ETV Bharat / state

Assembly Elections 2022: ਹਲਕਾ ਮਹਿਲ ਕਲਾਂ ਦੇ ਲੋਕਾਂ ਦੀ ਆਵਾਜ਼, ਲੀਡਰਾਂ ਨਾਲ ਹੋਣਗੇ ਸਵਾਲ-ਜਵਾਬ - 2022 Punjab Assembly Election

ਸੂਬੇ ਵਿੱਚ 2022 ’ਚ ਵਿਧਾਨ ਸਭਾ ਚੋਣਾਂ (Assembly Elections 2022) ਹੋਣ ਜਾ ਰਹੀਆਂ ਹਨ। ਉੱਥੇ ਹੀ ਈਟੀਵੀ ਭਾਰਤ (Etv Bharat) ਵੱਲੋਂ ਵੀ ਹਰ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਕਿ ਉਹਨਾਂ ਦੇ ਪਿੰਡ ਤੇ ਹਲਕੇ ਦਾ ਕੀ ਵਿਕਾਸ ਹੋਇਆ ਹੈ ਤੇ ਕੀ ਬਾਕੀ ਹੈ। ਅੱਜ ਅਸੀਂ ਤੁਹਾਨੂੰ ਬਰਨਾਲਾ (Barnala Assembly Constituency) ਦੇ ਵਿਧਾਨਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਚੀਮਾ (mehal kalan assembly constituency) ਲੈ ਜਾਂਦੇ ਹਾਂ। ਦੇਖੋ ਪੂਰੀ ਰਿਪੋਰਟ...

ਬਰਨਾਲਾ ਦਾ ਹਲਕਾ ਮਹਿਲ ਕਲਾਂ
ਬਰਨਾਲਾ ਦਾ ਹਲਕਾ ਮਹਿਲ ਕਲਾਂ
author img

By

Published : Nov 25, 2021, 5:31 PM IST

Updated : Nov 25, 2021, 7:21 PM IST

ਬਰਨਾਲਾ: ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ ਤੇ ਇਸੇ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੀ ਤਿਆਰੀਆਂ ਜ਼ੋਰਾਂ ’ਤੇ ਵਿੱਢੀਆ ਹੋਈਆਂ ਹਨ ਤਾਂ ਜੋ ਕੁਰਸੀ ਹਾਸਲ ਕੀਤੀ ਜਾ ਸਕੇ। ਉਥੇ ਹੀ ਈਟੀਵੀ ਭਾਰਤ ((Etv Bharat)) ਵੱਲੋਂ ਵੀ ਹਰ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਕਿ ਉਹਨਾਂ ਦੇ ਪਿੰਡ ਤੇ ਹਲਕੇ ਦਾ ਕੀ ਵਿਕਾਸ ਹੋਇਆ ਹੈ ਤੇ ਕੀ ਬਾਕੀ ਹੈ। ਅੱਜ ਅਸੀਂ ਤੁਹਾਨੂੰ ਬਰਨਾਲਾ (Barnala Assembly Constituency) ਦੇ ਵਿਧਾਨਸਭਾ ਹਲਕਾ ਮਹਿਲ ਕਲਾਂ (mehal kalan assembly constituency) ਦੇ ਪਿੰਡ ਚੀਮਾ ਲੈ ਜਾਂਦੇ ਹਾਂ। ਜਿੱਥੇ ਤੁਸੀਂ ਖੁਦ ਹੀ ਸੁਣ ਲਵੋ ਕੀ ਲੋਕ ਕੀ ਬੋਲ ਰਹੇ ਹਨ।

ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਕਾਂਗਰਸ ਪਾਰਟੀ (Congress Party) ਵੱਲੋਂ ਵੱਡੇ ਪੱਧਰ ਤੇ ਵੱਡੀਆਂ ਸਿਆਸੀ ਰੈਲੀਆਂ ਕਰਨ ਦੇ ਪ੍ਰੋਗਰਾਮ ਉਲੀਕੇ ਜਾਣ ਲੱਗੇ ਹਨ। ਉੱਥੇ ਪਿੰਡਾਂ ਦੇ ਲੋਕ ਇਸ ਵਾਰ ਜੁਮਲਿਆਂ ਦੀ ਥਾਂ ਮੁੱਦਿਆਂ ਦੀ ਰਾਜਨੀਤੀ ਦੀ ਆਵਾਜ਼ ਉਠਾ ਰਹੇ ਹਨ। ਈਟੀਵੀ ਭਾਰਤ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਵਿਚ ਲੋਕਾਂ ਨਾਲ ਪਿੰਡਾਂ ਦੀ ਸੱਥ ਵਿੱਚ ਜਾ ਕੇ ਮੌਜੂਦਾ ਹਾਲ ਜਾਣੇ ਗਏ।

