ETV Bharat / state

ਬਰਨਾਲਾ 'ਚ ਦੋਹਰਾ ਕਤਲ ਕੇਸ : ਮੁਲਜ਼ਮ ਦੇ ਨਾਲ ਘਟਨਾ ਵਾਲੀ ਥਾਂ ਪਹੁੰਚੀ ਪੁਲਿਸ, ਪਿੰਡ ਵਾਸੀਆਂ ਵਾਲਿਆਂ ਨੇ ਕਾਤਲ ਜਵਾਈ ਪ੍ਰਤੀ ਕੀਤਾ ਰੋਸ ਜਾਹਿਰ - Big update in the double murder case in Barnala

ਬਰਨਾਲਾ ਵਿੱਚ ਸੱਸ ਤੇ ਘਰਵਾਲੀ ਦਾ ਕਤਲ ਕਰਨ ਵਾਲੇ ਜਵਾਈ ਨੂੰ ਆਪਣੇ ਨਾਲ ਲੈ ਕੇ ਪੁਲਿਸ ਪਾਰਟੀ ਘਟਨਾ ਵਾਲੀ ਥਾਂ ਉੱਤੇ ਪਹੁੰਚੀ ਹੈ। ਇਸ ਮੌਕੇ ਪਿੰਡ ਵਾਲਿਆਂ ਨੇ ਵੀ ਜਵਾਈ ਦੇ ਖਿਲਾਫ਼ ਰੋਸ ਜਾਹਿਰ ਕੀਤਾ ਹੈ।

Big update in the double murder case in Barnala
ਬਰਨਾਲਾ 'ਚ ਦੋਹਰਾ ਕਤਲ ਕੇਸ : ਮੁਲਜ਼ਮ ਦੇ ਨਾਲ ਘਟਨਾ ਵਾਲੀ ਥਾਂ ਪਹੁੰਚੀ ਪੁਲਿਸ, ਪਿੰਡ ਵਾਸੀਆਂ ਵਾਲਿਆਂ ਨੇ ਕਾਤਲ ਜਵਾਈ ਪ੍ਰਤੀ ਕੀਤਾ ਰੋਸ ਜਾਹਿਰ
author img

By

Published : Aug 18, 2023, 8:02 PM IST

ਦੋਹਰੇ ਕਤਲ ਕਾਂਡ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ।

ਬਰਨਾਲਾ : ਬਰਨਾਲਾ ਜਿਲ੍ਹੇ ਦੇ ਪਿੰਡ ਸੇਖਾ ਵਿਖੇ ਹੋਏ ਦੋਹਰੇ ਕਤਲ ਕੇਸ ਵਿੱਚ ਮੁਲਜ਼ਮ ਜਵਾਈ ਪੁਲਿਸ ਰਿਮਾਂਡ ਉਪਰ ਹੈ। ਜਿਸਦੇ ਚੱਲਦਿਆਂ ਪੁਲਿਸ ਵਲੋਂ ਮੁਲਜ਼ਮ ਨੂੰ ਘਟਨਾ ਸਥਾਨ ਉਪਰ ਲਿਜਾ ਕੇ ਜਾਂਚ ਕੀਤੀ ਗਈ। ਬਰਨਾਲਾ ਪੁਲਿਸ ਵਲੋਂ ਇਸ ਮਾਮਲੇ ਤੇ ਪਤਨੀ ਅਤੇ ਸੱਸ ਦਾ ਕਤਲ ਕਰਨ ਵਾਲੇ ਰਾਜਦੀਪ ਸਿੰਘ ਨੂੰ ਉਹਨਾਂ ਦੇ ਘਰ ਲਿਜਾਇਆ ਗਿਆ, ਜਿੱਥੇ ਕਤਲ ਲਈ ਵਰਤੇ ਗਏ ਹਥਿਆਰ ਅਤੇ ਲੁੱਟ ਵਜੋਂ ਚੋਰੀ ਕੀਤੇ ਗਹਿਣੇ ਪੁਲਿਸ ਵਲੋਂ ਬਰਾਮਦ ਕੀਤੇ ਗਏ। ਉਥੇ ਪਿੰਡ ਸੇਖਾ ਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਮੁੱਚਾ ਪਿੰਡ ਮੁਲਜ਼ਮ ਰਾਜਦੀਪ ਸਿੰਘ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ ਸਖ਼ਤ ਸਜ਼ਾ ਦੀ ਮੰਗ ਕਰ ਰਿਹਾ ਹੈ।

