣ ਜਾਣ ਵਾਲੇ ਵਹੀਕਲ ਬਿਨ੍ਹਾਂ ਟੋਲ ਪਰਚੀ ਦਿੱਤੇ ਟੋਲ ਤੋਂ ਲੰਘਾਏ ਜਾ ਰਹੇ ਹਨ।

ਟੋਲ ਪਲਾਜ਼ਾ ਉਪਰ ਲੱਗਿਆ BKU ਡਕੌਂਦਾ ਦਾ ਧਰਨਾ ਪੱਕੇ ਮੋਰਚੇ ਵਿੱਚ ਤਬਦੀਲ
ਟੋਲ ਪਲਾਜ਼ਾ ਉਪਰ ਲੱਗਿਆ BKU ਡਕੌਂਦਾ ਦਾ ਧਰਨਾ ਪੱਕੇ ਮੋਰਚੇ ਵਿੱਚ ਤਬਦੀਲ

ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਟੋਲ ਨਿਯਮਾਂ ਦੇ ਉਲਟ ਗਲਤ ਜਗ੍ਹਾ ਲਗਾਇਆ ਗਿਆ ਹੈ, ਜਿਸ ਕਰਕੇ ਇਸ ਨੂੰ ਤਬਦੀਲ ਕਰਕੇ ਸਿਰਫ ਇਕੱਲੇ ਮੋਗਾ ਰੋਡ 'ਤੇ ਲਗਾਇਆ ਜਾਵੇ। ਇਸੇ ਮੰਗ ਨੂੰ ਲੈਕੇ ਉਹਨਾਂ ਨੇ ਧਰਨਾ ਸ਼ੁਰੂ ਕੀਤਾ ਹੈ, ਜੋ ਹੁਣ ਪੱਕੇ ਮੋਰਚੇ ਵਿੱਚ ਬਦਲ ਗਿਆ ਹੈ‌।

ਉਹਨਾਂ ਕਿਹਾ ਕਿ ਬਾਜਾਖਾਨਾ ਰੋਡ ਦੀ ਸੜਕ ਬਹੁਤ ਮਾੜੀ ਹੈ, ਜਦਕਿ ਟੋਲ ਟੈਕਸ ਸਭ ਤੋਂ ਲਿਆ ਜਾ ਰਿਹਾ ਹੋ, ਜੋ ਸਰਾਸਰ ਧੱਕਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਉਹਨਾਂ ਦੀ ਡੀਸੀ ਬਰਨਾਲਾ ਨਾਲ ਇਸ ਸਬੰਧੀ ਮੀਟਿੰਗ ਹੋਈ ਹੈ ਅਤੇ ਉਹਨਾਂ ਨੇ ਤੱਥਾਂ ਆਧਾਰਿਤ ਜਾਣਕਾਰੀ ਡੀਸੀ ਬਰਨਾਲਾ ਨਾਲ ਸਾਂਝੀ ਕਰਕੇ ਇਸ ਟੋਲ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਟੋਲ ਦੀ ਜਗ੍ਹਾ ਤਬਦੀਲ ਨਹੀਂ ਹੁੰਦੀ, ਉਹ ਆਪਣਾ ਮੋਰਚਾ ਜਾਰੀ ਰੱਖਣਗੇ।

ਇਹ ਵੀ ਪੜ੍ਹੋ: ਅੰਨਾ ਹਜ਼ਾਰੇ ਨੇ ਦਿੱਲੀ ਦੀ ਆਬਕਾਰੀ ਨੀਤੀ ਦੀ ਕੀਤੀ ਆਲੋਚਨਾ, ਚਿੱਠੀ ਲਿਖ ਕੇ ਪ੍ਰਗਟਾਇਆ ਰੋਸ

Last Updated : Aug 30, 2022, 6:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.