ETV Bharat / state

ਬਰਨਾਲਾ: ਫ਼ੀਸਾਂ ਨੂੰ ਲੈ ਕੇ ਐਸਸੀ ਵਿਦਿਆਰਥਣਾਂ ਨੇ ਕਾਲਜ ਅੱਗੇ ਲਾਇਆ ਧਰਨਾ

author img

By

Published : Mar 15, 2021, 8:54 PM IST

ਐਲਬੀਐਸ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਫ਼ੀਸ ਦੇ ਮਾਮਲੇ ਨੂੰ ਲੈ ਕੇ ਕਾਲਜ ਪ੍ਰਬੰਧਕ ਕਮੇਟੀ ਵਿਰੁੱਧ ਕਾਲਜ ਅੱਗੇ ਧਰਨਾ ਲਗਾਇਆ ਗਿਆ। ਪ੍ਰਦਰਸ਼ਨਕਾਰੀ ਵਿਦਿਆਰਥਣਾਂ ਵੱਲੋਂ ਕਾਲਜ ਅੱਗੇ ਰੋਡ ਜਾਮ ਕਰਕੇ ਕਾਲਜ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।

ਬਰਨਾਲਾ: ਫ਼ੀਸਾਂ ਨੂੰ ਲੈ ਕੇ ਐਸਸੀ ਵਿਦਿਆਰਥਣਾਂ ਨੇ ਕਾਲਜ ਅੱਗੇ ਲਾਇਆ ਧਰਨਾ
ਬਰਨਾਲਾ: ਫ਼ੀਸਾਂ ਨੂੰ ਲੈ ਕੇ ਐਸਸੀ ਵਿਦਿਆਰਥਣਾਂ ਨੇ ਕਾਲਜ ਅੱਗੇ ਲਾਇਆ ਧਰਨਾ

ਬਰਨਾਲਾ: ਐਲਬੀਐਸ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਫ਼ੀਸ ਦੇ ਮਾਮਲੇ ਨੂੰ ਲੈ ਕੇ ਕਾਲਜ ਪ੍ਰਬੰਧਕ ਕਮੇਟੀ ਵਿਰੁੱਧ ਕਾਲਜ ਅੱਗੇ ਧਰਨਾ ਲਗਾਇਆ ਗਿਆ। ਪ੍ਰਦਰਸ਼ਨਕਾਰੀ ਵਿਦਿਆਰਥਣਾਂ ਵੱਲੋਂ ਕਾਲਜ ਅੱਗੇ ਰੋਡ ਜਾਮ ਕਰਕੇ ਕਾਲਜ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।

ਇਹ ਵੀ ਪੜੋ: ਅਕਾਲੀ ਦਲ ਨੇ ਵਰਕਿੰਗ ਕਮੇਟੀ ਦੇ 87 ਮੈਂਬਰਾਂ ਦਾ ਕੀਤਾ ਐਲਾਨ

ਵਿਦਿਆਰਥਣਾਂ ਨੇ ਦੱਸਿਆ ਕਿ ਉਹ ਐਸਸੀ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਉਹਨਾਂ ਦੀ ਫ਼ੀਸ ਮਾਫ਼ ਹੈ। ਪਰ ਇਸਦੇ ਬਾਵਜੂਦ ਕਾਲਜ ਪ੍ਰਬੰਧਕ ਸਕਿਓਰਟੀ ਦੇ ਨਾਮ ’ਤੇ ਉਹਨਾਂ ਤੋਂ 2500 ਰੁਪਏ ਵਸੂਲ ਰਹੇ ਹਨ। ਜਦੋਂਕਿ ਨਿਯਮਾਂ ਅਨੁਸਾਰ ਉਹਨਾਂ ਦੀ ਫ਼ੀਸ ਸਿਰਫ਼ 120 ਰੁਪਏ ਹੈ। ਵਿਦਿਆਰਥਣਾਂ ਨੇ ਇਲਜ਼ਾਮ ਲਗਾਇਆ ਕਿ ਪਿਛਲੇ ਸਮੇਂ ਦੌਰਾਨ ਸਕਿਓਰਟੀ ਦੇ ਨਾਮ ’ਤੇ ਵਸੂਲੀ ਫ਼ੀਸ ਵੀ ਕਾਲਜ ਵੱਲੋਂ ਵਾਪਸ ਨਹੀਂ ਕੀਤੀ ਗਈ।

