ਬਰਨਾਲਾ:ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਏ.ਕੇ. ਸਿਨਹਾ ਨੇ ਸਥਾਨਕ ਸ਼ਹਿਰ ਦੇ ਗਰਚਾ ਰੋਡ ਸੜਕ ’ਤੇ ਪ੍ਰੀਮਿਕਸ ਪਾਉਣ ਦੇ ਉਜਾਗਰ ਹੋਏ ਘਪਲੇ ’ਚ ਕਾਰਵਾਈ ਕਰਦਿਆਂ ਨਗਰ ਕੌਂਸਲ ਬਰਨਾਲਾ ਦੇ ਏਐਮਈ ਦਮਨ ਦਵਿੰਦਰ ਸਿੰਘ ਅਤੇ ਜੇ.ਈ. ਮੇਜਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਜਾਰੀ ਹੁਕਮਾਂ ਮੁਤਾਬਕ ਮੁੱਖ ਚੌਕਸੀ ਅਫਸਰ, ਸਥਾਨਕ ਸਰਕਾਰਾਂ ਵਿਭਾਗ ਚੰਡੀਗੜ ਦੀ ਰਿਪੋਰਟ ਅਨੁਸਾਰ ਏ.ਐਮ.ਈ. ਦਮਨ ਦਵਿੰਦਰ ਸਿੰਘ ਅਤੇ ਜੇ.ਈ. ਮੇਜਰ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਨੌਕਰੀ ਤੋਂ ਮੁਅੱਤਲ ਕੀਤਾ ਜਾਂਦਾ ਹੈ। ਮੁਅੱਤਲੀ ਦੌਰਾਨ ਅਧਿਕਾਰੀਆਂ ਦਾ ਹੈੱਡ ਕੁਆਰਟਰ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਚੰਡੀਗੜ ਨਿਸਚਿਤ ਕੀਤਾ ਜਾਂਦਾ ਹੈ। ਮਾਮਲੇ ਦੇ ਪਿਛੋਕੜ ਅਨੁਸਾਰ ਗਰਚਾ ਰੋਡ ’ਤੇ ਸੀਵਰੇਜ ਬੋਰਡ ਵਲੋਂ ਸੀਵਰੇਜ ਪਾਇਆ ਗਿਆ ਸੀ ਅਤੇ ਸੜਕ ਨੂੰ ਦੁਬਾਰਾ ਬਣਾਉਣ ਲਈ ਸੀਵਰੇਜ ਬੋਰਡ ਵਲੋਂ 820.52 ਮੀਟਰ ਸੜਕ ’ਤੇ ਪ੍ਰੀਮਿਕਸ ਪਾਇਆ ਗਿਆ ਸੀ। ਪਰ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਵਲੋਂ ਗਰਚਾ ਰੋਡ ਦੀ ਪੂਰੀ ਸੜਕ ਬਣਾਉਣ ਸਮੇਂ 820.52 ਮੀਟਰ ਸੜਕ ਜੋ ਸੀਵਰੇਜ ਬੋਰਡ ਵਲੋਂ ਬਣਾਈ ਗਈ ਸੀ ਦਾ ਬਿੱਲ ਬਿਨਾਂ ਕੰਮ ਕੀਤਿਆਂ ਸਬੰਧਤ ਠੇਕੇਦਾਰ ਨੂੰ ਅਦਾ ਕਰ ਦਿੱਤਾ ਗਿਆ।
ਇਹ ਵੀ ਪੜੋ:ਨਿਹੰਗ ਬਾਣੇ 'ਚ ਨੌਜਵਾਨਾਂ ਨੇ ਲੁੱਟ ਕਰਨ ਨੂੁੰ ਲੈ ਕੇ ਫਾਇਨਾਂਸਰ ਦਾ ਵੱਢਿਆ ਹੱਥ