ETV Bharat / state

ਬਰਨਾਲਾ ਪੁਲਿਸ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੈਮੀਨਾਰ ਕਰਵਾਇਆ

ਬਰਨਾਲਾ ਪੁਲਿਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੈਮੀਨਾਰ ਕਰਵਾਇਆ ਗਿਆ। ਬੁਲਾਰਿਆਂ ਨੇ ਗੁਰੂ ਸਾਹਿਬ ਦੀ ਗੁਰਬਾਣੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਪੁਲੀਸ ਵੱਲੋਂ ਕਰਵਾਏ ਸੈਮੀਨਾਰ ਦੇ ਉਪਰਾਲੇ ਦੀ ਸਭ ਵੱਲੋਂ ਪ੍ਰਸ਼ੰਸਾ ਕੀਤੀ ਗਈ।

ਬਰਨਾਲਾ ਪੁਲਿਸ ਵੱਲੋਂ ਸੈਮੀਨਾਰ
author img

By

Published : Nov 11, 2019, 7:37 PM IST

ਬਰਨਾਲਾ:ਪੁਲਿਸ ਪ੍ਰਸ਼ਾਸ਼ਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਐਸਐਸਪੀ ਹਰਜੀਤ ਸਿੰਘ ਦੀ ਅਗਵਾਈ ਵਿੱਚ ਵਾਈਐਸ ਕਾਲਜ ਹੰਢਿਆਇਆ ਵਿਖੇ ਕਰਵਾਇਆ ਗਿਆ।

ਸਮਾਗਮ ਦੇ ਮੁੱਖ ਮਹਿਮਾਨ ਡੀਸੀ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਉਘੇ ਪੰਜਾਬੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਵਾਤਾਵਰਨ ਪ੍ਰੇਮੀ ਬਲਵਿੰਦਰ ਸਿੰਘ ਲੱਖੇਵਾਲੀ, ਤੋਤਾ ਸਿੰਘ ਦੀਨਾ, ਡਾ.ਅਮਨਦੀਪ ਸਿੰਘ ਟੱਲੇਵਾਲੀਆ, ਡਾ.ਤਰਸਪਾਲ ਕੌਰ, ਐਸਪੀ(ਡੀ) ਸੁਖਦੇਵ ਸਿੰਘ ਵਿਰਕ ਵਲੋਂ ਸੰਬੋਧਨ ਕੀਤਾ ਗਿਆ।

ਬੁਲਾਰਿਆਂ ਨੇ ਕਿਹਾ ਕਿ ਗੁਰੂ ਸਾਹਿਬ ਵਲੋਂ ਇੱਕ ਓਂਕਾਰ ਦਾ ਦਿੱਤਾ ਸੰਦੇਸ਼ ਇਹ ਦਰਸਾਉਂਦਾ ਹੈ ਕਿ ਪਰਮਾਤਮਾ ਇੱਕ ਹੈ। ਭਾਂਵੇਂ ਉਹ ਸਿੱਖ ਹੋਵੇ, ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ। ਸਭ ਇੱਕ ਪਰਮਾਤਮਾ ਦੀ ਸੰਤਾਨ ਹਨ। ਸਾਨੂੰ ਧਾਰਮਿਕ ਵਖਰੇਵੇਂ ਤਿਆਗ ਕੇ ਗੁਰੂ ਸਾਹਿਬ ਦੇ ਇੱਕ ਸੰਦੇਸ਼ ਨੂੰ ਆਪਣੀ ਜਿੰਦਗੀ ਵਿੱਚ ਗ੍ਰਹਿਣ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਸੰਦੇਸ਼ ਦਿੱਤਾ ਹੈ। ਜਿਸ 'ਤੇ ਅੱਜ ਚੱਲਣ ਦੀ ਲੋੜ ਹੈ।

ਅਜੋਕੇ ਯੁੱਗ ਵਿੱਚ ਮਲਕ ਭਾਗੋਆਂ ਦੀ ਗਿਣਤੀ ਵਧ ਗਈ ਹੈ, ਜਿਸ ਕਰਕੇ ਸਾਨੂੰ ਭਾਈ ਲਾਲੋ ਬਨਣ ਦੀ ਲੋੜ ਹੈ। ਗੁਰਬਾਣੀ ਸੰਦੇਸ਼ ਅਨੁਸਾਰ ਵਾਤਾਵਰਨ ਸੰਭਾਲਣ ਦੀ ਲੋੜ ਹੈ।

