ਬਰਨਾਲਾ :ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦਰਮਿਆਨ ਕਿਸਾਨ ਜੱਥੇਬੰਦੀਆਂ ਵਲੋਂ ਰਿਲਾਇੰਸ ਅਤੇ ਜੀਓ ਕੰਪਨੀ ਦਾ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਜਿਸਦਾ ਅਸਰ ਹੁਣ ਜ਼ਮੀਨੀ ਪੱਧਰ ’ਤੇ ਦਿਖਾਈ ਦੇਣ ਲੱਗਿਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਕਿਸਾਨਾਂ ਵਲੋਂ ਜੀਓ ਕੰਪਨੀ ਦਾ ਦਫ਼ਤਰ ਅਤੇ ਟਾਵਰ ਬੰਦ ਕਰਵਾਇਆ ਗਿਆ।
ਅੰਬਾਨੀ ਅਤੇ ਅੰਡਾਨੀ ਸਾਡੀਆਂ ਜ਼ਮੀਨਾਂ ਚਾਹੁੰਦੇ ਹਨ ਹੜਪਣਾਂ
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਾਰਵਾਈ ਆੰਰਭੀ ਗਈ ਹੈ। ਅੰਬਾਨੀ ਅਤੇ ਅਡਾਨੀ ਦੇ ਹਰ ਕਾਰੋਬਾਰ ਦਾ ਬਾਈਕਾਟ ਕੀਤਾ ਜਾਵੇਗਾ। ਕਿਉਂਕਿ ਕਾਰਪੋਰੇਟ ਘਰਾਣੇ ਮੋਦੀ ਸਰਕਾਰ ਤੋਂ ਖੇਤੀ ਕਾਨੂੰਨ ਲਾਗੂ ਕਰਵਾਕੇ ਸਾਡੀ ਜ਼ਮੀਨਾਂ ਤੇ ਮੱਲ ਮਾਰਨਾ ਚਾਹੁੰਦੇ ਹਨ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜੀਓ ਸੀਮ ਬਦਲੋ ਚਲਾਈ ਜਾ ਰਹੀ ਹੈ ਮੁਹਿੰਮ
ਬਰਨਾਲੇ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਿੱਚ ਜਾਓ ਕੰਪਨੀ ਦੇ ਦੋ ਟਾਵਰਾਂ ਨੂੰ ਬੰਦ ਕਰਵਾਇਆ ਗਿਆ। ਪਿੰਡ ਵਾਸੀਆਂ ਵੱਲੋਂ ਜੀਓ ਕੰਪਨੀ ਦੇ ਟਾਵਰਾਂ ਦੀ ਦੇਖਰੇਖ ਕਰਨ ਵਾਲੇ ਮੁਲਾਜ਼ਮਾਂ ਨੂੰ ਸੱਦ ਕੇ, ਦੋਵੇਂ ਟਾਵਰਾਂ ਦੀਆਂ ਸੇਵਾਵਾਂ ਬੰਦ ਕਰਵਾਈਆਂ ਗਈਆਂ। ਕਿਸਾਨ ਆਗੂਆਂ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ, ਕਿ ਉਹ ਜੀਓ ਕੰਪਨੀ ਦੀਆਂ ਸੀਮਾਂ ਕਿਸੇ ਹੋਰ ਕੰਪਨੀ ਵਿੱਚ ਬਦਲ ਲੈਣ, ਜਿਸ ਨਾਲ ਅੰਬਾਨੀ ਨੂੰ ਝਟਕਾ ਦਿੱਤਾ ਜਾਵੇ। ਇਸ ਨਾਲ ਸਰਕਾਰ ਤੇ ਦਬਾਅ ਵੱਧੇਗਾ ਤੇ ਉਹ ਇਹ ਨਵੇਂ ਖੇਤੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਹੋ ਜਾਵੇ।
ਕਿਸਾਨ ਆਗੂਆਂ ਨੇ ਲਿਆ ਸੰਕਲਪ
ਕਿਸਾਨ ਆਗੂਆਂ ਨੇ ਕਿਹਾ ਕਿ ਜੱਦ ਇਹ ਕਾਲੇ ਕਾਨੂੰਨ ਕੇਂਦਰ ਸਰਕਾਰ ਰੱਦ ਨਹੀਂ ਕਰੇਗੀ, ਉੱਦੋਂ ਤੱਕ ਦਫ਼ਤਰ ਅਤੇ ਟਾਵਰਾਂ ਨੂੰ ਬੰਦ ਰੱਖਿਆ ਜਾਵੇਗਾ।