ਕੀ ਬੋਲੇ ਪਿੰਡ ਵਾਲੇ : ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਮੁਲਜ਼ਮ ਰਾਜਦੀਪ ਸਿੰਘ ਪਿਛਲੇ ਕਾਫੀ ਸਮੇਂ ਤੋਂ ਘਰ ਜਵਾਈ ਬਣ ਕੇ ਰਹਿ ਰਿਹਾ ਸੀ। ਜਿਸ ਦਿਨ ਮਾਂ-ਧੀ ਦਾ ਕਤਲ ਹੋਇਆ, ਪਿੰਡ ਦੇ ਲੋਕਾਂ ਨੂੰ ਉਸੇ ਦਿਨ ਹੀ ਸ਼ੱਕ ਸੀ ਕਿ ਇਸ ਘਟਨਾ ਪਿੱਛੇ ਇਸੇ ਵਿਅਕਤੀ ਦਾ ਹੱਥ ਹੈ। ਪੁਲਿਸ ਜਾਂਚ 'ਚ ਵੀ ਜਵਾਈ ਹੀ ਦੋਸ਼ੀ ਨਿਕਲਿਆ ਹੈ, ਜਿਸ ਕਾਰਨ ਉਹ ਪੁਲਿਸ ਜਾਂਚ ਤੋਂ ਸੰਤੁਸ਼ਟ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਇਸ ਵਿਅਕਤੀ ਖ਼ਿਲਾਫ਼ ਗੁੱਸਾ ਹੈ। ਉਸ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਤਿੰਨ-ਚਾਰ ਸਾਲਾਂ ਤੋਂ ਆਪਣੇ ਸਹੁਰੇ ਘਰ ਰਹਿ ਰਿਹਾ ਸੀ। ਉਸ ਦਾ ਪਿੰਡ ਦੇ ਕਿਸੇ ਵੀ ਵਿਅਕਤੀ ਅਤੇ ਸਾਰੇ ਰਿਸ਼ਤੇਦਾਰਾਂ ਨਾਲ ਕੋਈ ਸੰਪਰਕ ਨਹੀਂ ਸੀ।

ਜ਼ਮੀਨ ਦਾ ਸੀ ਰੌਲਾ : ਉਕਤ ਮੁਲਜ਼ਮ ਆਪਣੀ ਪਤਨੀ ਅਤੇ ਸੱਸ ਨੂੰ ਵੀ ਆਪਣੇ ਸਕੇ ਸਬੰਧੀਆਂ ਨਾਲ ਮਿਲਣ ਗਿਲਣ ਤੋਂ ਰੋਕਦਾ ਸੀ। ਪਿਛਲੇ ਚਾਰ-ਪੰਜ ਦਿਨਾਂ ਤੋਂ ਕਿਸੇ ਵੀ ਸਕੇ ਸਬੰਧੀ ਦਾ ਫ਼ੋਨ 'ਤੇ ਵੀ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਣ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਤਿੰਨ ਏਕੜ ਜ਼ਮੀਨ ਪਰਿਵਾਰ ਨੂੰ ਵੇਚ ਦਿੱਤੀ ਸੀ ਤੇ ਹੁਣ ਬਾਕੀ ਜ਼ਮੀਨ ਵੀ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ। ਜ਼ਮੀਨ ਦੇ ਲਾਲਚ 'ਚ ਦੋਸ਼ੀ ਨੇ ਆਪਣੀ ਪਤਨੀ ਅਤੇ ਸੱਸ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਕਿਸੇ ਵੀ ਹਾਲਤ ਬਖ਼ਸਿਆ ਨਹੀਂ ਜਾਣਾ ਚਾਹੀਦਾ। ਇਸ ਵਿਰੁੱਧ ਜਿੱਥੇ ਸਖ਼ਤੀ ਵਰਤੀ ਜਾਵੇ, ਉੱਥੇ ਅਦਾਲਤ ਵੀ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ, ਸਾਰਾ ਪਿੰਡ ਇਹੀ ਮੰਗ ਕਰ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.