ਬਰਨਾਲਾ ਦਾ ਹਲਕਾ ਮਹਿਲ ਕਲਾਂ

ਕੀ ਕਹਿਣਾ ਹੈ ਹਲਕਾ ਮਹਿਲ ਕਲਾਂ (mehal kalan) ਦੇ ਪਿੰਡ ਚੀਮਾ ਦੇ ਲੋਕਾਂ ਦਾ

ਮਹਿਲ ਕਲਾਂ ਹਲਕੇ ਦੇ ਪਿੰਡ ਚੀਮਾ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵੱਲੋਂ 2017 ਚੋਣਾਂ ਮੌਕੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਨਸ਼ੇ, ਬੇਅਦਬੀ ਦੇ ਮੁੱਦੇ ਪਹਿਲਾਂ ਦੀ ਵਾਂਗ ਲਟਕ ਰਹੇ ਹਨ। ਅਕਾਲੀ ਸਰਕਾਰ ਵਾਂਗ ਕਾਂਗਰਸ ਦੇ ਰਾਜ ਵਿੱਚ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਘਰ-ਘਰ ਨੌਕਰੀ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਕਿਸਾਨਾਂ ਦੇ ਬਹੁਤ ਥੋੜੀ ਗਿਣਤੀ ਵਿੱਚ ਸਿਰਫ਼ ਸੁਸਾਇਟੀਆਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਵਾਅਦੇ ਪੂਰੇ ਨਹੀਂ ਕਰ ਸਕੀ, ਜਿਸ ਕਰਕੇ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਮੁੜ ਵੋਟਾਂ ਲੈਣ ਲਈ ਆ ਰਹੇ ਹਨ। ਪਰ ਪੰਜਾਬ ਦੇ ਲੋਕ ਪਿੰਡਾਂ ਵਿੱਚ ਆਉਣ ਵਾਲੇ ਲੀਡਰਾਂ ਨੂੰ ਪਿਛਲੇ ਪੰਜ ਸਾਲਾਂ ਦੇ ਜਵਾਬ ਮੰਗਣਗੇ।

ਖੇਤੀ ਕਾਨੂੰਨਾਂ ਦੀ ਲੜਾਈ ਸਿਰਫ਼ ਕਿਸਾਨ ਜਥੇਬੰਦੀਆਂ ਨੇ ਹੀ ਲੜੀ-ਪਿੰਡਵਾਸੀ

ਲੋਕਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੀ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਸੰਘਰਸ਼ ਲੜਿਆ ਗਿਆ। ਇਸ ਸੰਘਰਸ਼ ਵਿਚ ਵੀ ਰਾਜਸੀ ਪਾਰਟੀਆਂ ਅਤੇ ਇਨ੍ਹਾਂ ਦੇ ਨੇਤਾਵਾਂ ਨੇ ਕਿਸਾਨਾਂ ਨੂੰ ਪਿੱਠ ਹੀ ਦਿਖਾਈ ਹੈ। ਇਸ ਮੁੱਦੇ 'ਤੇ ਸਿਆਸੀ ਪਾਰਟੀਆਂ ਸਿਰਫ ਰਾਜਨੀਤੀ ਹੀ ਕਰ ਰਹੀਆਂ ਹਨ, ਜਦਕਿ ਅਸਲ ਲੜਾਈ ਕਿਸਾਨਾਂ ਵੱਲੋਂ ਆਪਣੇ ਦਮ 'ਤੇ ਲੜੀ ਗਈ। ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਨੇ ਲੋਕਾਂ ਵਿੱਚ ਵੱਡੇ ਪੱਧਰ 'ਤੇ ਜਾਗਰੂਕਤਾ ਵੀ ਲਿਆਂਦੀ ਹੈ।

