ETV Bharat / state

ਪੀਐਮ ਮੋਦੀ ਦੀ ਅਪੀਲ 'ਤੇ ਬਰਨਾਲਾ ਵਾਸੀਆਂ ਨੇ ਦੀਵੇ ਜਗਾ ਦਿੱਤਾ ਹੁੰਗਾਰਾ

author img

By

Published : Apr 6, 2020, 5:20 PM IST

ਕੋਰੋਨਾ ਵਾਇਰਸ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਬਰਨਾਲਾ ਵਾਸੀਆਂ ਨੇ ਆਪਣੇ ਘਰਾਂ ਤੋਂ ਬਾਹਰ ਦੀਵੇ, ਮੋਮਬਤੀਆਂ ਤੇ ਫੋਨ ਦੀ ਫਲੈਸ਼ ਲਾਈਟਾਂ ਜਗਾ ਕੇ ਸਮਰਥਨ ਦਿੱਤਾ।

ਫੋਟੋ
ਫੋਟੋ

ਬਰਨਾਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਵਾਸੀਆਂ ਨੇ ਕੋਰੋਨਾ ਵਿਰੁੱਧ ਜੰਗ 'ਚ ਏਕਤਾ ਦਿਖਾਈ। ਬਰਨਾਲਾ 'ਚ ਲੋਕਾਂ ਨੇ 5 ਅਪ੍ਰੈਲ ਰਾਤ ਨੌ ਵਜੇ ਤੋਂ ਨੌਂ ਮਿੰਟ ਲਈ ਦੀਵੇ ਅਤੇ ਮੋਮਬੱਤੀਆਂ, ਮੋਬਾਈਲ ਦੀ ਫਲੈਸ਼ ਲਾਈਟ ਜਗਾ ਕੇ ਇਸ ਮਹਾਮਾਰੀ ਦੇ ਹਨੇਰੇ ਨੂੰ ਚੁਣੌਤੀ ਦਿੱਤੀ।

ਬਰਨਾਲਾ ਵਾਸੀਆਂ ਨੇ ਪੀਐਮ ਮੋਦੀ ਵੱਲੋਂ ਕੀਤੀ ਅਪੀਲ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਆਪਣੇ ਘਰਾਂ ਦੇ ਬਾਹਰ ਮੋਮਬੱਤੀਆਂ, ਦੀਵੇ ਅਤੇ ਬੈਟਰੀਆਂ ਜਗਾ ਕੇ ਕੋਰੋਨਾ ਦਾ ਮੁਕਾਬਲਾ ਇਕਜੁੱਟਤਾ ਨਾਲ ਕਰਨ ਦੀ ਗੱਲ ਆਖੀ।

ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਰੋਜ਼ਾਨਾ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਪਰ ਅਜੇ ਤੱਕ ਇਸ ਮਹਾਮਾਰੀ ਦਾ ਕੋਈ ਇਲਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਸਾਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।

ਹੋਰ ਪੜ੍ਹੋ : ਕੋਰੋਨਾ ਖਿਲਾਫ਼ ਜੰਗ ਲਈ ਇਕਜੁੱਟ ਹੋਇਆ ਦੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.