ਵੇਖੋ ਵੀਡੀਓ

ਉਨ੍ਹਾਂ ਨੇ ਕਿਹਾ ਕਿ ਅੱਜ ਬਾਬੇ ਨਾਨਕ ਨੂੰ ਤਾਂ ਹਰ ਕੋਈ ਮੰਨ ਰਿਹਾ ਹੈ, ਪਰ ਬਾਬੇ ਨਾਨਕ ਦੀ ਮੰਨਣ ਨੂੰ ਕੋਈ ਤਿਆਰ ਨਹੀਂ ਹੈ। ਬਾਬੇ ਦੇ ਸੰਦੇਸ਼ 'ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ' ਨੂੰ ਉਚਾਰ ਤਾਂ ਹਰ ਕੋਈ ਰਿਹਾ ਹੈ,ਪਰ ਇਨ੍ਹਾਂ ਦੀ ਸੰਭਾਲ ਲਈ ਵੱਧ ਉਪਰਾਲੇ ਘੱਟ ਕੀਤੇ ਜਾ ਰਹੇ ਹਨ। ਜੇ ਇਸੇ ਸ਼ਬਦ 'ਤੇ ਅਮਲ ਹੋ ਜਾਵੇ ਤਾਂ ਇਹ ਵਾਤਾਵਰਨ ਸ਼ੁੱਧ ਹੋ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਜੀ ਨੇ ਆਪਣੀ ਗੁਰਬਾਣੀ ਵਿੱਚ ਔਰਤਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ, ਪਰ ਅੱਜ ਔਰਤਾਂ ਅਤੇ ਬੇਟੀਆਂ ਨੂੰ ਗਲਤ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ। ਦਿਨੋਂ-ਦਿਨ ਬਲਾਤਕਾਰ ਵਧ ਰਹੇ ਹਨ। ਜਿਸਨੂੰ ਰੋਕਣ ਲਈ ਬਾਬੇ ਦੇ ਸੰਦੇਸ਼ ਨੂੰ ਪ੍ਰਚਾਰ ਕੇ ਅਮਲ ਕਰਨ ਦੀ ਲੋੜ ਹੈ।

ਇਹ ਵੀ ਪੜੋ: ਇਮਰਾਨ ਖ਼ਾਨ ਨੇ ਪੁੱਛਿਆ ਸਾਡਾ "ਸਿੱਧੂ ਕਿੱਧਰ ਹੈ" ਵੀਡੀਓ ਵਾਇਰਲ

ਬੁਲਾਰਿਆਂ ਨੇ ਕਿਹਾ ਕਿ ਪੁਲਿਸ ਦੇ ਇਸ ਉਪਰਾਲੇ ਨਾਲ ਪੁਲਿਸ ਅਤੇ ਆਮ ਲੋਕਾਂ ਵਿੱਚ ਨੇੜਤਾ ਵਧੇਗੀ।

Intro:ਬਰਨਾਲਾ ਪੁਲਿਸ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੈਮੀਨਾਰ ਕਰਵਾਇਆ ਗਿਆ। ਬੁਲਾਰਿਆਂ ਨੇ ਗੁਰੂ ਸਾਹਿਬ ਦੀ ਗੁਰਬਾਣੀ ਅਤੇ ਉਹਨਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਪੁਲੀਸ ਵਲੋਂ ਕਰਵਾਏ ਸੈਮੀਨਾਰ ਦੇ ਉਪਰਾਲੇ ਦੀ ਸਭ ਵਲੋਂ ਪ੍ਰਸ਼ੰਸਾ ਕੀਤੀ ਗਈ।

