ETV Bharat / state

ਬਰਨਾਲਾ 'ਚ ਭਾਜਪਾ ਵਰਕਰਾਂ ਨੇ ਅਮਨ ਅਰੋੜਾ ਵਿਰੁੱਧ ਕੀਤਾ ਪ੍ਰਦਰਸ਼ਨ - " ਆਪ " ਵਿਧਾਇਕ ਅਮਨ ਅਰੋੜਾ

ਬਰਨਾਲਾ 'ਚ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ 'ਆਪ' ਦੇ ਵਿਧਾਇਕ ਅਮਨ ਅਰੋੜਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਅਮਨ ਅਰੋੜਾ ਵੱਲੋਂ ਵਿਦੇਸ਼ੀ ਗਾਵਾਂ ਲਈ ਬੂਚੜਖਾਨੇ ਬਣਾਉਣ ਦੀ ਗੱਲ ਨੂੰ ਲੈ ਕੇ ਕੀਤਾ ਗਿਆ।

ਫੋਟੋ
ਫੋਟੋ
author img

By

Published : Feb 29, 2020, 8:39 PM IST

ਬਰਨਾਲਾ: ਭਾਜਪਾ ਆਗੂਆਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਅਮਨ ਅਰੋੜਾ ਦਾ ਪੁਤਲਾ ਸਾੜਿਆ ਤੇ 'ਆਪ' ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਹਿੰਦੂ ਧਰਮ 'ਚ ਗਊਆਂ ਦੀ ਪੂਜਾ ਕੀਤੀ ਜਾਂਦੀ ਹੈ। ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਦੌਰਾਨ ਅਮਨ ਅਰੋੜਾ ਵੱਲੋਂ ਗਊਆਂ ਨੂੰ ਮਾਰਨ ਲਈ ਮਤਾ ਲਿਆਂਦਾ ਗਿਆ ਸੀ। ਉਹ ਇਸ ਮਤੇ ਦਾ ਵਿਰੋਧ ਕਰਦੇ ਹਨ। ਉਨ੍ਹਾਂ ਆਖਿਆ ਕਿ ਅਮਨ ਅਰੋੜਾ ਨੇ ਬੂਚੜਖਾਨੇ ਖੋਲ੍ਹਣ ਦੀ ਗੱਲ ਕਹਿ ਕੇ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਭਾਜਪਾ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਉਨ੍ਹਾਂ ਕਿਹਾ ਕਿ ਬੇਸ਼ਕ ਅਵਾਰਾ ਪਸ਼ੂਆਂ ਕਾਰਨ ਲੋਕਾਂ ਨੂੰ ਸਮੱਸਿਆ ਝੱਲਣੀ ਪੈ ਰਹੀ ਹੈ, ਤੇ ਇਹ ਸੜਕ ਹਾਦਸੇ ਦਾ ਕਾਰਨ ਬਣਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਗਊਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਜਾਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਗਊ ਟੈਕਸ ਵਸੂਲ ਰਹੀ ਹੈ ਪਰ ਉਸ ਦੇ ਬਾਵਜੂਦ ਟੈਕਸ ਦੇ ਰੂਪ 'ਚ ਇਕੱਠਾ ਕੀਤਾ ਪੈਸਾ ਅਵਾਰਾ ਪਸ਼ੂਆਂ ਦੇ ਹੱਲ ਲਈ ਵਰਤਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਜਟ ਦੌਰਾਨ ਅਵਾਰਾ ਪਸ਼ੂਆਂ ਦੇ ਹੱਲ ਲਈ ਰੱਖੇ ਗਏ 25 ਕਰੋੜ ਰੁਪਏ ਦੀ ਰਕਮ ਬਹੁਤ ਘੱਟ ਹੈ।

ਹੋਰ ਪੜ੍ਹੋ : ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਭਾਰੀ ਮੀਂਹ ਨਾਲ ਹੋਈ ਗੜੇਮਾਰੀ

ਇਸ ਤੋਂ ਇਲਾਵਾ ਦਿੱਲੀ ਹਿੰਸਾ ਦਾ ਵਿਰੋਧ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਹਿੰਸਾ ਕਰਵਾਉਣ 'ਚ ਆਮ ਆਦਮੀ ਪਾਰਟੀ ਦਾ ਹੱਥ ਹੈ। ਵਿਦੇਸ਼ੀ ਮਹਿਮਾਨ ਡੋਨਾਲਡ ਟਰੰਪ ਦੇ ਆਉਣ ਤੇ 'ਆਪ' ਦੇ ਵਿਧਾਇਕ ਤਾਹਿਰ ਹੁਸੈਨ ਵੱਲੋਂ ਇਹ ਹਿੰਸਾ ਇਸ ਲਈ ਕਰਵਾਈ ਗਈ, ਕਿਉਂਕਿ ਉਹ ਵਿਦੇਸ਼ੀ ਮਹਿਮਾਨਾਂ ਦੇ ਅੱਗੇ ਦੇਸ਼ ਦਾ ਅਕਸ ਵਿਗਾੜਨਾ ਚਾਹੁੰਦੇ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.