ਜਦੋਂਕਿ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪੋਸਟ ਮੈਟਰਿਕ ਸਕਾਲਰਸ਼ਿਪ ਵਿਦਿਆਰਥੀਆਂ ਨੂੰ ਦਿੱਤੀ ਗਈ ਹੈ, ਜਿਸ ਵਿੱਚ ਅਨੁਸੂਚੀਤ ਜਾਤੀ ਦੇ ਬੱਚੇ ਫਰੀ ਵਿੱਚ ਪੜਨਗੇ। ਇਹਨਾਂ ਵਿਦਿਆਰਥੀਆਂ ਦੀ ਫ਼ੀਸ ਦਾ ਪੈਸਾ ਸਰਕਾਰ ਦੇ ਵੱਲੋਂ ਕਾਲਜ ਨੂੰ ਭੇਜਿਆ ਜਾਵੇਗਾ। ਪਰ ਪਿਛਲੇ ਕਈ ਸਾਲਾਂ ਤੋਂ ਇਹ ਪੈਸਾ ਨਹੀਂ ਮਿਲਿਆ। ਜਿਸਦੇ ਚੱਲਦੇ ਕਾਲਜ ਨੂੰ ਚਲਾਉਣ ਲਈ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸਾਲਾਨਾ ਫ਼ੀਸ ਦੇ ਹਿਸਾਬ ਨਾਲ 2500-3500 ਸਕਿਓਰਟੀ ਦੇ ਨਾਮ ਉੱਤੇ ਲਿਆ ਗਿਆ, ਪਰ ਹੁਣ ਕਈ ਸਾਲਾਂ ਦੇ ਬਾਅਦ ਸਰਕਾਰ ਨੇ ਐੱਸਸੀ ਵਿਦਿਆਰਥੀਆਂ ਦੇ ਅਕਾਉਂਟ ਵਿੱਚ ਪੈਸਾ ਟਰਾਂਸਫਰ ਕੀਤਾ ਹੈ।

ਇਹ ਵੀ ਪੜੋ: ਬਾਟਲਾ ਹਾਊਸ ਮਾਮਲੇ 'ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਪਰ ਵਿਦਿਆਰਥਣਾਂ ਨੇ ਉਹ ਪੈਸਾ ਸਾਨੂੰ ਦੇਣ ਤੋਂ ਮਨਾਂ ਕਰ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੋਸਟ ਮੈਟਰਿਕ ਸਕੀਮ ਦੇ ਤਹਿਤ ਵਿਦਿਆਰਥੀਆਂ ਦੀ ਬਣਦੀ ਫ਼ੀਸ ਉਨ੍ਹਾਂ ਦੇ ਖਾਤਿਆਂ ਵਿੱਚ ਜਮਾਂ ਕਰ ਦਿੱਤੀ ਗਈ ਹੈ। ਉਸ ਰਾਸ਼ੀ ਨੂੰ ਤੁਰੰਤ ਇਕੱਠਾ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਮਾਂ ਕਰਵਾਈ ਜਾਵੇ। ਉਹਨਾਂ ਕਿਹਾ ਕਿ ਵਿਦਿਆਰਥਣਾਂ ਨੂੰ ਸਿਰਫ਼ ਇਨ੍ਹਾਂ ਕਿਹਾ ਜਾ ਰਿਹਾ ਹੈ ਕਿ ਉਹ ਸਕਿਓਰਟੀ ਕੱਟ ਕੇ ਜਿੰਨਾ ਪੈਸਾ ਬਣਦਾ ਹੈ ਕਾਲਜ ਨੂੰ ਜਮਾ ਕਰਵਾ ਦੇਣ, ਪਰ ਵਿਦਿਆਰਥਣਾਂ ਇਸਨੂੰ ਮੰਨਣ ਲਈ ਤਿਆਰ ਨਹੀਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.