Body:ਬਰਨਾਲਾ ਪੁਲੀਸ ਪ੍ਰਸ਼ਾਸ਼ਨ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਐਸਐਸਪੀ ਹਰਜੀਤ ਸਿੰਘ ਦੀ ਅਗਵਾਈ ਵਿੱਚ ਵਾਈਐਸ ਕਾਲਜ ਹੰਢਿਆਇਆ ਵਿਖੇ ਕਰਵਾਇਆ ਅਿਗਾ। ਸਮਾਗਮ ਦੇ ਮੁੱਖ ਮਹਿਮਾਨ ਡੀਸੀ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਉਘੇ ਪੰਜਾਬੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਵਾਤਾਵਰਨ ਪ੍ਰੇਮੀ ਬਲਵਿੰਦਰ ਸਿੰਘ ਲੱਖੇਵਾਲੀ, ਤੋਤਾ ਸਿੰਘ ਦੀਨਾ, ਡਾ.ਅਮਨਦੀਪ ਸਿੰਘ ਟੱਲੇਵਾਲੀਆ, ਡਾ.ਤਰਸਪਾਲ ਕੌਰ, ਐਸਪੀ(ਡੀ) ਸੁਖਦੇਵ ਸਿੰਘ ਵਿਰਕ ਵਲੋਂ ਸੰਬੋਧਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਗੁਰੂ ਸਾਹਿਬ ਵਲੋਂ ਇੱਕ ਓਂਕਾਰ ਦਾ ਦਿੱਤਾ ਸੰਦੇਸ਼ ਇਹ ਦਰਸਾਉਂਦਾ ਹੈ ਕਿ ਪਰਮਾਤਮਾ ਇੱਕ ਹੈ। ਭਾਂਵੇਂ ਉਹ ਸਿੱਖ ਹੋਵੇ, ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ। ਸਭ ਇੱਕ ਪਰਮਾਤਮਾ ਦੀ ਸੰਤਾਨ ਹਨ। ਸਾਨੂੰ ਧਾਰਮਿਕ ਵਖਰੇਵੇਂ ਤਿਆਗ ਕੇ ਗੁਰੂ ਸਾਹਿਬ ਦੇ ਇੱਕ ਸੰਦੇਸ਼ ਨੂੰ ਆਪਣੀ ਜਿੰਦਗੀ ਵਿੱਚ ਗ੍ਰਹਿਣ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਸੰਦੇਸ਼ ਦਿੱਤਾ ਹੈ। ਜਿਸ 'ਤੇ ਅੱਜ ਚੱਲਣ ਦੀ ਲੋੜ ਹੈ। ਅਜੋਕੇ ਯੁੱਗ ਵਿੱਚ ਮਲਕ ਭਾਗੋਆਂ ਦੀ ਗਿਣਤੀ ਵਧ ਗਈ ਹੈ, ਜਿਸ ਕਰਕੇ ਸਾਨੂੰ ਭਾਈ ਲਾਲੋ ਬਨਣ ਦੀ ਲੋੜ ਹੈ। ਗੁਰਬਾਣੀ ਸੰਦੇਸ਼ ਅਨੁਸਾਰ ਵਾਤਾਵਰਨ ਸੰਭਾਲਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ ਬਾਬੇ ਨਾਨਕ ਨੂੰ ਤਾਂ ਹਰ ਕੋਈ ਮੰਨ ਰਿਹਾ ਹੈ, ਪਰ ਬਾਬੇ ਨਾਨਕ ਦੀ ਮੰਨਣ ਨੂੰ ਕੋਈ ਤਿਆਰ ਨਹੀਂ ਹੈ। ਬਾਬੇ ਦੇ ਸੰਦੇਸ਼ 'ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ' ਨੂੰ ਉਚਾਰ ਤਾਂ ਹਰ ਕੋਈ ਰਿਹਾ ਹੈ, ਪਰ ਇਹਨਾਂ ਦੀ ਸੰਭਾਲ ਲਈ ਵੱਧ ਉਪਰਾਲੇ ਘੱਟ ਕੀਤੇ ਜਾ ਰਹੇ ਹਨ। ਜੇਕਰ ਇਸੇ ਸ਼ਬਦ 'ਤੇ ਅਮਲ ਹੋ ਜਾਵੇ ਤਾਂ ਇਹ ਵਾਤਾਵਰਨ ਸ਼ੁੱਧ ਹੋ ਸਕਦਾ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਨੇ ਆਪਣੀ ਗੁਰਬਾਣੀ ਵਿੱਚ ਔਰਤਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ, ਪਰ ਅੱਜ ਔਰਤਾਂ ਅਤੇ ਬੇਟੀਆਂ ਨੂੰ ਗਲਤ ਨਿਗ•ਾ ਨਾਲ ਦੇਖਿਆ ਜਾ ਰਿਹਾ ਹੈ। ਦਿਨੋਂ ਦਿਨ ਬਲਾਤਕਾਰ ਵਧ ਰਹੇ ਹਨ। ਜਿਸਨੂੰ ਰੋਕਣ ਲਈ ਬਾਬੇ ਦੇ ਸੰਦੇਸ਼ ਨੂੰ ਪ੍ਰਚਾਰ ਕੇ ਅਮਲ ਕਰਨ ਦੀ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਪੁਲੀਸ ਦੇ ਇਸ ਉਪਰਾਲੇ ਨਾਲ ਪੁਲੀਸ ਅਤੇ ਆਮ ਲੋਕਾਂ ਵਿੱਚ ਨੇੜਤਾ ਵਧੇਗੀ। Conclusion:
ਸੈਮੀਨਾਰ ਦੇ ਅੰਤ ਵਿੱਚ ਬੁਲਾਰਿਆਂ ਦੀ ਡੀਸੀ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਅਤੇ ਐਸਐਸਪੀ ਬਰਨਾਲਾ ਹਰਜੀਤ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।

ਬਾਈਟ – ਹਰਜੀਤ ਸਿੰਘ (ਐਸਐਸਪੀ ਬਰਨਾਲਾ)
ਬਾਈਟ – ਓਮ ਪ੍ਰਕਾਸ਼ ਗਾਸੋ (ਸਾਹਿਤਕਾਰ)
ਬਾਈਟ – ਪ੍ਰੋ.ਦਰਸ਼ਨ ਕੁਮਾਰ (ਚੇਅਰਮੈਨ ਵਾਈ ਐਸ ਗਰੁੱਪ)
ਬਾਈਟ – ਡਾ.ਬਲਵਿੰਦਰ ਸਿੰਘ ਲੱਖੇਵਾਲ (ਵਾਤਾਵਰਨ ਪ੍ਰੇਮੀ)
ਬਾਈਟ – ਤੋਤਾ ਸਿੰਘ ਦੀਨਾ (ਵਾਤਾਵਰਨ ਪ੍ਰੇਮੀ)

(ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ ਈਟੀਵੀ ਭਾਰਤ)
ETV Bharat Logo

Copyright © 2024 Ushodaya Enterprises Pvt. Ltd., All Rights Reserved.