ਸਿਆਸੀ ਲੀਡਰਾਂ ਨੂੰ ਲੋਲੀਪੌਪ ਨਹੀਂ ਅਸਲ ਮੁੱਦਿਆਂ 'ਤੇ ਘੇਰਿਆ ਜਾਵੇਗਾ- ਪਿੰਡਵਾਸੀ

ਲੋਕਾਂ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਮੁੜ ਚੁਣਾਂਵੀ ਵਾਅਦੇ ਕਰਨ ਲੱਗੀਆਂ ਹਨ। ਇਸ ਵਾਰ ਇਨ੍ਹਾਂ ਸਿਆਸੀ ਪਾਰਟੀਆਂ ਅਤੇ ਲੀਡਰਾਂ ਦੇ ਲੋਲੀਪੋਪ ਨਹੀਂ ਸੁਣੇ ਜਾਣਗੇ। ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਇਨ੍ਹਾਂ ਦੀਆਂ ਚਾਲਾਂ ਵਿਚ ਨਹੀਂ ਫਸਣਗੇ। ਪੰਜਾਬ ਦੇ ਅਸਲ ਮੁੱਦਿਆਂ ਬੇਰੁਜ਼ਗਾਰੀ, ਕਿਸਾਨੀ ਅਤੇ ਨਸ਼ਿਆਂ ਵਰਗੇ ਅਹਿਮ ਮੁੱਦਿਆਂ ਤੇ ਸਿਆਸੀ ਲੀਡਰਾਂ ਨੂੰ ਪਿੰਡਾਂ ਵਿੱਚ ਆਉਣ 'ਤੇ ਸਵਾਲ ਕੀਤੇ ਜਾਣਗੇ।

ਬਰਨਾਲਾ ਦਾ ਹਲਕਾ ਮਹਿਲ ਕਲਾਂ
ਬਰਨਾਲਾ ਦਾ ਹਲਕਾ ਮਹਿਲ ਕਲਾਂ

ਕਾਨੂੰਨ ਵਾਪਸੀ ਤੋਂ ਬਾਅਦ ਵੀ ਬੀਜੇਪੀ ਦਾ ਪਿੰਡਾਂ ਵਿਚ ਦਾਖਲਾ ਰਹੇਗਾ ਬੰਦ- ਪਿੰਡਵਾਸੀ

ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਵਾਪਸ ਲੈ ਲਏ ਹਨ। ਪਰ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਪਿੰਡਾਂ ਵਿੱਚ ਦਾਖ਼ਲ ਨਹੀਂ ਹੋਣ ਦਿਆਂਗੇ। ਕਿਉਂਕਿ ਪਿਛਲੇ ਇਕ ਸਾਲ ਪੰਜਾਬ ਦੇ ਕਿਸਾਨਾਂ ਨਾਲ ਕੀਤੀ ਗਈ ਖੱਜਲ ਖੁਆਰੀ ਨੂੰ ਉਹ ਭੁੱਲਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਵੀ ਉਨ੍ਹਾਂ ਨੂੰ ਕੋਈ ਬਹੁਤੀ ਉਮੀਦ ਦਿਖਾਈ ਨਹੀਂ ਦੇ ਰਹੀ। ਸਾਰੀਆਂ ਸਿਆਸੀ ਪਾਰਟੀਆਂ ਉਸ ਵਿਚ ਹੀ ਮਿਲੀਆਂ ਹੋਈਆਂ ਹਨ। ਇਸ ਦੌਰਾਨ ਕੁਝ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਨੂੰ ਵੀ ਸਲਾਹਿਆ ਗਿਆ।

ਇਹ ਵੀ ਪੜੋ: Punjab Assembly Election 2022: AAP ਦੇ ਕਬਜੇ ’ਚ ਹੈ ਗੜ੍ਹਸ਼ੰਕਰ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

ਹਲਕੇ ਚ ਕਿੰਨੀ ਹੈ ਵੋਟਰਾਂ ਦੀ ਗਿਣਤੀ

ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਵਿਚ ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ 1,58,111 ਕੁੱਲ ਵੋਟਰ ਹਨ ਜਿੰਨ੍ਹਾਂ ਦੇ ਵਿੱਚੋਂ ਪੁਰਸ਼ 83661 ਹਨ ਅਤੇ ਮਹਿਲਾਵਾਂ 74449 ਹਨ। ਜਦਕਿ 1 ਹੋਰ ਵੋਟਰ ਹਨ।

Last Updated : Nov 25, 2021, 7:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.